-2.9 C
Toronto
Friday, December 26, 2025
spot_img
Homeਕੈਨੇਡਾਬਰੈਂਪਟਨ ਸੀਨੀਅਰ ਵੁਮੈਨ ਕਲੱਬ ਨੇ ਬਲੂਮਾਊਂਟੇਨ ਦਾ ਟੂਰ ਲਾਇਆ

ਬਰੈਂਪਟਨ ਸੀਨੀਅਰ ਵੁਮੈਨ ਕਲੱਬ ਨੇ ਬਲੂਮਾਊਂਟੇਨ ਦਾ ਟੂਰ ਲਾਇਆ

ਬਰੈਂਪਟਨ : 14 ਸਿਤੰਬਰ 2019 ਦਿਨ ਸ਼ਨੀਵਾਰ ਨੂੰ ਬਰੈਂਪਟਨ ਸੀਨੀਅਰ ਵੁਮੈਨ ਕਲੱਬ ਨੇ ਬਲੂਮਾਊਂਟੇਨ ਅਤੇ ਇਸ ਦੇ ਨਜ਼ਦੀਕ ਦਿਲਚਸਪ ਥਾਂਵਾਂ ਦਾ ਬਹੁਤ ਹੀ ਮਨੋਰੰਜਕ ਟੂਰ ਲਾਇਆ। ਪ੍ਰਧਾਨ ਕੁਲਦੀਪ ਕੌਰ ਗਰੇਵਾਲ ਅਤੇ ਮੀਤ ਪ੍ਰਧਾਨ ਸ਼ਿੰਦਰ ਪਾਲ ਬਰਾੜ ਦੀ ਅਗਵਾਈ ਵਿੱਚ ਬੀਬੀਆਂ ਦਾ ਇਹ ਕਾਫਲਾ ਬਲੂਮਾਊਂਟੇਨ ਲਈ ਬਰੇਅਡਨ ਪਲਾਜੇ ਤੋਂ ਰਵਾਨਾ ਹੋਇਆ। ਸਭ ਤੋਂ ਪਹਿਲਾਂ ਬੁੱਧ ਮੰਦਿਰ ਪਹੁੰਚਿਆ ਗਿਆ ਜਿੱਥੇ ਬੜੀਆਂ ਖੂਬਸੂਰਤ ਬੁੱਧ ਦੀਆਂ ਸੁਨਹਿਰੀ ਮੂਰਤੀਆਂ ਦੇਖਣ ਯੋਗ ਹਨ। ਇਸ ਉਪਰਾਂਤ ਉੱਚੀ ਪਹਾੜੀ ਬਲੂਮਾਊਂਟੇਨ ਵੱਲ ਚਾਲੇ ਪਾਏ ਗਏ। ਇਸ ਸਥਾਨ ਤੋਂ ਆਸ ਪਾਸ ਦਾ ਸੁੰਦਰ ਨਜਾਰਾ ਦੇਖਿਆ ਗਿਆ ਅਤੇ ਲੰਚ ਦਾ ਅਨੰਦ ਲਿਆ ਗਿਆ। ਇੱਥੋਂ ਉੜਨ ਖਟੋਲੇ (ਰੋਪ ਵੇਅ) ਰਾਹੀਂ ਥੱਲੇ ਬਾਜਾਰ ਵਿੱਚ ਪਹੁੰਚ ਸ਼ਾਪਿੰਗ (ਬੀਬੀਆਂ ਦਾ ਮਨਭਾਉਂਦਾ ਸ਼ੌਕ) ਕੀਤੀ ਗਈ। ਸਨ ਕੇਵਜ, ਬੈਡਲੈਂਡ ਨਦੀ ਅਤੇ ਇਸ ਨਾਲ ਸਬੰਧਤ ਇਤਹਾਸਕ ਜਾਣਕਾਰੀ ਲੈਂਦਿਆਂ ਕਲਿੰਗਵੁੱਡ ਬੀਚ ਵੀ ਦੇਖਿਆ ਗਿਆ। ਟਿਮ ਹੌਰਟਨ ‘ਚ ਕਲੱਬ ਵੱਲੋਂ ਚਾਹ ਕਾਫੀ ਵਰਤਾਈ ਗਈ। ਇਸ ਸੀਜ਼ਨ ਦੇ ਆਖਰੀ ਮਨੋਰੰਜਕ ਟੂਰ ਦੇ ਪ੍ਰਬੰਧ ਲਈ ਪ੍ਰਧਾਨ ਕੁਲਦੀਪ ਗਰੇਵਾਲ, ਕਮਲਜੀਤ ਕੌਰ ਕੈਸ਼ੀਅਰ, ਇੰਦਰਜੀਤ ਢਿੱਲੋਂ, ਕੁਲਵੰਤ ਗਰੇਵਾਲ, ਹਰਦੀਪ ਹੈਲਨ, ਗੁਰਮੀਤ ਕੌਰ, ਹਰਪਾਲ ਰੰਧਾਵਾ, ਚਰਨਜੀਤ ਬਰਾੜ, ਸੁਰਿੰਦਰਜੀਤ ਛੀਨਾ ਅਤੇ ਸਾਰੀਆਂ ਡਾਈਰੈਕਟਰਸ ਦੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ ਅਤੇ ਆਉਣ ਵਾਲੇ ਸਾਲ ਲਈ ਇਵੇਂ ਹੀ ਮੇਲੇ ਗੇਲੇ ਕਰਦੇ ਰਹਿਣ ਦਾ ਅਹਿਦ ਕੀਤਾ ਗਿਆ।

RELATED ARTICLES
POPULAR POSTS