ਬਰੈਂਪਟਨ/ਬਾਸੀ ਹਰਚੰਦ : ਜ਼ਿਲ੍ਹਾ ਫਿਰੋਜ਼ਪੁਰ ਨਿਵਾਸੀਆਂ ਨੂੰ ਖੁਸ਼ਖਬਰੀ ਦਿੱਤੀ ਜਾਂਦੀ ਹੈ ਕਿ ਤੁਹਾਡੇ ਮਨੋਰੰਜਨ ਲਈ ਹਰ ਸਾਲ ਦੀ ਤਰ੍ਹਾਂ 18ਵੀਂ ਪਿਕਨਿਕ ਹੋਵੇਗੀ। ਪਿਕਨਿਕ 20 ਅਗਸਤ ਦਿਨ ਐਤਵਾਰ ਨੂੰ ਕੂਈਨ/ ਬਰਿੰਮਲੀ ਇੰਟਰਸੈਕਸ਼ਨ ‘ਤੇ ਸਥਿਤ ਚਿੰਕੂਜੀ ਪਾਰਕ ਏਰੀਆ- 3 ਵਿੱਚ 10- ਵਜੇ ਤੋਂ 5-00 ਵਜੇ ਤੱਕ ਹੋਵੇਗੀ।
ਜ਼ਿਲ੍ਹਾ ਫਿਰੋਜ਼ਪੁਰ ਦੀ ਕਲਚਰਲ ਐਂਡ ਸਪੋਰਟਸ ਕਲੱਬ ਕਮੇਟੀ ਦੀਆਂ ਮੀਟਿੰਗਾਂ ਪਿਕਨਿਕ ਦੀ ਤਿਆਰੀ ਲਈ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਹਨ। ਲੱਗ ਪੱਗ ਸਭ ਪ੍ਰਬੰਧ ਹਰ ਪੱਖੋਂ ਮੁਕੰਮਲ ਕਰ ਲਏ ਗਏ ਹਨ। ਜਿਸ ਵਿੱਚ ਸਵੀਟ ਮਹਿਲ ਵਾਲਿਆਂ ਦੇ ਸਵਾਦਲੇ ਵੰਨ ਸੁਵੰਨੇ ਭੋਜਨ, ਸਵੇਰ ਤੋਂ ਸ਼ਾਮ ਤੱਕ ਪਰੋਸੇ ਜਾਣਗੇ। ਬੱਚਿਆਂ, ਬੀਬੀਆਂ, ਨੌਜਵਾਨਾਂ, ਆਦਮੀਆਂ ਦੇ ਮਨੋਰਜਨ ਲਈ ਖੇਡਾਂ, ਦੌੜਾਂ ਹੋਣਗੀਆਂ। ਪਿਕਨਿਕ ਵਿੱਚ ਪਹੁੰਚੇ ਸੱਭ ਤੋਂ ਵੱਡੀ ਉਮਰ ਦੇ ਇੱਕ ਆਦਮੀ ਅਤੇ ਇਕ ਬੀਬੀ ਨੂੰ ਰੇਡੀਓ ਦੇ ਕੇ ਸਨਮਾਨਿਤ ਕੀਤਾ ਜਾਏਗਾ। ਦੌੜਾਂ ਜਿੱਤਣ ਵਾਲਿਆਂ ਨੂੰ ਟਰੌਫੀਆਂ ਦੇ ਕੇ ਸਨਮਾਨਿਤ ਕੀਤਾ ਜਾਏਗਾ । ਛੋਟੇ ਬੱਚਿਆਂ ਨੂੰ ਮੈਡਲ ਦੇ ਕੇ ਉਤਸ਼ਾਹਿਤ ਕੀਤਾ ਜਾਏਗਾ। ਪਿਕਨਿਕ ਨੂੰ ਸਪੌਂਸਰ ਕਰਨ ਵਾਲੇ ਮਾਣਯੋਗ ਹਸਤੀਆਂ ਨੂੰ ਪਲੈਕਸ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਜਾਏਗਾ। ਇਸ ਪਿਕਨਿਕ ਨੂੰ ਬਲਜਿੰਦਰ ਸਿੰਘ ਸੰਧੂ ਲਾਅ ਆਫਿਸ ਤੋਂ, ਸਵੀਟ ਮਹਿਲ ਵਾਲੇ ਸੁਖਰਾਜ ਕੰਗ ਪਰੈਜੀਡੈਂਟ ਕਨਵੈਂਸ਼ਨ ਸੈਂਟਰ, ਸੁਖਜੀਤ ਸਿੰਘ ਕੰਗ ਰੀਅਲ ਅਸਟੇਟ ਵਾਲੇ, ਹਰਚੰਦ ਸਿੰਘ ਬਾਸੀ, ਜਸਵਿੰਦਰ ਸਿੰਘ ਸੇਖੋਂ, ਅਵਤਾਰ ਸਿੰਘ ਖੋਸਾ ਕੈਲਡਨ ਗਰੌਸਰੀ ਸਟੋਰ ਵਾਲੇ, ਜੱਸੀ ਸਿੰਘ ਸੇਵ ਮੈਕਸ ਰੀਅਲ ਅਸਟੇਟ, ਸੁਖਪਾਲ ਕੰਗ ਕੰਕਰੀਟ ਵਾਲੇ, ਜਸਵਿੰਦਰ ਖੋਸਾ ਈਗਲ ਸ਼ੰਟ ਸਰਵਿਸ , ਜਸਕਰਨ ਸਿੰਘ ਖੋਸਾ, ਸਪੌਂਸਰਜ਼ ਉਪਰੋਕਤ ਸਭ ਨੇ ਪਿਕਨਿਕ ਦੀ ਸਫਲਤਾ ਲਈ ਦਿਲ ਖੋਲ੍ਹ ਕੇ ਮਾਇਕ ਸਹਾਇਤਾ ਕੀਤੀ। ਜਿਸ ਉਤਸ਼ਾਹ ਨਾਲ ਤੁਸੀਂ ਪਿਛਲੇ ਸਮਿਆਂ ਵਿੱਚ ਵਧ ਚੜ੍ਹ ਕੇ ਸਹਿਯੋਗ ਦਿੱਤਾ ਹੈ। ਆਉ ਇਸ ਸਾਲ ਨਵਾਂ ਰਿਕਾਰਡ ਬਣਾਈਏ ਹਰ ਪਰਿਵਾਰ ਤੱਕ ਸੁਨੇਹੇ ਪਹੁੰਚਾਈਏ। ਹਰ ਪਰਿਵਾਰ ਦੂਜੇ ਪਰਿਵਾਰਾਂ ਨਾਲ ਜਾਣਕਾਰੀ ਜਰੂਰ ਸਾਂਝੀ ਕਰੇ। ਪਰਿਵਾਰ ਇਕੱਤਰ ਹੋ ਕੇ ਟੈਨਸ਼ਨ ਤੋਂ ਮੁਕਤ ਹੋ ਕੇ ਹੱਸ-ਖੇਡ ਕੇ ਦਿਨ ਬਤਾਈਏ। ਹੋਰ ਜਾਣਕਾਰੀ ਲਈ ਫੋਨ ਨੰਬਰ ਭਿੰਦਰ ਸਿਂਘ ਖੋਸਾ 416-450-2434, ਸੁਖਜੀਤ ਸਿੰਘ ਕੰਗ 647-200-5264, ਬਲਰਾਜ ਸਿੰਘ ਗਿੱਲ 416-450-0566, ਦਿਲਬਾਗ ਸਿੰਘ ਸੰਧੂ 416-427-1313, ਹਰਚੰਦ ਸਿੰਘ ਬਾਸੀ 437-772-3854, ਅਜਾਇਬ ਸਿੰਘ ਸੇਖੋਂ 905-915-9534