ਬਰੈਂਪਟਨ/ਡਾ ਝੰਡ : ਮਾਝਾ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਹਰ ਸਾਲ ਕਿਸੇ ਨਾ ਕਿਸੇ ਵੱਡੇ ਪਾਰਕ ਵਿਚ ਪਿਕਨਿਕ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਸਾਲ ਇਹ ਪਿਕਨਿਕ ਪਿਛੇ ਸਾਲ ਵਾਲੀ ਜਗ੍ਹਾ ਮਾਲਟਨ ਦੇ ‘ਪਾਲ ਕੌਫ਼ੀ ਪਾਰਕ’ ਜੋ ਪਹਿਲਾਂ ‘ਵਾਈਲਡ ਵੁੱਡ ਪਾਰਕ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਵਿਖੇ 28 ਜੁਲਾਈ ਦਿਨ ਸ਼ਨੀਵਾਰ ਨੂੰ ਸਵੇਰੇ 11.30 ਵਜੇ ਤੋਂ ਸ਼ਾਮ 5.00 ਵਜੇ ਤੱਕ ਆਯੋਜਿਤ ਕੀਤੀ ਜਾ ਰਹੀ ਹੈ। ਇਹ ਪਾਰਕ 3430 ਡੈਰੀ ਰੋਡ ਅਤੇ ਗੋਰਵੇਅ ਦੇ ਇੰਟਰਸੈੱਕਸ਼ਨ ਦੇ ਬਿਲਕੁਲ ਨੇੜੇ ਹੈ। ਮਾਝਾ ਵਾਸੀਆਂ ਦੇ ਭਰਪੂਰ ਸਹਿਯੋਗ ਨਾਲ ਇਸ ਪਿਕਨਿਕ ਵਿਚ ਸਾਰਾ ਦਿਨ ਚਾਹ, ਕੋਲਡ ਡਰਿੰਕਸ ਗਰਮ-ਗਰਮ ਪਕੌੜੇ, ਜਲੇਬੀਆਂ, ਛੋਲੇ ਭਟੂਰੇ, ਮੱਕੀ ਦੀਆਂ ਛੱਲੀਆਂ ਦਾ ਲੰਗਰ ਚੱਲਦਾ ਹੈ ਤੇ ਬਾਰ-ਬੀਕਿਊ ਵੀ ਹੁੰਦਾ ਹੈ ਅਤੇ ਇਹ ਇਸ ਵਾਰ ਵੀ ਹੋਵੇਗਾ। ਆਏ ਮਹਿਮਾਨਾਂ ਦੇ ਮਨੋਰੰਜਨ ਲਈ ਡੀ.ਜੇ, ਭੰਗੜਾ, ਗਿੱਧਾ ਅਤੇ ਗੀਤ-ਸੰਗੀਤ ਦਾ ਪ੍ਰਬੰਧ ਹੋਵੇਗਾ ਅਤੇ ਬੱਚਿਆਂ ਲਈ ਸਰਵਿਸ ਦਾ ਵੀ ਪ੍ਰਬੰਧ ਹੋਵੇਗਾ। ਪਿਕਨਿਕ ਵਿਚ ਬੱਚਿਆਂ ਤੇ ਸੀਨੀਅਰਜ਼ ਦੀਆਂ ਦੌੜਾਂ, ਨੌਜੁਆਨਾਂ ਲਈ ਸ਼ਾਟ-ਪੁੱਟ, ਵਾਲੀਬਾਲ, ਔਰਤਾਂ ਲਈ ਚਾਟੀ-ਰੇਸ ਅਤੇ ਮਿਊਜ਼ੀਕਲ ਚੇਅਰ-ਰੇਸ ਦਾ ਪ੍ਰਬੰਧ ਕੀਤਾ ਗਿਆ ਹੈ। ਪ੍ਰਬੰਧਕਾਂ ਵੱਲੋਂ ਮਾਝਾ-ਵਾਸੀਆਂ ਨੂੰ ਇਸ ਵਿਚ ਹੋਰ ਵੀ ਵੱਡੀ ਗਿਣਤੀ ਵਿਚ ਭਾਗ ਲੈਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਹੋਰ ਜਾਣਕਾਰੀ ਲਈ ਉਨ੍ਹਾਂ ਨਾਲ 647-269-7225, 416-561-3907 ਜਾਂ 416-817-4684 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …