ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਮੰਗਲਵਾਰ 7 ਫਰਵਰੀ ਨੂੰ ਸ਼ਾਮ ਲਗਭਗ 6 ਵਜੇ ਬਰੈਂਪਟਨ ‘ਚ ਹੋਈ ਗੋਲੀਬਾਰੀ ਦੀ ਇਕ ਘਟਨਾ ਦੀ ਜਾਂਚ ਕਰ ਰਹੀ 21 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੇ ਮਾਮਲੇ ਦੀ ਜਾਣਕਾਰੀ ਦੇਣ ਦੇ ਲਈ ਆਮ ਲੋਕਾਂ ਤੋਂ ਸਹਿਯੋਗ ਮੰਗਿਆ ਹੈ। ਮੰਗਲਵਾਰ ਨੂੰ ਸ਼ਾਮ 6 ਵਜੇ ਟੋਰਬ੍ਰਾਮ ਰੋਡ ‘ਤੇ ਇਕ ਨਕਾਬਪੋਸ਼ ਨੇ ਕਈ ਗੋਲੀਆਂ ਚਲਾਈਆਂ। ਗੋਲੀਆਂ ਚੱਲਣ ਤੋਂ ਬਾਅਦ ਨਿਸ਼ਾਨਾ ਬਣਿਆ ਵਿਅਕਤੀ ਆਪਣੇ ਆਪ ਹੀ ਕਾਰ ਚਲਾ ਕੇ ਇਕ ਨੇੜਲੇ ਹਸਪਤਾਲ ‘ਚ ਪਹੁੰਚ ਗਿਆ। ਉਸ ਨੂੰ ਬਾਅਦ ‘ਚ ਟੋਰਾਂਟੋ ਸਥਿਤ ਟਰੋਮਾ ਸੈਂਟਰ ‘ਚ ਭੇਜਿਆ ਗਿਆ, ਉਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਪ੍ਰੰਤੂ ਅਨੁਮਾਨ ਹੈ ਕਿ ਉਸ ਦੀ ਜਾਨ ਬਚ ਜਾਵੇਗੀ। ਪੁਲਿਸ ਦਾ ਕਹਿਣਾ ਹੈ ਕਿ ਇਹ ਇਕ ਅਲੱਗ ਘਟਨਾ ਸੀ ਅਤੇ ਇਸ ਨਾਲ ਆਮ ਲੋਕਾਂ ਨੂੰ ਕੋਈ ਖਤਰਾ ਨਹੀਂ ਹੈ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਦੇ ਕੋਲ ਵੀ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨਾਲ ਇਸ ਨੰਬਰ 905-453-2121 ‘ਤੇ ਸੰਪਰਕ ਕਰ ਸਕਦਾ ਹੈ।
ਬਰੈਂਪਟਨ ਗੋਲੀਬਾਰੀ ‘ਚ ਗਵਾਹਾਂ ਨੂੰ ਸਾਹਮਣੇ ਆਉਣ ਦੀ ਅਪੀਲ
RELATED ARTICLES

