5.2 C
Toronto
Friday, January 9, 2026
spot_img
Homeਕੈਨੇਡਾਬੀਬੀ ਸੁਰਜੀਤ ਕੌਰ ਦਾ ਸਦੀਵੀ ਵਿਛੋੜਾ

ਬੀਬੀ ਸੁਰਜੀਤ ਕੌਰ ਦਾ ਸਦੀਵੀ ਵਿਛੋੜਾ

ਬਰੈਂਪਟਨ/ਬਿਊਰੋ ਨਿਊਜ਼ : ਬੀਬੀ ਸੁਰਜੀਤ ਕੌਰ ਜੋ 1989 ਤੋਂ ਕੈਨੇਡਾ ਵਿੱਚ ਰਹਿ ਰਹੇ ਸਨ ਪਿਛਲੇ ਦਿਨੀ ਹੱਸਦਾ ਖੇਡਦਾ ਬਹੁਤ ਵੱਡਾ ਪਰਿਵਾਰ ਛੱਡ ਕੇ 81 ਸਾਲ ਦੀ ਉਮਰ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਸਵਰਗਵਾਸੀ ਗੁਰਮੇਲ ਸਿੰਘ ਦੀ ਸੁਪਤਨੀ ਸੁਰਜੀਤ ਕੌਰ ਨੇ ਬਹੁਤ ਵੱਡੇ ਪਰਿਵਾਰ ਦੀ ਜਿੰਮੇਵਾਰੀ ਬੜੇ ਸਿਦਕ , ਚਾਅ, ਪਿਆਰ ਅਤੇ ਸਿਰੜ ਨਾਲ ਨਿਭਾਈ। ਜਿਸ ਦੇ ਸਿੱਟੇ ਵਜੋਂ ਉਹਨਾਂ ਦੀਆਂ ਪੰਜੇ ਧੀਆਂ ਅਤੇ ਦੋਹਾਂ ਪੁੱਤਰਾਂ ਜਗਜੀਤ ਸਿੰਘ ਸਰਾਂ ਅਤੇ ਸੁਰਿੰਦਰ ਸਿੰਘ ਸਰਾਂ ਦੇ ਪਰਿਵਾਰ ਬਹੁਤ ਹੀ ਕਾਮਯਾਬ ਪਰਿਵਾਰ ਹਨ ਅਤੇ ਸੋਫਾ ਬਾਈ ਫੈਨਸੀ ਫੈਕਟਰੀ ਦੇ ਮਾਲਕ ਹਨ। ਇਹ ਕਮਿਊਨਿਟੀ ਦੀ ਸੇਵਾ ਵਿੱਚ ਹਮੇਸ਼ਾਂ ਤਤਪਰ ਰਹਿੰਦੇ ਹਨ।
ਇਹ ਬੀਬੀ ਗੁਰਮੇਲ ਕੌਰ ਦੀ ਮਿਹਨਤ, ਦਿਆਨਤਦਾਰੀ, ਸਿਆਣਪ ਤੇ ਮਿਲਵਰਤਣ ਦਾ ਹੀ ਸਿੱਟਾ ਹੈ ਕਿ ਉਹਨਾਂ ਦੀ ਲੜਕੀ ਜਗਜੀਤ ਅਤੇ ਦਾਮਾਦ ਨਵਦੀਪ ਟਿਵਾਨਾ ਦਾ ਪਰਿਵਾਰ ਜੇ ਕੇ ਟਰੈਵਲ ਅਤੇ ਨੋਬਲ ਫਰਨੀਚਰ ਦਾ ਮਾਲਕ ਹੈ। ਇਸੇ ਤਰ੍ਹਾਂ ਦੂਜੀਆਂ ਲੜਕੀਆਂ ਦੇ ਪਰਿਵਾਰ ਪੁਰਬਾ ਫਰਨੀਚਰ ਅਤੇ ਸੁਪਰਡੀਲ ਫਰਨੀਚਰ ਦੇ ਮਾਲਕ ਹਨ। ਮੁਖਤਿਆਰ ਸਿੰਘ ਗਰਚਾ ਅਤੇ ਤਰਸੇਮ ਸਿੰਘ ਇੰਡੀਆ ਵਿੱਚ ਵਕੀਲ ਅਤੇ ਅਧਿਆਪਕ ਹਨ। ਇਸ ਵੱਡੀ ਫੁਲਵਾੜੀ ਵਾਲੀ ਜਗਰਾਓਂ ਨਿਵਾਸੀ ਅਤੇ ਪੇਕਾ ਪਿੰਡ ਸਵੱਦੀ ਦੀ ਜੰਮਪਲ ਬੀਬੀ ਸੁਰਜੀਤ ਕੌਰ ਨੇ ਸਾਰੀ ਉਮਰ ਪਰਿਵਾਰ ਅਤੇ ਸਮਾਜ ਲਈ ਘਾਲਣਾ ਕੀਤੀ। ਪੋਤੇ-ਪੋਤੀਆਂ ਅਤੇ ਦੋਹਤੇ-ਦੋਹਤੀਆਂ ਨਾਲ ਭਰਪੂਰ ਤੌਰ ‘ਤੇ ਖਿੜੇ ਬਾਗ ਵਾਲੀ ਆਪਣੀ ਚੌਥੀ ਪੀੜ੍ਹੀ ਦੇ ਪੜਦੋਹਤੇ ਅਰਜਨ ਸਿੰਘ ਦਾ ਸਾਥ ਵੀ ਮਾਣ ਕੇ ਇਸ ਸੰਸਾਰ ਤੋਂ ਰੁਖਸਤ ਹੋਈ ਹੈ।
ਇਹਨਾਂ ਦੇ ਭੋਗ ਤੇ ਹੋਏ ਲੋਕਾਂ ਦੇ ਭਾਰੀ ਇਕੱਠ ਅਤੇ ਬਹੁਤ ਸਾਰੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਹਾਜਰੀ ਤੋਂ ਉਹਨਾਂ ਦੀ ਹਰਮਨ ਪਿਆਰਤਾ ਅਤੇ ਅਸਰ-ਰਸੂਖ ਦਾ ਪਤਾ ਲਗਦਾ ਹੈ। ਅਜਿਹੇ ਇਨਸਾਨ ਦੁਨੀਆਂ ਵਿੱਚ ਬਹੁਤ ਘੱਟ ਆਉਂਦੇ ਹਨ ਜੋ ਆਪਣੇ ਪਰਿਵਾਰ ਅਤੇ ਸਮਾਜ ਲਈ ਨਰੋਈਆਂ ਪੈੜਾਂ ਛੱਡ ਜਾਂਦੇ ਹਨ।

RELATED ARTICLES
POPULAR POSTS