-1.9 C
Toronto
Thursday, December 4, 2025
spot_img
Homeਕੈਨੇਡਾਵਿਸਾਖੀ ਮੇਲੇ ਦੀਆਂ ਤਿਆਰੀਆਂ ਜ਼ੋਰਾਂ 'ਤੇ

ਵਿਸਾਖੀ ਮੇਲੇ ਦੀਆਂ ਤਿਆਰੀਆਂ ਜ਼ੋਰਾਂ ‘ਤੇ

ਬਰੈਂਪਟਨ/ਬਿਊਰੋ ਨਿਊਜ਼ : ਵਿਸਾਖੀ ਮੇਲੇ ਦੇ ਸਬੰਧ ਵਿੱਚ ਸਕਾਈਡੋਮ ਗਰੁੱਪ ਵਲੋਂ ਮਿਤੀ 13 ਮਈ  2017 ਨੂੰ 210 ਰਦਰਫੋਰਡ ઠਵਿਖੇ ਦਲਜੀਤ ਸਿੰਘ ਗੈਦੂ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿੱਚ ਵਿਸਾਖੀ ਮੇਲੇ ਦੇ ਸੰਬੰਧ ਵਿੱਚ ਵਿਚਾਰ ਵਟਾਂਦਰਾ ઠਕੀਤਾ ਗਿਆ।ઠਇਸ ਮੀਟਿੰਗ ਵਿੱਚ ઠਸਤਨਾਮ ਸਿੰਘ ਗੈਦੂ, ਇੰਦਰਜੀਤ ਸਿੰਘ ਗੈਦੂ , ਇੰਦਰਪਾਲ ਸਿੰਘ ਗੈਦੂ ਅਤੇ ઠਸਤਬੀਰ ਸਿੰਘ ਗੈਦੂ ਸ਼ਾਮਿਲ ਹੋਏ।ઠਮੀਟਿੰਗ ਵਿਚ ਇਹ ਪੱਕਾ ਕੀਤਾ ਗਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸਾਖੀ ਮੇਲਾ 210 ਰਦਰਫੋਰਡ ઠਉੱਤੇ ઠਮਿਤੀ 28 ਮਈ ઠ2017 ਨੂੰ ਮਨਾਇਆ ਜਾਵੇਗਾ। ਮੇਲੇ ਵਿੱਚ ਲੱਕੀ ઠਡਰਾਅ ਸਿਸਟਮ ਰੱਖਿਆ ਜਾਵੇਗਾ, ਜਿਸ ਵਿੱਚ 10 ਲੱਕੀ ਡਰਾਅ ਕੱਢੇ ઠਜਾਣਗੇ। ਮਹਿਮਾਨਾਂ ਦੀ ਸੇਵਾ ਲਈ ਚਾਹ , ਪਕੌੜੇ ઠਦਾ ਪ੍ਰਬੰਧ ਕੀਤਾ ਜਾਵੇਗਾ। ਦੁਪਹਿਰ ਦੇ ਭੋਜਨ ਵਿਚ ਛੋਲੇ ਭਟੁਰੇ ਦਾ ઠਪ੍ਰਬੰਧ ઠ ਕੀਤਾ ਜਾਵੇਗਾ। ਸਮੂਹ ਕੈਨੇਡਾ ਵਾਸੀਆਂ ਨੂੰ ਇਸ ਮੇਲੇ ਵਿਚ ਸ਼ਾਮਿਲ ਹੋਣ ਦਾ ઠਖੁੱਲ੍ਹਾ ਸੱਦਾ ઠਦਿੱਤਾ ਜਾਂਦਾ ਹੈ। ਬੱਚਿਆਂ ਲਈ ਵੀ ਇਸ ਮੇਲੇ ਵਿੱਚ ਖਾਸ ਪ੍ਰਬੰਧ ਕੀਤਾ ਜਾਵੇਗਾ ਜਿਸ ਵਿੱਚ ਬੱਚੇ ਵੱਧ ਚੜ੍ਹ ਕੇ ਹਿੱਸਾ ਲੈ ਸਕਦੇ ਹਨ। ਇਸ ਮੇਲੇ ਵਿਚ ਕੋਈ ਵੀ ਬੱਚਾ ਭਾਗ ਲੈ ਸਕਦਾ ਹੈ ਜਿਸ ਵਿਚ ਉਹ ਆਪਣੀ ਕੋਈ ਵੀ ਕਲਾ ਨੂੰ ਪੇਸ਼ ਕਰ ਸਕਦਾ ਹੈ , ਉਹਨਾਂ ਬੱਚਿਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ। ਸਮੂਹ ਕੈਨੇਡਾ ਵਾਸੀਆਂ ਨੂੰੰ ਕਿਹਾ ਜਾਂਦਾ ਹੈ ਕਿ ਉਹ ਇਸ ਮੇਲੇ ਵਿੱਚ ઠਵਧ ਚੜ੍ਹ ਕੇ ਹਿੱਸਾ ਲੈਣ ਤਾਂ ਕਿ ਅਸੀਂ ਸਭ ਪੰਜਾਬ ਦੇ ਇਸ ਤਿਉਹਾਰ ઠਨੂੰ ਇਕਤਰ ઠਹੋ ਕੇ ਮਨ੍ਹਾ ઠਸਕੀਏ ਅਤੇ ਆਪਣੀ ਭਾਈਵਾਲੀ ਨੂੰ ਹੋਰ ਵਧਾ ਸਕੀਏ।ઠ
ਉਮੀਦ ਕੀਤੀ ਜਾਂਦੀ ਹੈ ਕਿ ਤੁਸੀਂ ਸਭ ਇਸ ਮੇਲੇ ਵਿਚ ਹੁੰਮ ਹੁੰਮਾ ઠਕੇ ਪਹੁੰਚਣ ਦੀ ઠਕੋਸ਼ਿਸ਼ ઠਕਰੋਗੇ। ઠਵਧੇਰੇ ਜਾਣਕਾਰੀ ਲਈ ਦਲਜੀਤ ਸਿੰਘ ਗੈਦੂ ઠਨੂੰ 416-305-9878 ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਜਿਨ੍ਹਾਂ ਦੇ ਬੱਚੇ ਕੋਈ ਵੀ ਕਲਾ ਵਿਚ ਹਿੱਸਾ ਲੈਣਾ ਚਾਹੁੰਦੇ ਹਨ ਉਹ ਵੀ ਸੰਪਰਕ ਕਰਕੇ ਦਸ ਸਕਦੇ ਹਨ।

RELATED ARTICLES
POPULAR POSTS