ਪੰਜਾਬ ’ਚ ਫ਼ਿਲਮ ‘ਯਾਰੀਆਂ 2’ ਨੂੰ ਲੈ ਕੇ ਭਖਿਆ ਵਿਵਾਦ August 31, 2023 ਪੰਜਾਬ ’ਚ ਫ਼ਿਲਮ ‘ਯਾਰੀਆਂ 2’ ਨੂੰ ਲੈ ਕੇ ਭਖਿਆ ਵਿਵਾਦ ਸ੍ਰੀ ਸਾਹਿਬ ਦੀ ਬੇਅਦਬੀ ਕਰਨ ਦੇ ਮਾਮਲੇ ’ਚ ਫ਼ਿਲਮ ਦੀ ਟੀਮ ਖਿਲਾਫ਼ ਮਾਮਲਾ ਹੋਇਆ ਦਰਜ ਜਲੰਧਰ/ਬਿਊਰੋ ਨਿਊਜ਼ : ਪੰਜਾਬ ’ਚ ਬਾਲੀਵੁੱਡ ਫ਼ਿਲਮ ‘ਯਾਰੀਆਂ-2’ ਨੂੰ ਲੈ ਕੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਜਿਸ ਦੇ ਚਲਦਿਆਂ ਫ਼ਿਲਮ ਦੇ ਐਕਟਰ ਨਿਜਾਨ ਜਾਫਰੀ, ਡਾਇਰੈਕਟਰ ਰਾਧਿਕਾ ਰਾਵ, ਵਿਨੇ ਸਪਰੂ, ਪ੍ਰੋਡਿਊਸਰ ਅਤੇ ਟੀ ਸੀਰੀਜ਼ ਕੰਪਨੀ ਦੇ ਮਾਲਕ ਭੂਸ਼ਣ ਕੁਮਾਰ ਲਈ ਮੁਸ਼ਕਿਲਾਂ ਖੜ੍ਹੀਆਂ ਹੋ ਗਈਆਂ ਹਨ। ਫ਼ਿਲਮ ‘ਯਾਰੀਆਂ-2’ ਦੇ ਇਕ ਗੀਤ ਵਿਚ ਗੈਰ ਕੇਸਾਧਾਰੀ ਅਦਾਕਾਰ ਵੱਲੋਂ ਸ੍ਰੀ ਸਾਹਿਬ ਪਾ ਕੇ ਗੀਤ ਦਾ ਫਿਲਮਾਂਕਣ ਕੀਤਾ ਗਿਆ ਹੈ। ਜਿਸ ਖਿਲਾਫ਼ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਖਤ ਇਤਰਾਜ਼ ਪ੍ਰਗਟ ਕਰਦਿਆਂ ਨੋਟਿਸ ਜਾਰੀ ਕੀਤਾ ਗਿਆ ਸੀ। ਉਧਰ ਜਲੰਧਰ ’ਚ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਵੱਲੋਂ ਪੁਲਿਸ ਥਾਣਾ ਡਵੀਜ਼ਨ ਨੰਬਰ 4 ਵਿਚ ਡਾਇਰੈਕਟਰ ਅਤੇ ਪ੍ਰੋਡਿਊਸਰ ਖਿਲਾਫ਼ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਆਰੋਪ ’ਚ ਮਾਮਲਾ ਦਰਜ ਕਰਵਾਇਆ ਗਿਆ ਹੈ। ਸਿੱਖ ਤਾਲਮੇਲ ਕਮੇਟੀ ਵੱਲੋਂ ਐਫ ਆਈ ਆਰ ਪਰਦੇਸੀ ਆਟੋ ਸਪੇਅਰ ਪਾਰਟਸ ਦੇ ਮਾਲਿਕ ਹਰਪ੍ਰੀਤ ਸਿੰਘ ਨੀਟੂ ਨੇ ਦਰਜ ਕਰਵਾਈ ਹੈ। ਹਰਪ੍ਰੀਤ ਸਿੰਘ ਨੇ ਆਪਣੀ ਸ਼ਿਕਾਇਤ ’ਚ ਕਿਹਾ ਕਿ ਫਿਲਮ ‘ਯਾਰੀਆਂ-2’ ਦੇ ਗੀਤ ’ਚ ਜਾਣ-ਬੁੱਝ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਸ੍ਰੀ ਸਾਹਿਬ ਪਹਿਨ ਕੇ ਗੀਤ ਫ਼ਿਲਮਾਇਆ ਗਿਆ ਹੈ। ਜਿਸ ਨਾਲ ਸਿੱਖ ਕਕਾਰਾਂ ਦਾ ਅਪਮਾਨ ਹੋਇਆ ਹੈ ਅਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ। ਹਰਪ੍ਰੀਤ ਸਿੰਘ ਨੀਟੂ ਨੇ ਆਪਣੀ ਸ਼ਿਕਾਇਤ ’ਚ ਕਿਹਾ ਕਿ ਸਿੱਖਾਂ ਨੂੰ ਗੁਰੂ ਸਾਹਿਬ ਨੇ ਜੋ ਪੰਜ ਕਰਾਰ ਬਖਸ਼ੇ ਹਨ, ਉਨ੍ਹਾਂ ਨੂੰ ਧਾਰਨ ਕਰਨ ਲਈ ਅੰਮਿ੍ਰਤਧਾਰੀ ਸਿੱਖ ਹੋਣਾ ਜ਼ਰੂਰੀ ਹੈ ਪ੍ਰੰਤੂ ਫ਼ਿਲਮ ’ਚ ਕਲੀਨ ਸ਼ੇਵ ਹੀਰੋ ਸਿੱਖਾਂ ਦੇ 5 ਕਰਾਰਾਂ ਵਿਚੋਂ ਇਕ ਸ੍ਰੀ ਸਾਹਿਬ ਨੂੰ ਧਾਰਨ ਕਰਕੇ ਗੀਤ ਗਾ ਰਿਹਾ ਹੈ। ਇਸ ਗੀਤ ’ਚ ਫ਼ਿਲਮ ਦੇ ਡਾਇਰੈਕਟਰ, ਐਕਟਰ ਅਤੇ ਪ੍ਰੋਡਿਊਸਰ ਨੇ ਸ੍ਰੀ ਸਾਹਿਬ ਦੀ ਬੇਅਦਬੀ ਕੀਤੀ ਅਤੇ ਉਨ੍ਹਾਂ ਸਿੱਖ ਮਰਿਆਦਾ ਦੀ ਉਲੰਘਣਾ ਕੀਤਾ ਹੈ, ਜਿਸ ਬਦਲੇ ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। 2023-08-31 Parvasi Chandigarh Share Facebook Twitter Google + Stumbleupon LinkedIn Pinterest