ਬਰੈਂਪਟਨ : ਲੰਘੇ ਐਤਵਾਰ ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਸੋਹਣ ਢੀਂਡਸਾ ਦੀ ਪ੍ਰਧਾਨਗੀ ਹੋਈ। ਮੀਟਿੰਗ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਸਮਰਪਿਤ ਕੀਤਾ ਗਿਆ ਜੋ ਤਰਕਸ਼ੀਲ ਵਿਚਾਰਾਂ ਦੇ ਧਾਰਨੀ ਸਨ। ਸੁਸਾਇਟੀ ਵਲੋਂ ਕਰਤਾਰ ਸਿੰਘ ਸਰਾਭਾ ਅਤੇ ਭਾਅ ਜੀ ਗੁਰਸ਼ਰਨ ਸਿੰਘ ਨੂੰ ਸਮਰਪਿਤ ਸੈਮੀਨਾਰ 23 ਅਕਤੂਬਰ ਦਿਨ ਐਤਵਾਰ ਦੁਪਹਿਰ 12:30 ਵਜੇ ਕਰਵਾਇਆ ਜਾ ਰਿਹਾ ਹੈ। ਇਹ ਸੈਮੀਨਾਰ ਲੋਫਰ-ਲੇਕ ਰੀਕਰੀਏਸ਼ਨ ਸੈਂਟਰ ਜੋ ਕਿ ਸੈਂਡਲਵੁੱਡ ਅਤੇ ਕੋਨਸਟੋਗਾ ਦੇ ਇੰਟਰਸੈਕਸ਼ਨ ਤੇ ਹੈ ਵਿੱਚ ਹੋਵੇਗਾ। ਇਸ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਲਾਸਾਨੀ ਕੁਰਬਾਨੀ ਤੇ ਗ਼ਦਰ ਲਹਿਰ ਬਾਰੇ ਅਤੇ ਨਾਟਕਕਾਰ ਗੁਰਸ਼ਰਨ ਸਿੰਘ ਦੇ ਬਰਾਬਰਤਾ ਵਾਲਾ ਸਮਾਜ ਸਿਰਜਣ ਲਈ ਆਪਣੇ ਨਾਟਕਾਂ ਰਾਹੀਂ ਚਲਾਈ ਪ੍ਰਚੰਡ ਲਹਿਰ ਬਾਰੇ ਵਿਚਾਰ ਪੇਸ਼ ਕੀਤੇ ਜਾਣਗੇ। ਇਸ ਸੈਮੀਨਾਰ ਦੇ ਮੁੱਖ ਬੁਲਾਰੇ ਡਾ: ਵਰਿਆਮ ਸਿੰਘ ਸੰਧੂ ਤੋਂ ਬਿਨਾਂ ਬਲਰਾਜ ਛੋਕਰ, ਡਾ: ਬਲਜਿੰਦਰ ਸੇਖੋਂ, ਬਲਦੇਵ ਰਹਿਪਾ ਤੇ ਨੌਜਵਾਨ ਅਰਸ਼ਪਰੀਤ ਗਰੇਵਾਲ ਹੈਲੋਵੀਨ ਦਾ ਪਿਛੋਕੜ ਤੇ ਇਸਦਾ ਵਹਿਮਾਂ-ਭਰਮਾਂ ਨਾਲ ਸਬੰਧ ਵਿਸ਼ੇ ਤੇ ਆਪਣੇ ਵਿਚਾਰ ਰੱਖਣਗੇ। ਇਸ ਸਬੰਧੀ ਵਧੇਰੇ ਜਾਣਕਾਰੀ ਲਈ 647-838-4749 ਜਾਂ 416-835-3450 ਤੇ ਫੋਨ ਕੀਤਾ ਜਾ ਸਕਦਾ ਹੈ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …