-8.2 C
Toronto
Tuesday, February 24, 2026
spot_img
Homeਕੈਨੇਡਾਅਰਬਨਾ ਈਵੈਂਟਸ ਵਲੋਂ ਜੀਟੀਏ ਵਿਚ 12 ਮਾਰਚ ਨੂੰ ਗਰੈਂਡ ਹੋਲੀ ਉਤਸਵ ਆਯੋਜਿਤ...

ਅਰਬਨਾ ਈਵੈਂਟਸ ਵਲੋਂ ਜੀਟੀਏ ਵਿਚ 12 ਮਾਰਚ ਨੂੰ ਗਰੈਂਡ ਹੋਲੀ ਉਤਸਵ ਆਯੋਜਿਤ ਕੀਤਾ ਜਾਵੇਗਾ

ਮਿਸੀਸਾਗਾ : ਅਰਬਨਾ ਈਵੈਂਟਸ ਨੇ 12 ਮਾਰਚ ਨੂੰ ਜੀਟੀਏ ਵਿਚ ਗਰੈਂਡ ਹੋਲੀ ਉਤਸਵ ਦਾ ਆਯੋਜਨ ਕਰਨ ਦਾ ਐਲਾਨ ਕੀਤਾ ਹੈ। ਗਰੈਂਡ ਹੋਲੀ ਦਾ ਆਯੋਜਨ 12 ਮਾਰਚ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਔਤਕ ਬੈਂਕੂਇਟ, ਮਿਸੀਸਾਗਾ ਵਿਚ ਕੀਤਾ ਜਾਵੇਗਾ।
ਔਤਕ ਬੈਂਕੁਇਟ 5835 ਕੈਨੇਡੀ ਰੋਡ, ਮਿਸੀਸਾਗਾ, ਉਨਟਾਰੀਓ ਐਲ4ਜੈਡ 2ਜੀ3 ‘ਤੇ ਸਥਿਤ ਹੈ। ਗਰੈਂਡ ਹੋਲੀ ਸੈਲੀਬ੍ਰੇਸ਼ਨਜ਼ ਵਿਚ ਗੀਤਸੰਗੀਤ, ਡਾਂਸ, ਗੁਲਾਲ, ਖਾਣਪੀਣ ਅਤੇ ਢੇਰ ਸਾਰੀ ਮਸਤੀ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਹੈ। ਆਯੋਜਨ ਵਿਚ 400 ਤੋਂ ਜ਼ਿਆਦਾ ਵਿਅਕਤੀਆਂ ਦੇ ਪਹੁੰਚਣ ਦੀ ਉਮੀਦ ਹੈ।
ਮਾਨਯੋਗ ਮੰਤਰੀ ਮੋਂਟੋ ਮੈਕਨਾਟਨ (ਲੇਬਰ, ਇਮੀਗਰੇਸ਼ਨ, ਟ੍ਰੇਨਿੰਗ ਅਤੇ ਸਕਿਲ ਡਿਵੈਲਪਮੈਂਟ) ਵੀ ਆਯੋਜਨ ਵਿਚ ਸ਼ਾਮਲ ਹੋਣਗੇ। ਮੰਤਰੀ ਦੇ ਤੌਰ ‘ਤੇ ਇਹ ਉਨ੍ਹਾਂ ਦਾ ਪਹਿਲਾ ਹੋਲੀ ਉਤਸਵ ਹੋਵੇਗਾ ਅਤੇ ਉਹ ਸਥਾਨਕ ਕਮਿਊਨਿਟੀ ਦੇ ਨਾਲ ਇਸ ਉਤਸਵ ਨੂੰ ਮਨਾਉਣ ਲਈ ਕਾਫੀ ਉਤਸੁਕ ਹਨ।
ਉਨ੍ਹਾਂ ਦੇ ਨਾਲ ਹੀ ਮੰਤਰੀ ਦੇ ਪਾਰਲੀਮੈਂਟਰੀ ਅਸਿਸਟੈਂਟ ਅਤੇ ਸਥਾਨਕ ਐਮਪੀਪੀ ਦੀਪਕ ਆਨੰਦ ਵੀ ਉਤਸਵ ਵਿਚ ਲੋਕਾਂ ਦੇ ਨਾਲ ਹੋਣਗੇ। ਅਰਬਨਾ ਈਵੈਂਟਸ ਦੇ ਸੰਚਾਲਕ ਗਜੇਂਦਰ ਕੁਮਾਰ ਅਤੇ ਜਯੋਤੀ ਸਿੰਘ ਨੇ ਦੱਸਿਆ ਕਿ ਉਹ ਪੂਰੀ ਕਮਿਊਨਿਟੀ ਦਾ ਸਵਾਗਤ ਕਰਨ ਦੇ ਲਈ ਤਿਆਰ ਹਨ ਅਤੇ ਰੰਗਾਂ ਦਾ ਇਹ ਤਿਉਹਾਰ ਸਾਰਿਆਂ ਨੂੰ ਖੁਸ਼ੀਆਂ ਪ੍ਰਦਾਨ ਕਰੇਗਾ। ਇਹ ਹਿੰਦੂ ਕਮਿਊਨਿਟੀ ਦਾ ਪ੍ਰਮੁੱਖ ਤਿਉਹਾਰ ਹੈ ਅਤੇ ਅਸੀਂ ਪੂਰੀ ਤਿਆਰੀ ਕੀਤੀ ਹੈ। ਇਸ ਸਬੰਧੀ ਹੋਰ ਜਾਣਕਾਰੀ ਲਈ [email protected] ‘ਤੇ ਜਾਓ ਜਾਂ 437 776 4232 ਅਤੇ 437 774 8787 ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS