1.1 C
Toronto
Saturday, April 11, 2026
spot_img
Homeਕੈਨੇਡਾਬਰੈਂਪਟਨ ਦੇ ਵਿਸ਼ਵ ਪੰਜਾਬੀ ਭਵਨ ਵਿਖੇ ਵਰਿੰਦਰ ਸਿੰਘ ਵਾਲੀਆ ਦਾ ਵਿਸ਼ੇਸ਼ ਸਨਮਾਨ

ਬਰੈਂਪਟਨ ਦੇ ਵਿਸ਼ਵ ਪੰਜਾਬੀ ਭਵਨ ਵਿਖੇ ਵਰਿੰਦਰ ਸਿੰਘ ਵਾਲੀਆ ਦਾ ਵਿਸ਼ੇਸ਼ ਸਨਮਾਨ

ਬਰੈਂਪਟਨ/ਬਿਊਰੋ ਨਿਊਜ਼ : ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਦੀ ਅਗਵਾਈ ਹੇਠ ਵਿਸ਼ਵ ਪੰਜਾਬੀ ਭਵਨ, 114 ਕੈਨੇਡੀ ਰੋਡ, ਬਰੈਂਪਟਨ ਵਿਖੇ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਪ੍ਰਸਿੱਧ ਕਹਾਣੀਕਾਰ ਅਤੇ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਜਦਕਿ ਪੰਜਾਬੀ ਜਾਗਰਣ ਦੇ ਮੌਜੂਦਾ ਮੁੱਖ ਸੰਪਾਦਕ ਇਮਾਨਦਾਰ ਸ਼ਖਸ਼ੀਅਤ ਸਰਦਾਰ ਵਰਿੰਦਰ ਸਿੰਘ ਵਾਲੀਆ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਉਹਨਾਂ ਨੇ ਆਪਣੇ ਸੰਬੋਧਨ ਵਿੱਚ ਪੰਜਾਬੀਆਂ ਦੇ ਵਿਦੇਸ਼ ਜਾਣ ਦੇ ਰੁਝਾਨ ‘ਤੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਪੰਜਾਬੀਆਂ ਨੂੰ ਆਪਣੀਆਂ ਜੜਾਂ ਨੂੰ ਹਰਿਆ-ਭਰਿਆ ਰੱਖਣਾ ਚਾਹੀਦਾ ਹੈ ਤੇ ਜੜ੍ਹਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ। ਉਹਨਾਂ ਕਿਹਾ ਕਿ ਹਾਲਾਂਕਿ ਪਰਵਾਸ ਚੰਗੀ ਗੱਲ ਹੈ ਪਰ ਇਹ ਵੀ ਦੁਖਦ ਪਹਿਲੂ ਹੈ ਕਿ ਪੰਜਾਬ ਦੇ ਪਿੰਡਾਂ ਵਿੱਚ ਹਰ ਤੀਜੇ ਘਰ ਵਿੱਚ ਤਾਲਾ ਲੱਗਿਆ ਦਿਖਾਈ ਦਿੰਦਾ ਕਿਉਂਕਿ ਹਰ ਪਿੰਡ ਦਾ ਤੀਜਾ ਘਰ ਵਿਦੇਸ਼ਾਂ ਵਿੱਚ ਜਾ ਵਸਿਆ। ਪਰ ਉਹਨਾਂ ਦਾ ਮੰਨਣਾ ਹੈ ਕਿ ਵਿਦੇਸ਼ਾਂ ਵਿੱਚ ਵਸ ਰਹੇ ਪੰਜਾਬੀਆਂ ਨੂੰ ਆਪਣੀਆਂ ਜੜ੍ਹਾਂ ਭਾਵ ਕੀ ਪੰਜਾਬ ਵੱਲ ਵੀ ਧਿਆਨ ਰੱਖਣਾ ਚਾਹੀਦਾ। ਸਰਦਾਰ ਵਾਲੀਆ ਨੇ ਸਰਕਾਰੀ ਨੌਕਰੀ ਛੱਡ ਕੇ ਪੱਤਰਕਾਰਤਾ ਦੇ ਖੇਤਰ ਵਿੱਚ ਆਉਣ ਸਬੰਧੀ ਰੌਚਕ ਜਾਣਕਾਰੀ ਵੀ ਸਾਂਝੀ ਕੀਤੀ।
ਉਹਨਾਂ ਨੇ ਦੇਸ਼ ਅਤੇ ਵਿਦੇਸ਼ ਵਿੱਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਦੇ ਪ੍ਰਸਾਰ ਲਈ ਯਤਨਸ਼ੀਲ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂੀਆ ਦੀ ਵੀ ਭਰਪੂਰ ਸਲਾਘਾ ਕਰਦਿਆਂ ਕਿਹਾ ਕਿ ਕਥੂਰੀਆ ਪਰਿਵਾਰ ਵੱਲੋਂ ਇਸ ਖੇਤਰ ਵਿੱਚ ਮਹਾਨ ਯੋਗਦਾਨ ਪਾਇਆ ਜਾ ਰਿਹਾ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਨੇ ਚੇਅਰਮੈਨ ਕਥੂਰੀਆ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਬਣਾਏ ਗਏ ਵਿਸ਼ਵ ਪੰਜਾਬੀ ਭਵਨ ਨੂੰ ਪੰਜਾਬੀ ਤੇ ਪੰਜਾਬੀਅਤ ਲਈ ਸਮਰਪਿਤ ਕਰਨ ਦੀ ਵੀ ਸ਼ਲਾਘਾ ਕੀਤੀ।
ਇਸ ਮੌਕੇ ‘ਤੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਸਰਪ੍ਰਸਤ ਸੁਬੇਗ ਸਿੰਘ ਕਥੂਰੀਆ, ਰੇਡੀਓ ਸਰਗਮ ਤੋਂ ਡਾਕਟਰ ਬਲਵਿੰਦਰ ਸਿੰਘ, ਰੇਡੀਓ ਪਰਵਾਸੀ ਤੋਂ ਰਾਜਿੰਦਰ ਸੈਣੀ, ਵਿਸ਼ਵ ਪੰਜਾਬੀ ਸਭਾ ਭਾਰਤ ਦੇ ਪ੍ਰਧਾਨ ਬਲਵੀਰ ਕੌਰ ਰਾਏਕੋਟੀ, ਰੂਪ ਕਾਹਲੋ, ਜਸਪਾਲ ਸਿੰਘ ਕਾਹਲੋ, ਹਰਜੀਤ ਬਮਰਾ, ਰਮਿੰਦਰ ਰੰਮੀ ਸਮੇਤ ਕਈ ਸ਼ਖ਼ਸੀਅਤਾਂ ਵੀ ਮੌਜੂਦ ਸਨ।
ਇੰਦਰਦੀਪ ਸਿੰਘ, ਪਰਮਜੀਤ ਸਿੰਘ ਗਿੱਲ, ਸ਼ੇਰ ਗਿੱਲ ਲਾਅ ਫਰਮ, ਸੁਜਾਨ ਸਿੰਘ ਸੁਜਾਨ, ਰਿੰਟੂ ਭਾਟੀਆ, ਪਰਮਜੀਤ ਕੌਰ ਦਿਓਲ, ਹੁਸਨੈਨ ਅਕਬਰ, ਤਾਹਿਰਾ ਸਰਾਂ, ਸੰਵਾਦ ਮੈਗਜ਼ੀਨ ਦੇ ਸਖਿੰਦਰ ਸਿੰਘ, ਦਲਜੀਤ ਸਿੰਘ, ਸੁਰਿੰਦਰ ਸਿੰਘ, ਪਵਨ ਕੈਲੇ, ਬਰਾੜ ਇੰਸ਼ੋਰੈਂਸ ਤੋਂ ਬਰਾੜ ਸਾਹਿਬ, ਮਖਸੁਦ ਚੌਧਰੀ, ਭੁਪਿੰਦਰ ਸਿੰਘ ਰਤਨ, ਹਰਪਾਲ ਸਿੰਘ ਭਾਟੀਆ, ਰਿੰਟੂ ਭਾਟੀਆ ਅਤੇ ਵਰਿੰਦਰ ਵਾਲੀਆ ਦੀ ਧਰਮ ਪਤਨੀ ਤੇ ਉਹਨਾਂ ਦੀ ਬੇਟੀ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।

RELATED ARTICLES
POPULAR POSTS