ਮਰੇ ਪਸ਼ੂ ਚੁੱਕਣੇ ਕੀਤੇ ਬੰਦ
ਚੰਡੀਗੜ੍ਹ/ਬਿਊਰੋ ਨਿਊਜ਼
ਚਮੜੇ ‘ਤੇ ਪੰਜ ਫੀਸਦੀ ਜੀਐਸਟੀ ਲੱਗਣ ਤੋਂ ਬਾਅਦ ਪੂਰੇ ਪੰਜਾਬ ਦੇ ਚਮੜਾ ਕਾਰੋਬਾਰੀ ਹੜਤਾਲ ‘ਤੇ ਹਨ। ਚਮੜਾ ਵਪਾਰੀਆਂ ਨੇ ਕੰਮ ਬੰਦ ਰੱਖਣ ਦੇ ਨਾਲ-ਨਾਲ ਮਰੇ ਪਸ਼ੂ ਵੀ ਚੁੱਕਣੇ ਬੰਦ ਕਰ ਦਿੱਤੇ ਹਨ। ਇਸ ਕਾਰਨ ਡੇਅਰੀ ਕੰਪਲੈਕਸ ਵਾਲੇ ਖੇਤਰਾਂ ਵਿਚ ਮਰੇ ਪਸ਼ੂ ਸੜਕਾਂ ‘ਤੇ ਪਏ ਹਨ। ਜਲੰਧਰ ਕੈਂਟ ਇਲਾਕੇ ਵਿਚ ਪੈਂਦੇ ਜਮਸ਼ੇਰ ਨਾਂ ਦੇ ਡੇਅਰੀ ਕੰਪਲੈਕਸ ਇਲਾਕੇ ਵਿਚ ਇੱਕ ਕਿੱਲੋਮੀਟਰ ਸੜਕ ‘ਤੇ ਕਰੀਬ 50 ਪਸ਼ੂ ਮਰੇ ਪਏ ਹਨ। ਲੋਕਾਂ ਨੂੰ ਡਰ ਹੈ ਕਿ ਕੋਈ ਬਿਮਾਰੀ ਫੈਲ ਸਕਦੀ ਹੈ। ਛੇ ਦਿਨ ਲੰਘਣ ਦੇ ਬਾਅਦ ਵੀ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ। ਇਸ ਇਲਾਕੇ ਵਿਚ 300 ਤੋਂ ਜ਼ਿਆਦਾ ਡੇਅਰੀਆਂ ਹਨ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …