ਬਰੈਂਪਟਨ : ਐੱਨ.ਡੀ.ਪੀ.ਦੇ ਨਵੇਂ ਚੁਣੇ ਗਏ ਐੱਮ.ਪੀ.ਪੀ ਗੁਰਰਤਨ ਸਿੰਘ ਨੇ ਫ਼ੋਰਡ ਦੀ ਪ੍ਰੋਵਿੰਸ਼ੀਅਲ ਸਰਕਾਰ ਦੇ ਪਲੇਠੇ ਸੈਸ਼ਨ ਵਿਚ ਕੋਲੋਂ ਆਟੋ ਇੰਸ਼ੋਰੈਂਸ ਘੱਟ ਕਰਨ ਅਤੇ ਹੈੱਲਥ ਕੇਅਰ ਵਿਚ ਹੋਰ ਨਿਵੇਸ਼ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ, ”ਆਟੋ ਇੰਸ਼ੋਰੈਂਸ ਕੰਪਨੀਆਂ ਨੇ ਪਹਿਲਾਂ ਹੀ 5 ਬਿਲੀਅਨ ਡਾਲਰ ਵਧੇਰੇ ਚਾਰਜ ਕੀਤੇ ਹਨ ਅਤੇ ਉਹ ਬਰੈਂਪਟਨ ਅਤੇ ਜੀ.ਟੀ.ਏ. ਦੇ ਡਰਾਈਵਰਾਂ ਨੂੰ ਪ੍ਰੀਮੀਅਮ ਦੇਣ ਲਈ ਮਜਬੂ ਕਰ ਰਹੀਆਂ ਹਨ ਜੋ ਕਿ ਕੈਨੇਡਾ ਦੇ ਬਾਕੀ ਹਿੱਸਿਆਂ ਨਾਲੋਂ 55% ਵਧੇਰੇ ਹੈ। ਡਰਾਈਵਰਾਂ ਦੀ ਇਹ ਲੁੱਟ ਬੰਦ ਹੋਣੀ ਚਾਹੀਦੀ ਹੈ।” ਗੁਰਰਤਨ ਸਿੰਘ ਨੇ ਫ਼ੋਰਡ ਸਰਕਾਰ ਕੋਲੋਂ ਇਹ ਰੇਟ 15% ਘਟਾਉਣ ਅਤੇ ਲੋਕਾਂ ਦੀ ਸਾਹ ਸੌਖਾ ਕਰਨ ਦੀ ਮੰਗ ਕਰਦਿਆਂ ਕਿਹਾ,” ਪਰਿਵਾਰਾਂ ਦਾ ਜੀਵਨ ਸੁਖਾਲਾ ਕਰਨ ਦੀ ਬਜਾਏ ਸਰਕਾਰ ਨੇ ਪਿਛਲੇ ਹਫ਼ਤੇ ਕੰਪਨੀਆਂ ਨੂੰ ਇਹ ਪ੍ਰੀਮੀਅਮ ਹੋਰ ਵਧਾਉਣ ਦੀ ਆਗਿਆ ਦੇ ਦਿੱਤੀ ਹੈ। ਇਸ ਤੋਂ ਸਾਫ਼ ਪ੍ਰਤੀਤ ਹੁੰਦਾ ਹੈ ਕਿ ਸਰਕਾਰ ਕਿਸ ਦੇ ਨਾਲ ਖੜੀ ਹੈ। ਘੱਟੋ ਘੱਟ ਇਹ ਬਰੈਂਪਟਨ ਦੇ ਪਰਿਵਾਰਾਂ ਦੇ ਨਾਲ ਨਹੀਂ ਹੈ।” ਉਨ੍ਹਾਂ ਬਰੈਂਪਟਨ ਵਿਚ ਤਹਿਸ ਨਹਿਸ ਹੋਏ ਹੈੱਲਥ ਕੇਅਰ ਸਿਸਟਮ ਦਾ ਮੁੱਦਾ ਵੀ ਉਠਾਇਆ ਅਤੇ ਕਿਹਾ, ”ਸਰਕਾਰ ਨੂੰ ਬਰੈਂਪਟਨ ਵਿਚ ਹਾਲਵੇਅ ਮੈਡੀਸੀਨ ਬੰਦ ਕਰਨ ਅਤੇ ਬਰੈਂਪਟਨ ਸਿਵਿਕ ਹਸਪਤਾਲ ਵਿਚ ਮਰੀਜ਼ਾਂ ਲਈ ਉਡੀਕ ਸਮਾਂ ਘਟਾਉਣ ਲਈ ਪੈਸਾ ਜੁਟਾਉਣ ਦੀ ਜ਼ਰੂਰਤ ਹੈ। ਹੈੱਲਥ ਕੇਅਰ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਬਜਾਏ ਫ਼ੋਰਡ ਸਰਕਾਰ ਨੇ ਪਬਲਿਕ ਸੇਵਾਵਾਂ ਵਿਚ 6 ਬਿਲੀਅਨ ਡਾਲਰ ਦੀ ਕੱਟ ਲਗਾਉਣ ਦਾ ਮੰਦਭਾਗਾ ਫ਼ੈਸਲਾ ਕੀਤਾ ਹੈ।” ਉਨ੍ਹਾਂ ਕਿਹਾ ਕਿ ਆਪਣੀ ਪਾਰਟੀ ਐੱਨ.ਡੀ.ਪੀ. ਅਤੇ ਇਸ ਦੀ ਲੀਡਰ ਐਂਡਰੀਆ ਹਾਰਵੱਥ ਦੇ ਨਾਲ ਮਿਲ ਕੇ ਉਹ ਇਨ੍ਹਾਂ ਕੱਟਾਂ ਦਾ ਵਿਰੋਧ ਕਰਨ ਲਈ ਆਪਣੀ ਲੜਾਈ ਜਾਰੀ ਰੱਖਣਗੇ। ਉਹ ਫ਼ੋਰਡ ਸਰਕਾਰ ਨੂੰ ਅਤਿ ਜ਼ਰੂਰੀ ਪਬਲਿਕ ਸੇਵਾਵਾਂ ਲੋਕਾਂ ਨੂੰ ਮੁਹੱਈਆ ਕਰਨ ਲਈ ਵਚਨਬੱਧ ਕਰਨਗੇ।
ਗੁਰਰਤਨ ਸਿੰਘ ਨੇ ਕੁਈਨਜ਼ ਪਾਰਕ ‘ਚ ਬਰੈਂਪਟਨ ਵਾਸੀਆਂ ਦੀ ਅਵਾਜ਼ ਉਠਾਈ
RELATED ARTICLES