ਮੋਗਾ/ਬਿਊਰੋ ਨਿਊਜ਼
ਮਾਪਿਆਂ ਘਰ ਮੁੰਡਾ ਪੈਦਾ ਹੋਣ ਦੀ ਮਨਸ਼ਾ ਵਿਚ ਧੀਆਂ ਨੂੰ ਕੁੱਖ ਵਿਚ ਹੀ ਖ਼ਤਮ ਕਰ ਦਿੱਤਾ ਜਾਂਦਾ ਹੈ ਪਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਪੈਦਾ ਹੋਣ ਵਾਲੀ ਧੀ ਮਾਪਿਆਂ ਦਾ ਨਾਂ ਕਿਸ ਤਰ੍ਹਾਂ ਰੌਸ਼ਨ ਕਰਦੀ ਹੈ। ਇਸੇ ਤਰ੍ਹਾਂ ਹੀ ਆਪਣੇ ਪਿਤਾ ਹਰਚੰਦ ਸਿੰਘ ਸਿੱਧੂ ਦੌਧਰ ਗਰਬੀ ਦਾ ਨਾਮ ਰੌਸ਼ਨ ਕਰਨ ਵਾਲੀ ਹੋਣਹਾਰ ਧੀ ਪਰਮਦੀਪ ਕੌਰ ਗਿੱਲ ਨੇ ਹਾਲ ਹੀ ਵਿਚ ਕੈਨੇਡਾ ਵਿਖੇ ਰਾਇਲ ਕੈਨੇਡੀਅਨ ਪੁਲਿਸ ਵਿਚ ਭਰਤੀ ਹੋ ਕਿ ਇਕੱਲਾ ਆਪਣੇ ਪਿਤਾ ਹਰਚੰਦ ਸਿੰਘ ਦਾ ਨਾਮ ਹੀ ਨਹੀਂ ਚਮਕਾਇਆ ਸਗੋਂ ਆਪਣੇ ਪੇਕੇ ਪਿੰਡ ਦੌਧਰ ਗਰਬੀ ਦੇ ਨਾਲ ਪੂਰੇ ਪੰਜਾਬ ਦਾ ਨਾਂ ਵੀ ਉੱਚਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਗੁਰਨੂਰ ਸਿੰਘ ਮਾਨ ਨੇ ਦੱਸਿਆ ਕਿ ਸਾਡੀ ਇਸ ਹੋਣਹਾਰ ਭੈਣ ਨੇ ਕੈਨੇਡਾ ਵਰਗੇ ਖੁਸ਼ਹਾਲ ਮੁਲਕ ਵਿਚ ਮਿਹਨਤ ਕਰਕੇ ਪੁਲਿਸ ਦੀ ਨੌਕਰੀ ਵਿਚ ਭਰਤੀ ਹੋ ਕਿ ਆਪਣੇ ਪੇਕੇ ਪਿੰਡ ਨੂੰ ਮਾਣ ਨਾਲ ਉਚਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਭੈਣ ਦੀ ਨਿਯੁਕਤੀ ‘ਤੇ ਪੂਰੇ ਪਿੰਡ ਵਿਚ ਇਸ ਸਮੇਂ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਮੋਗਾ ਦੇ ਪਿੰਡ ਦੌਧਰ ਦੀ ਧੀ ਰਾਇਲ ਕੈਨੇਡੀਅਨ ਪੁਲਿਸ ‘ਚ ਭਰਤੀ
RELATED ARTICLES