-6.6 C
Toronto
Monday, January 19, 2026
spot_img
Homeਪੰਜਾਬਸਰਹੱਦ 'ਤੇ ਭਾਰਤੀ ਲੜਾਕੂ ਜਹਾਜ਼ਾਂ ਨੇ ਕੀਤਾ ਅਭਿਆਸ

ਸਰਹੱਦ ‘ਤੇ ਭਾਰਤੀ ਲੜਾਕੂ ਜਹਾਜ਼ਾਂ ਨੇ ਕੀਤਾ ਅਭਿਆਸ

ਦੇਰ ਰਾਤ ਲੋਕਾਂ ਨੇ ਸੁਣੀਆਂ ਧਮਾਕਿਆਂ ਵਰਗੀਆਂ ਆਵਾਜ਼ਾਂ
ਚੰਡੀਗੜ੍ਹ/ਬਿਊਰੋ ਨਿਊਜ਼
ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਪਾਕਿਸਤਾਨ ਨਾਲ ਲੱਗਦੇ ਪੰਜਾਬ ਅਤੇ ਜੰਮੂ ਕਸ਼ਮੀਰ ਵਿਚ ਲੰਘੀ ਦੇਰ ਰਾਤ ਅਭਿਆਸ ਕੀਤਾ। ਇਸ ਦੌਰਾਨ ਲੜਾਕੂ ਜਹਾਜ਼ਾਂ ਨੇ ਸੁਪਰ ਸੋਨਿਕ ਸਪੀਡ ਨਾਲ ਉਡਾਨ ਭਰੀ। ਰਾਤ ਕਰੀਬ ਡੇਢ ਵਜੇ ਜਹਾਜ਼ਾਂ ਦੀ ਗੜਗੜਾਹਟ ਸੁਣ ਕੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਅਨਾਊਂਸਮੈਂਟਾਂ ਵੀ ਹੋ ਗਈਆਂ ਆਪਣੇ ਘਰਾਂ ਦੀਆਂ ਬੱਤੀਆਂ ਬੰਦ ਕਰ ਦਿਓ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਪਾਕਿਸਤਾਨ ਦੇ ਜਹਾਜ਼ਾਂ ਨੇ ਵੀ ਪੀ.ਓ.ਕੇ. ਵਿਚ ਅਜਿਹਾ ਹੀ ਅਭਿਆਸ ਕੀਤਾ ਸੀ। ਇਸੇ ਦੌਰਾਨ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਨੇ ਦੱਸਿਆ ਕਿ ਇਹ ਆਵਾਜ਼ਾਂ ਬੰਬ ਧਮਾਕਿਆਂ ਦੀਆਂ ਨਹੀਂ, ਬਲਕਿ ਹਵਾਈ ਫੌਜ ਵਲੋਂ ਕੀਤੀ ਗਈ ਡਰਿੱਲ ਦੀਆਂ ਸਨ ਅਤੇ ਸਭ ਕੁਝ ਠੀਕ ਠਾਕ ਹੈ। ਉਨ੍ਹਾਂ ਲੋਕਾਂ ਨੂੰ ਸੁਚੇਤ ਕੀਤਾ ਕਿ ਫੈਲ ਰਹੀਆਂ ਅਫਵਾਹਾਂ ਵੱਲ ਧਿਆਨ ਨਾ ਦਿੱਤੇ ਜਾਵੇ।

RELATED ARTICLES
POPULAR POSTS