15.9 C
Toronto
Monday, July 20, 2026
spot_img
Homeਪੰਜਾਬਡਾ. ਨਵਜੋਤ ਕੌਰ ਸਿੱਧੂ ਮੁੜ ਤੋਂ ਕਰਨਗੇ ਡਾਕਟਰੀ

ਡਾ. ਨਵਜੋਤ ਕੌਰ ਸਿੱਧੂ ਮੁੜ ਤੋਂ ਕਰਨਗੇ ਡਾਕਟਰੀ

ਸੋਸ਼ਲ ਮੀਡੀਆ ‘ਤੇ ਕਰ ਦਿੱਤਾ ਐਲਾਨ
ਅੰਮ੍ਰਿਤਸਰ/ਬਿਊਰੋ ਨਿਊਜ਼
ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਮੁੜ ਤੋਂ ਆਪਣੇ ਮੈਡੀਕਲ ਪੇਸ਼ੇ ਵਿੱਚ ਵਾਪਸ ਆਉਣ ਲਈ ਤਿਆਰ ਹਨ। ਨਵਜੋਤ ਕੌਰ ਸਿੱਧੂ ਨੇ ਅੱਜ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਹ ਗੱਲ ਸਾਂਝੀ ਕੀਤੀ। ਉਨ੍ਹਾਂ ਲਿਖਿਆ ਕਿ ਉਹ ਮੁੜ ਤੋਂ ਡਾਕਟਰੀ ਸੇਵਾ ਨਿਭਾਉਣ ਲਈ ਤਿਆਰ ਹਨ, ਉਨ੍ਹਾਂ ਨੇ ਇਸ ਲਈ ਅਪਲਾਈ ਵੀ ਕਰ ਦਿੱਤਾ ਹੈ। ਡਾਕਟਰ ਸਿੱਧੂ ਵੱਲੋਂ ਆਪਣੇ ਟਵੀਟ ਵਿੱਚ ਜੋ ਕੁਝ ਲਿਖਿਆ ਗਿਆ ਹੈ ਉਹ ਦੇਸ਼ ਅਤੇ ਸੂਬੇ ਵਿੱਚ ਜਾਰੀ ਮੌਜੂਦਾ ਕਰੋਨਾ ਸੰਕਟ ਦੇ ਆਲੇ ਦੁਆਲੇ ਹੀ ਘੁੰਮਦਾ ਪ੍ਰਤੀਤ ਹੋ ਰਿਹਾ ਹੈ। ਡਾ. ਸਿੱਧੂ ਨੇ ਲਿਖਿਆ ਕਿ ਇੱਕ ਮਿੰਟ ਲਈ ਆਪਣੇ ਸਾਹ ਨੂੰ ਰੋਕਣ ਦੀ ਕੋਸ਼ਿਸ਼ ਕਰੋ ਅਤੇ ਅਨੁਭਵ ਕਰੋ ਕਿ ਸਾਡੇ ਭਰਾ ਕੀ ਅਨੁਭਵ ਕਰ ਰਹੇ ਹਨ । ਹਰ ਜ਼ਿੰਦਗੀ ਮਹੱਤਵਪੂਰਣ ਹੈ, ਬੱਸ ਉਹੀ ਕਰੋ ਜੋ ਤੁਸੀਂ ਕਰ ਸਕਦੇ ਹੋ। ਉਨ੍ਹਾਂ ਲਿਖਿਆ ਕਿ ਮੈਂ ਮੈਡੀਕਲ ਸੇਵਾ ਵਿੱਚ ਦੁਬਾਰਾ ਆਉਣ ਲਈ ਆਪਣੀ ਅਰਜ਼ੀ ਦਿੱਤੀ ਹੈ।

 

RELATED ARTICLES
POPULAR POSTS