ਬਰੈਂਪਟਨ/ਡਾ ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਕਾਰਜਕਾਰਨੀ ਦੀ ਬੀਤੇ ਦਿਨੀਂ ਹੋਈ ਮੀਟਿੰਗ ਵਿਚ ਲਏ ਗਏ ਫ਼ੈਸਲੇ ਅਨੁਸਾਰ ਸਭਾ ਦੀ ਇਸ ਮਹੀਨੇ 20 ਅਗਸਤ ਨੂੰ ਹੋ ਰਹੀ ਮਾਸਿਕ-ਇਕੱਤਰਤਾ ਵਿਚ ਗਰੇਟਰ ਟੋਰਾਂਟੋ ਏਰੀਏ (ਜੀ.ਟੀ.ਏ.) ਵਿਚ ਲਿਖੀ ਜਾ ਰਹੀ ਕਹਾਣੀ ਅਤੇ ਕਹਾਣੀਕਾਰਾਂ ਬਾਰੇ ਡਾ.ਅਰਵਿੰਦਰ ਕੌਰ ਜਿਨ੍ਹਾਂ ਨੇ ਇਸ ਵਿਸ਼ੇ ‘ਤੇ ਪੀ.ਐੱਚ.ਡੀ.ਪੱਧਰ ਦਾ ਕੰਮ ਕੀਤਾ ਹੈ, ਆਪਣਾ ਪੇਪਰ ਪੜ੍ਹਨਗੇ ਅਤੇ ਕਹਾਣੀ ਦੀ ਵਿਧਾ ਬਾਰੇ ਜੀ.ਟੀ.ਏ. ਦੇ ਉੱਘੇ ਕਹਾਣੀਕਾਰ ਮੇਜਰ ਮਾਂਗਟ ਆਪਣੇ ਵਿਚਾਰ ਪ੍ਰਗਟ ਕਰਨਗੇ। ਉਪਰੰਤ, ਇਸ ਦੇ ਬਾਰੇ ਹਾਜ਼ਰ ਕਹਾਣੀਕਾਰਾਂ ਅਤੇ ਸਭਾ ਦੇ ਮੈਂਬਰਾਂ ਵੱਲੋਂ ਵਿਚਾਰ-ਚਰਚਾ ਕੀਤੀ ਜਾਵੇਗੀ। ਸਮੇਂ ਦੀ ਸਥਿਤੀ ਨੂੰ ਮੁੱਖ ਰੱਖਦਿਆਂ ਹੋਇਆਂ ਸੀਮਤ ਕਵੀ ਦਰਬਾਰ ਵੀ ਹੋਵੇਗਾ। 20 ਅਗਸਤ ਨੂੰ ਹੋਣ ਵਾਲਾ ਇਹ ਸਮਾਗਮ ਬਾਅਦ ਦੁਪਹਿਰ 2.00 ਵਜੇ ਤੋਂ ਸ਼ਾਮ 5.00 ਵਜੇ ਤੱਕ ਪਹਿਲਾਂ ਵਾਲੀ ਜਗ੍ਹਾ 180 ਸੈਂਡਲਵੁੱਡ ਪਾਰਕਵੇਅ (ਈਸਟ) 1-ਏ ਸਥਿਤ ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ (ਦੂਸਰੀ ਮੰਜ਼ਲ) ‘ਤੇ ਹੋਵੇਗਾ। ਸਮੂਹ ਮੈਂਬਰਾਂ ਅਤੇ ਸਾਹਿਤ-ਪ੍ਰੇਮੀਆਂ ਨੂੰ ਇਸ ਵਿਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ 647-567-9128, 905-497-1216 ਜਾਂ 416-904-3500 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …