Breaking News
Home / ਦੁਨੀਆ / ਸਿੱਖ ਵਿਰੁੱਧ ਦਰਜ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਕੇਸ ਰੱਦ ਪੁਲਿਸ ਵਲੋਂ ਦਸਤਾਰ ਨਾ ਮੋੜਨਾ ਬਣਿਆ ਆਧਾਰ

ਸਿੱਖ ਵਿਰੁੱਧ ਦਰਜ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਕੇਸ ਰੱਦ ਪੁਲਿਸ ਵਲੋਂ ਦਸਤਾਰ ਨਾ ਮੋੜਨਾ ਬਣਿਆ ਆਧਾਰ

logo-2-1-300x105-3-300x105ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੀ ਇਕ ਅਦਾਲਤ ਨੇ ਸਿੱਖ ਵਿਰੁੱਧ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਦੋਸ਼ ਰੱਦ ਕਰ ਦਿੱਤਾ ਕਿਉਂਕਿ ਪੁਲਿਸ ਅਫ਼ਸਰਾਂ ਨੇ ਉਸ ਦੀ ਗ੍ਰਿਫ਼ਤਾਰੀ ਵੇਲੇ ਡਿੱਗੀ ਦਸਤਾਰ ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਨਹੀਂ ਮੋੜੀ ਸੀ। ਸਰਦੂਲ ਸਿੰਘ ਵਿਰੁੱਧ ਖ਼ੂਨ ਵਿੱਚ ਵੱਧ ਅਲਕੋਹਲ ਤੇ ਉਸ ‘ਤੇ ਲੱਗੇ ਹੋਰ ਦੋਸ਼ ਰੱਦ ਕਰ ਦਿੱਤੇ ਗਏ ਕਿਉਂਕਿ ਪੀਲ ਰਿਜਨਲ ਪੁਲਿਸ ਅਫ਼ਸਰਾਂ ਨੇ ਦੱਖਣੀ ਓਨਟਾਰੀਓ ਵਿੱਚ ਉਸ ਨੂੰ ਪੁਲਿਸ ਗੱਡੀ ਵਿੱਚ ਬਿਠਾਉਣ ਦੌਰਾਨ ਡਿੱਗੀ ਦਸਤਾਰ ਨਹੀਂ ਮੋੜੀ ਸੀ। ਪਿਛਲੇ ਮਹੀਨੇ ਜਾਰੀ ਫੈਸਲੇ ਵਿੱਚ ਓਨਟਾਰੀਓ ਕੋਰਟ ਜਸਟਿਸ ਜਿਲ ਕੋਪਲੈਂਡ ਨੇ ਲਿਖਿਆ ਕਿ ਸਰਦੂਲ ਸਿੰਘ ਨੂੰ ਹਿਰਾਸਤ ਦੌਰਾਨ ਦਸਤਾਰ ਨਾ ਮੋੜਨਾ ਚਾਰਟਰ ਦੀ ਉਲੰਘਣਾ ਹੈ।
ਕੋਪਲੈਂਡ ਨੇ ਫੈਸਲਾ ਸੁਣਾਇਆ ਕਿ ਮੁੱਦਈ ਦੇ ਧਰਮ ਦੀ ਆਜ਼ਾਦੀ ਦੇ ਅਧਿਕਾਰ ਦੀ ਪੁਲਿਸ ਵੱਲੋਂ ਕੀਤੀ ਉਲੰਘਣਾ ਕਾਫ਼ੀ ਗੰਭੀਰ ਹੈ ਅਤੇ ਸਰਦੂਲ ਸਿੰਘ ਦੇ ਸਾਹ ਦੇ ਨਮੂਨੇ ਨੂੰ ਛੱਡ ਦੇਣਾ ਚਾਹੀਦਾ ਹੈ। ਜੇ ਇਸ ਨੂੰ ਸਬੂਤ ਵਜੋਂ ਮੰਨਿਆ ਜਾਂਦਾ ਹੈ ਤਾਂ ਇਸ ਨਾਲ ਨਿਆਂ ਪ੍ਰਬੰਧ ਦੀ ਬਦਨਾਮੀ ਹੋਵੇਗੀ। ‘ਦਿ ਕੈਨੇਡੀਅਨ ਪ੍ਰੈੱਸ’ ਨੇ ਪੀਲ ਪੁਲਿਸ ਮੁਖੀ ਜੈਨੀਫਰ ਇਵਾਨਜ਼ ਦੇ ਬਿਆਨ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਇਸ ਫੈਸਲੇ ਅਤੇ ਸਰਦੂਲ ਸਿੰਘ ਨੂੰ 10 ਦਸੰਬਰ 2014 ਨੂੰ ਹਿਰਾਸਤ ਵਿੱਚ ਲੈਣ ਮਗਰੋਂ ਅਫ਼ਸਰਾਂ ਦੀ ਕਾਰਵਾਈ ਦੀ ਸਮੀਖਿਆ ਦਾ ਆਦੇਸ਼ ਦਿੱਤਾ ਹੈ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …