12.6 C
Toronto
Wednesday, October 15, 2025
spot_img
Homeਪੰਜਾਬਰਾਮ ਰਹੀਮ ਦੀਆਂ ਫੋਟੋਆਂ ਪਾਣੀ 'ਚ ਤੈਰਨ ਲੱਗੀਆਂ

ਰਾਮ ਰਹੀਮ ਦੀਆਂ ਫੋਟੋਆਂ ਪਾਣੀ ‘ਚ ਤੈਰਨ ਲੱਗੀਆਂ

ਡੇਰਾ ਪ੍ਰੇਮੀਆਂ ਦਾ ਸਿੱਖ ਧਰਮ ਵੱਲ ਰੁਝਾਨ ਵਧਿਆ
ਬਠਿੰਡਾ/ਬਿਊਰੋ ਨਿਊਜ਼ : ਡੇਰਾ ਮੁਖੀ ਰਾਮ ਰਹੀਮ ਨੂੰ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿਚ ਜੇਲ੍ਹ ਦੀ ਸਜ਼ਾ ਹੋ ਚੁੱਕੀ ਹੈ। ਹੁਣ ਵੱਡੀ ਗਿਣਤੀ ਵਿਚ ਡੇਰਾ ਪ੍ਰੇਮੀਆਂ ਨੇ ਡੇਰਾ ਸਿਰਸਾ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਇਹੀ ਨਹੀਂ ਹੁਣ ਕਈ ਪ੍ਰੇਮੀਆਂ ਨੇ ਰਾਮ ਰਹੀਮ ਦੀਆਂ ਤਸਵੀਰਾਂ ਨਹਿਰ ਵਿਚ ਰੋੜ੍ਹ ਦਿੱਤੀਆਂ ਹਨ। ਸਰਹੰਦ ਨਹਿਰ ਦੀ ਬਠਿੰਡਾ ਬ੍ਰਾਂਚ ਵਿਚ ਵੱਡੀ ਗਿਣਤੀ ਵਿਚ ਤਸਵੀਰਾਂ ਪਾਣੀ ਵਿਚ ਰੁੜ੍ਹਦੀਆਂ ਦੇਖੀਆਂ ਗਈਆਂ। ਬਠਿੰਡਾ ਬ੍ਰਾਂਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ ਦੱਸਿਆ ਕਿ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਲਗਾਤਾਰ ਉਸ ਦੀਆਂ ਤਸਵੀਰਾਂ ਪਾਣੀ ‘ਚ ਰੁੜ੍ਹਦੀਆਂ ਆ ਰਹੀਆਂ ਹਨ। ਉਧਰ ਦੂਜੇ ਪਾਸੇ ਕਈ ਡੇਰਾ ਪ੍ਰੇਮੀਆਂ ਨੇ ਸਿੱਖ ਧਰਮ ਵਿਚ ਆਉਣ ਲਈ ਮਨ ਬਣਾ ਲਏ ਹਨ।
ਸੁਖਪਾਲ ਖਹਿਰਾ ਨੇ ਡੇਰਾਵਾਦ ਖਿਲਾਫ ਚੁੱਕਿਆ ਝੰਡਾ
ਕਿਹਾ, ਆਮ ਆਦਮੀ ਪਾਰਟੀ ਕਦੇ ਵੀ ਕਿਸੇ ਡੇਰੇ ਤੋਂ ਹਮਾਇਤ ਨਹੀਂ ਲਵੇਗੀ
ਚੰਡੀਗੜ੍ਹ : ਵਿਧਾਨ ਸਭਾ ਵਿਚ ‘ਆਪ’ ਦੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਡੇਰਾ ਸਿਆਸਤ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਖਹਿਰਾ ਨੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਡੇਰਾ ਸਿਰਸਾ ਸਮੇਤ ਕਦੇ ਵੀ ਕਿਸੇ ਡੇਰੇ ਦੀ ਹਮਾਇਤ ਨਹੀਂ ਲਵੇਗੀ। ਉਨ੍ਹਾਂ ਕਿਹਾ ਕਿ ਡੇਰਾ ਸਿਆਸਤ ਦਾ ਪੱਖ ਪੂਰਨ ਵਾਲੇ ਆਪਣੇ ਲੀਡਰਾਂ ਦਾ ਵੀ ਵਿਰੋਧ ਕੀਤਾ ਜਾਏਗਾ। ਖਹਿਰਾ ਨੇ ਕਿਹਾ, “ਮੈਂ ਕੇਜਰੀਵਾਲ ਨੂੰ ਵੀ ਕਹਾਂਗਾ ਕਿ ਅੱਗੇ ਤੋਂ ਵੋਟਾਂ ਵੇਲੇ ਪੰਜਾਬ ਵਿਚ ਕਿਸੇ ਡੇਰੇ ‘ਤੇ ਨਾ ਜਾਣ। ਹਾਲਾਂਕਿ ਉਹ ਪਹਿਲਾਂ ਵੀ ਵੋਟਾਂ ਲਈ ਕਦੇ ਨਹੀਂ ਗਏ। ਉਨ੍ਹਾਂ ਕਿਹਾ ਕਿ ਡੇਰੇ ਦੀ ਵੋਟ ਬੈਂਕ ਸਿਆਸਤ ਜਮਹੂਰੀਅਤ ਲਈ ਖਤਰਨਾਕ ਹੈ। ਨਾਲ ਹੀ” ਖਹਿਰਾ ਨੇ ਸਪਸ਼ਟ ਕੀਤਾ ਕਿ ਸਾਰੇ ਡੇਰੇ ਇੱਕੋ ਜਿਹੇ ਨਹੀਂ ਹੁੰਦੇ।

 

RELATED ARTICLES
POPULAR POSTS