-4 C
Toronto
Tuesday, January 6, 2026
spot_img
Homeਪੰਜਾਬਹੁਣ ਹਰ ਉਸ ਮੁਕਾਮ 'ਤੇ ਮਹਿਲਾਵਾਂ ਪਹੁੰਚੀਆਂ, ਜਿੱਥੇ ਪਹਿਲਾਂ ਕੇਵਲ ਪੁਰਸ਼ਾਂ ਨੂੰ...

ਹੁਣ ਹਰ ਉਸ ਮੁਕਾਮ ‘ਤੇ ਮਹਿਲਾਵਾਂ ਪਹੁੰਚੀਆਂ, ਜਿੱਥੇ ਪਹਿਲਾਂ ਕੇਵਲ ਪੁਰਸ਼ਾਂ ਨੂੰ ਸਬਜੈਕਟ ਮੰਨਿਆ ਜਾਂਦਾ ਸੀ

33 ਏਕੜ ਜ਼ਮੀਨ ‘ਤੇ ਖੁਦ ਖੇਤੀ ਕਰਦੀ ਹੈ ਹਰਿੰਦਰ ਕੌਰ
ਪ੍ਰਧਾਨ ਮੰਤਰੀ ਕਰ ਚੁੱਕੇ ਹਨ ਸਨਮਾਨਿਤ
ਚੰਡੀਗੜ੍ਹ : ਹੁਣ ਤੱਕ ਲੋਕ ਮਹਿਲਾਵਾਂ ਨੂੰ ਪੁਰਸ਼ਾਂ ਦੇ ਮੁਕਾਬਲੇ ਕਮਜ਼ੋਰ ਮੰਨਦੇ ਰਹੇ ਹਨ। ਪਰ ਹੁਣ ਅਜਿਹਾ ਬਿਲਕੁਲ ਨਹੀਂ ਰਿਹਾ।
ਕਿਉਂਕਿ, ਖੇਤੀਕਿਸਾਨੀ ਹੋਵੇ, ਨੌਕਰੀਆਂ ਵਿਚ ਵੱਡੇਵੱਡੇ ਅਹੁਦੇ ਹੋਣ ਜਾਂ ਹਵਾਈ ਜਹਾਜ਼ ਉਡਾਉਣਾ ਹੋਵੇ, ਇਨ੍ਹਾਂ ਸਾਰਿਆਂ ਵਿਚ ਮਹਿਲਾਵਾਂ ਨੇ ਆਪਣੀ ਜ਼ਬਰਦਸਤ ਹਾਜ਼ਰੀ ਦਰਜ ਕਰਵਾ ਕੇ ਪੁਰਸ਼ਾਂ ਨੂੰ ਦੰਦਾਂ ਥੱਲੇ ਉਂਗਲੀਆਂ ਦਬਾਉਣ ਲਈ ਮਜਬੂਰ ਕਰ ਦਿੱਤਾ ਹੈ। ਹਰ ਉਸ ਜਗ੍ਹਾ ‘ਤੇ ਮਹਿਲਾਵਾਂ ਪਹੁੰਚ ਚੁੱਕੀਆਂ ਹਨ, ਜਿਨ੍ਹਾਂ ਨੂੰ ਪਹਿਲਾਂ ਪੁਰਸ਼ਾਂ ਦਾ ਸਬਜੈਕਟ ਮੰਨਿਆ ਜਾਂਦਾ ਸੀ।
ਕਿਸਾਨ : ਹਰਿੰਦਰ ਕੌਰ
ਪਰਾਲੀ ਪ੍ਰਬੰਧਨ, ਹਵਾਪਾਣੀ ਬਚਾਉਣ ਦੇ ਨਾਲ ਜ਼ਹਿਰਮੁਕਤ ਖੇਤੀ ‘ਤੇ ਕਰ ਰਹੀ ਹੈ ਕੰਮ
ਅੰਮ੍ਰਿਤਸਰ : ਪਿੰਡ ਬਲਬੀਰਪੁਰਾ ਦੀ ਹਰਿੰਦਰ ਕੌਰ ਆਪਣੇ ਦਮ ‘ਤੇ 33 ਏਕੜ ਜ਼ਮੀਨ ‘ਤੇ ਖੇਤੀ ਕਰਦੀ ਹੈ। ਬਿਜਾਈ, ਕਟਾਈ ਤੋਂ ਲੈ ਕੇ ਟਰੈਕਟਰ ਤੱਕ ਖੁਦ ਚਲਾਉਂਦੀ ਹੈ। 2007 ਵਿਚ ਪਤੀ ਦਾ ਦਿਹਾਂਤ ਹੋ ਗਿਆ ਸੀ। ਬੱਚਿਆਂ ਦੀ ਜ਼ਿੰਮੇਵਾਰੀ ਆ ਗਈ। ਬਾਸਮਤੀ ਦੀ ਰਿਕਾਰਡ ਪੈਦਾਵਾਰ ਦੇ ਚੱਲਦਿਆਂ ਹਰਿੰਦਰ ਕੌਰ ਨੂੰ 201920 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਵਾਰਡ ਨਾਲ ਨਿਵਾਜਿਆ ਸੀ। ਹੁਣ ਉਹ ਪਰਾਲੀ ਪ੍ਰਬੰਧਨ, ਹਵਾ, ਪਾਣੀ ਅਤੇ ਮਿੱਟੀ ਬਚਾਉਣ ਦੇ ਨਾਲ ਹੀ ਜ਼ਹਿਰਮੁਕਤ ਖੇਤੀ ‘ਤੇ ਕੰਮ ਕਰ ਰਹੀ ਹੈ।
ਸਰਪੰਚ : ਹਰਜਿੰਦਰ ਕੌਰ
ਪਿੰਡ ਦੇ ਟਰੀਟਮੈਂਟ ਪਲਾਂਟ ਵਿਚ ਗੰਦਾ ਪਾਣੀ ਹੁੰਦਾ ਹੈ ਸਾਫ, ਰਾਸ਼ਟਰਪਤੀ ਕਰ ਚੁੱਕੇ ਹਨ ਸਨਮਾਨਿਤ
ਗੁਰਦਾਸਪੁਰ : ਪਿੰਡ ਪੇਰੋਸ਼ਾਹ ਦੀ ਮਹਿਲਾ ਸਰਪੰਚ ਹਰਜਿੰਦਰ ਕੌਰ ਨੇ ਏਨੇ ਵਿਕਾਸ ਕਾਰਜ ਕਰਵਾਏ ਕਿ 4 ਮਾਰਚ ਨੂੰ ਦਿੱਲੀ ਦੇ ਵਿਗਿਆਨ ਭਵਨ ਵਿਚ ਸਵੱਛ ਸੁਜਲ ਸ਼ਕਤੀ ਪੁਰਸਕਾਰ ਦੇ ਕੇ ਰਾਸ਼ਟਰਪਤੀ ਦਰੋਪਤੀ ਮੁਰਮੂ ਨੇ ਸਨਮਾਨਿਤ ਕੀਤਾ। ਪਿੰਡ ਵਿਚ ਹੀ ਟਰੀਟਮੈਂਟ ਪਲਾਂਟ ਲਗਾ ਕੇ ਗੰਦੇ ਪਾਣੀ ਨੂੰ ਸਾਫ ਕੀਤਾ ਜਾਂਦਾ ਹੈ ਅਤੇ ਬਾਅਦ ਵਿਚ ਉਸ ਨੂੰ ਛੱਪੜ ਵਿਚ ਇਕੱਠਾ ਕਰਕੇ ਉਸ ਨਾਲ ਖੇਤਾਂ ਵਿਚ ਸਿੰਚਾਈ ਕੀਤੀ ਜਾਂਦੀ ਹੈ। ਗਿੱਲਾ ਕੂੜਾ ਅਤੇ ਸੁੱਖਾ ਕੂੜਾ ਵੱਖਵੱਖ ਇਕੱਠਾ ਕਰਕੇ ਖਾਦ ਬਣਾਈ ਜਾਂਦੀ ਹੈ।
ਐਥਲੀਟ : ਸੰਤੋਸ਼ ਕੌਰ
75 ਸਾਲ ਦੀ ਉਮਰ ਵਿਚ ਕੁਰੂਕਸ਼ੇਤਰ ‘ਚ ਨੈਸ਼ਨਲ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ‘ਚ ਜਿੱਤਿਆ ਸੋਨੇ ਦਾ ਮੈਡਲ
ਸੰਗਰੂਰ : ਪ੍ਰੋ. ਸੰਤੋਖ ਕੌਰ (75) ਸਰਕਾਰੀ ਨੌਕਰੀ ਤੋਂ ਰਿਟਾਇਰਡ ਹੋਣ ਤੋਂ ਬਾਅਦ ਸਮਾਜ ਸੇਵਾ ਵਿਚ ਜੁਟ ਗਏ। ਵੂਮੈਨ ਸੈਲ ਨਾਲ ਜੁੜ ਕੇ ਕਈ ਉਜੜ ਰਹੇ ਮਹਿਲਾਵਾਂ ਦੇ ਘਰਾਂ ਨੂੰ ਵਸਾਇਆ। ਮਸਤੂਆਣਾ ਸਾਹਿਬ ਵਿਚ ਪਹਿਲੀ ਵਾਰ 100 ਮੀਟਰ ਦੌੜ ਵਿਚ ਸੋਨੇ ਦਾ ਮੈਡਲ ਜਿੱਤਿਆ। ਹੁਣ ਉਨ੍ਹਾਂ ਦੇ ਖਾਤੇ ਵਿਚ ਪੰਜਾਬ ਪੱਧਰ ‘ਤੇ 3 ਸੋਨੇ ਦੇ, 2 ਚਾਂਦੀ ਅਤੇ ਇਕ ਕਾਂਸੇ ਦਾ ਮੈਡਲ ਹਨ। 2020 ਵਿਚ ਨੈਸ਼ਨਲ ਪੱਧਰ ‘ਤੇ ਚਾਂਦੀ ਦਾ ਮੈਡਲ ਜਿੱਤਿਆ। ਫਰਵਰੀ ਮਹੀਨੇ ਵਿਚ ਵੀ ਕੁਰੂਕਸ਼ੇਤਰ ਵਿਚ ਨੈਸ਼ਨਲ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਉਨ੍ਹਾਂ ਨੇ ਸੋਨੇ ਦਾ ਮੈਡਲ ਜਿੱਤਿਆ ਹੈ।

RELATED ARTICLES
POPULAR POSTS