4.5 C
Toronto
Friday, November 14, 2025
spot_img
Homeਕੈਨੇਡਾਸੱਤਾ 'ਚ ਆਉਣ 'ਤੇ ਘੱਟ ਤੋਂ ਘੱਟ ਉਜਰਤਾਂ 20 ਡਾਲਰ ਪ੍ਰਤੀ ਘੰਟਾ...

ਸੱਤਾ ‘ਚ ਆਉਣ ‘ਤੇ ਘੱਟ ਤੋਂ ਘੱਟ ਉਜਰਤਾਂ 20 ਡਾਲਰ ਪ੍ਰਤੀ ਘੰਟਾ ਕਰਾਂਗੇ : ਹਾਰਵਥ

ਟੋਰਾਂਟੋ : ਐਨਡੀਪੀ ਆਗੂ ਐਂਡਰੀਆ ਹਾਰਵਥ ਵੱਲੋਂ ਇਹ ਵਾਅਦਾ ਕੀਤਾ ਜਾ ਰਿਹਾ ਹੈ ਕਿ ਜੂਨ ਵਿੱਚ ਪ੍ਰੋਵਿੰਸ ਦੀ ਪ੍ਰੀਮੀਅਰ ਚੁਣੇ ਜਾਣ ਉੱਤੇ ਉਨ੍ਹਾਂ ਵੱਲੋਂ ਉਸੇ ਸਾਲ ਮਈ 2026 ਵਿੱਚ ਘੱਟ ਤੋਂ ਘੱਟ ਉਜਰਤਾਂ 20 ਡਾਲਰ ਕਰ ਦਿੱਤੀਆਂ ਜਾਣਗੀਆਂ। ਮੰਗਲਵਾਰ ਨੂੰ ਕੁਈਨਜ਼ ਪਾਰਕ ਵਿਖੇ ਹਾਰਵਥ ਨੇ ਵਰਕਰਜ਼ ਨੂੰ ਇਹ ਗਾਰੰਟੀ ਦਿੱਤੀ। ਹਾਰਵਥ ਨੇ ਆਖਿਆ ਕਿ ਭਾਵੇਂ ਕੋਈ ਗਰੌਸਰੀ ਸਟੋਰਜ਼ ਉੱਤੇ ਸ਼ੈਲਫਾਂ ਭਰਦਾ ਹੈ ਜਾਂ ਹਸਪਤਾਲ ਵਿੱਚ ਸਾਫ ਸਫਾਈ ਕਰਦਾ ਹੈ, ਸਾਰੇ ਹੀ ਵਰਕਰ ਸਨਮਾਨ ਦੇ ਹੱਕਦਾਰ ਹਨ। ਕਿਸੇ ਨੂੰ ਧੰਨਵਾਦ ਕਰਨਾ ਤੇ ਕਿਸੇ ਨੂੰ ਹੀਰੋ ਸੱਦਣਾ ਹੀ ਸਨਮਾਨ ਨਹੀਂ ਹੁੰਦਾ। ਕਿਸੇ ਦਾ ਆਦਰ ਕਰਨ ਦਾ ਮਤਲਬ ਇਹ ਵੀ ਹੈ ਕਿ ਕਿਸੇ ਦੇ ਭੱਤਿਆਂ ਵਿੱਚ ਵਾਧਾ ਕੀਤਾ ਜਾਵੇ ਤਾਂ ਕਿ ਉਹ ਆਪਣੇ ਬਿੱਲ ਭਰ ਸਕਣ। ਐਨਡੀਪੀ ਦੇ ਭੱਤਿਆਂ ਵਿੱਚ ਵਾਧੇ ਦੀ ਯੋਜਨਾ ਤਹਿਤ ਹਰੇਕ ਸਾਲ ਘੱਟ ਤੋਂ ਘੱਟ ਇੱਕ ਡਾਲਰ ਦਾ ਵਾਧਾ ਕਰਨਾ ਵੀ ਸ਼ਾਮਲ ਹੈ ਜਦੋਂ ਤੱਕ ਇਹ 20 ਡਾਲਰ ਤੱਕ ਦਾ ਟੀਚਾ ਪੂਰਾ ਨਹੀਂ ਹੋ ਜਾਂਦਾ। ਹਾਰਵਥ ਨੇ ਅੱਗੇ ਆਖਿਆ ਕਿ ਹਰ ਚੀਜ਼ ਦੀ ਕੀਮਤ ਦਿਨੋਂ ਦਿਨ ਉੱਪਰ ਜਾ ਰਹੀ ਹੈ ਫਿਰ ਭਾਵੇਂ ਗੈਸ ਹੋਵੇ ਜਾਂ ਹਾਈਡ੍ਰੋਬਿੱਲ ਤੇ ਡੱਗ ਫੋਰਡ ਦੀ ਘੱਟ ਭੱਤਿਆਂ ਵਾਲੀ ਨੀਤੀ ਦੇ ਚੱਲਦਿਆਂ ਹਰ ਕੋਈ ਤੰਗ ਹੈ। ਜਿਨ੍ਹਾਂ ਨੂੰ ਘੱਟ ਤੋਂ ਘੱਟ ਉਜਰਤਾਂ ਮਿਲਦੀਆਂ ਹਨ ਉਹ ਬੜੀ ਮੁਸ਼ਕਲ ਨਾਲ ਆਪਣਾ ਗੁਜ਼ਾਰਾ ਕਰ ਰਹੇ ਹਨ ਤੇ ਅਜੇ ਵੀ ਉਨ੍ਹਾਂ ਨੂੰ ਸਮੇਂ ਸਿਰ ਆਪਣੇ ਬਿੱਲ ਅਦਾ ਕਰਨ ਲਈ ਪੂਰੀ ਰਕਮ ਨਹੀਂ ਮਿਲ ਪਾਉਂਦੀ। ਉਨ੍ਹਾਂ ਨੂੰ ਆਪਣੇ ਬੱਚਿਆਂ ਲਈ ਜ਼ਿੰਦਗੀ ਦੀ ਜ਼ਰੂਰੀ ਚੀਜ਼ਾਂ ਖਰੀਦਣ ਲਈ ਵੀ ਕਈ ਤਰ੍ਹਾਂ ਦੇ ਬਲੀਦਾਨ ਦੇਣੇ ਪੈਂਦੇ ਹਨ। ਇਸ ਲਈ ਉਨ੍ਹਾਂ ਨੂੰ ਦੋ ਜੌਬਜ਼ ਜਾਂ ਤਿੰਨ-ਤਿੰਨ ਜੌਬਜ਼ ਕਰਨੀਆਂ ਪੈਂਦੀਆਂ ਹਨ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਸੀ ਕਿ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 14.35 ਤੋਂ 15 ਡਾਲਰ ਪ੍ਰਤੀ ਘੰਟਾ ਹੋਣਗੀਆਂ।

 

RELATED ARTICLES
POPULAR POSTS