15 C
Toronto
Wednesday, July 22, 2026
spot_img
Homeਪੰਜਾਬਮੁਹਾਲੀ 'ਚ ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਮੁਹਾਲੀ ‘ਚ ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਮੋਹਾਲੀ/ਬਿਊਰੋ ਨਿਊਜ਼ : ਮੋਹਾਲੀ ਦੇ ਸੈਕਟਰ 67 ‘ਚ ਕਰਨਪਾਲ ਨਾਮੀ ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਕਰਨਪਾਲ ਦੀ ਲਾਸ਼ ਉਸ ਦੀ ਗੱਡੀ ਵਿਚੋਂ ਬਰਾਮਦ ਹੋਈ ਹੈ ਅਤੇ ਉਸ ਦੇ ਹੱਥ ਵਿਚ ਪਿਸਤੌਲ ਵੀ ਸੀ। ਪੁਲਿਸ ਨੇ ਆਤਮ ਹੱਤਿਆ ਦੇ ਲਈ ਉਕਸਾਉਣ ਦੀ ਧਾਰਾ ਤਹਿਤ ਮੋਹਾਲੀ ਦੇ ਫੇਜ਼ 11 ਸਥਿਤ ਥਾਣੇ ਵਿਚ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਦੇ ਪਿਤਾ ਸੁਰਿੰਦਰ ਕੁਮਾਰ ਦੀ ਸ਼ਿਕਾਇਤ ‘ਤੇ ਇਹ ਕੇਸ ਦਰਜ ਕੀਤਾ ਗਿਆ ਹੈ। ਕਰਨਪਾਲ ਨੂੰ ਫਿਰੋਜ਼ਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਪਿਛਲੇ ਸਾਲ ਤੋਂ ਆਪਣੇ ਪਰਿਵਾਰ ਨਾਲ ਮੋਹਾਲੀ ਵਿਚ ਰਹਿ ਰਿਹਾ ਸੀ। ਉਹ ਆਪਣੇ ਪਿਤਾ ਨਾਲ ਕਾਰਾਂ ਦੀ ਖਰੀਦ-ਵੇਚ ਦਾ ਕੰਮ ਕਰਦਾ ਸੀ। ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਕਰਨਪਾਲ ਮੰਗਲਵਾਰ ਰਾਤ ਨੂੰ ਆਪਣਾ ਜਨਮ ਦਿਨ ਮਨਾਉਣ ਲਈ ਖਰੜ ਗਿਆ ਸੀ ਅਤੇ ਮੁੜ ਵਾਪਸ ਨਹੀਂ ਆਇਆ।

 

 

RELATED ARTICLES
POPULAR POSTS