7.1 C
Toronto
Wednesday, November 12, 2025
spot_img
Homeਦੁਨੀਆਰਿਸ਼ੀ ਸੂਨਕ ਤੇ ਲਿਜ਼ ਟਰੱਸ ਵਿਚਾਲੇ ਫਸਵੀਂ ਟੱਕਰ

ਰਿਸ਼ੀ ਸੂਨਕ ਤੇ ਲਿਜ਼ ਟਰੱਸ ਵਿਚਾਲੇ ਫਸਵੀਂ ਟੱਕਰ

ਟੈਲਵਿਜ਼ਨ ਡਿਬੇਟ ਦੌਰਾਨ 47 ਫੀਸਦ ਨੇ ਟਰੱਸ ਤੇ 38 ਫੀਸਦ ਨੇ ਸੂਨਕ ਦੇ ਹੱਕ ‘ਚ ਵੋਟ ਪਾਈ
ਲੰਡਨ/ਬਿਊਰੋ ਨਿਊਜ਼ : ਗੱਦੀਓਂ ਲਾਹੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦਾ ਜਾਨਸ਼ੀਨ ਬਣਨ ਦੀ ਦੌੜ ਵਿੱਚ ਨਿਗਰਾਨ ਵਿਦੇਸ਼ ਮੰਤਰੀ ਲਿਜ਼ ਟਰੱਸ ਤੇ ਭਾਰਤੀ ਮੂਲ ਦੇ ਸਾਬਕਾ ਕੌਂਸਲਰ ਰਿਸ਼ੀ ਸੂਨਕ ਵਿਚਾਲੇ ਫਸਵਾਂ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ। ਟਰੱਸ ਨੇ ਇਲੈਕਟੋਰਲ ਕਾਲਜ ਲਈ ਹੋਈ ਟੀਵੀ ਡਿਬੇਟ ਵਿੱਚ ਭਾਵੇਂ ਸੂਨਕ ਨੂੰ ਪਛਾੜ ਦਿੱਤਾ ਹੈ, ਪਰ ਸਨੈਪ ਓਪੀਨੀਅਨ ਪੋਲ ਮੁਤਾਬਕ ਦੋਵਾਂ ਉਮੀਦਵਾਰਾਂ ਵਿੱਚ ਬਰਾਬਰ ਦਾ ਮੁਕਾਬਲਾ ਹੈ ਤੇ ਸੂਨਕ 39 ਫੀਸਦ ਨਾਲ ਆਪਣੀ ਵਿਰੋਧੀ ਉਮੀਦਵਾਰ ਟਰੱਸ ਨਾਲੋਂ ਇਕ ਫੀਸਦ ਅੱਗੇ ਹਨ।
ਸੱਤਾਧਾਰੀ ਕੰਸਰਵੇਟਿਵ ਪਾਰਟੀ ਦੇ ਮੈਂਬਰਾਂ ਦੇ ਸਰਵੇਖਣ ਮੁਤਾਬਕ ਇਲੈਕਟੋਰਲ ਕਾਲਜ ਤੋਂ ਹੀ ਜੇਤੂ ਦੀ ਚੋਣ ਹੋਵੇਗੀ।
ਟੀਵੀ ਡਿਬੇਟ ਦੌਰਾਨ ਹੋਈ ਪੋਲਿੰਗ ਵਿੱਚ 47 ਫੀਸਦ ਲੋਕਾਂ ਦਾ ਮੰਨਣਾ ਹੈ ਕਿ ਟਰੱਸ, ਸੂਨਕ ਨਾਲੋਂ ਬਿਹਤਰ ਪ੍ਰਧਾਨ ਮੰਤਰੀ ਸਾਬਤ ਹੋ ਸਕਦੀ ਹੈ ਜਦੋਂਕਿ 38 ਫੀਸਦ ਲੋਕਾਂ ਨੇ ਇਹੀ ਰਾਇ ਸੂਨਕ ਦੇ ਹੱਕ ਵਿੱਚ ਜ਼ਾਹਰ ਕੀਤੀ ਹੈ।
ਸੂਨਕ ਹਾਲਾਂਕਿ ਡਿਬੇਟ ਵੇਖ ਰਹੇ ਨਿਯਮਤ ਵੋਟਰਾਂ ਦੀ ਪੋਲ ਵਿੱਚ ਟਰੱਸ ਨੂੰ ਬਹੁਤ ਮਾਮੂਲੀ ਫ਼ਰਕ ਨਾਲ ਹਰਾਉਣ ਵਿੱਚ ਸਫ਼ਲ ਰਿਹਾ। 39 ਫੀਸਦ ਵੋਟਰਾਂ ਦਾ ਮੰਨਣਾ ਸੀ ਕਿ ਸੂਨਕ ਜਿੱਤੇਗਾ ਜਦੋਂਕਿ 38 ਫੀਸਦ ਨੇ ਟਰੱਸ ਦੇ ਜਿੱਤਣ ਦਾ ਦਾਅਵਾ ਕੀਤਾ। 507 ਟੋਰੀ ਮੈਂਬਰਾਂ ਦੇ ਯੂਗੋਵ (ਤੁਹਾਡੀ ਸਰਕਾਰ) ਸਰਵੇਖਣ ਵਿੱਚ ਵੀ ਵਿਦੇਸ਼ ਮੰਤਰੀ ਲਿਜ਼ ਟਰੱਸ ਦਾ ਹੱਥ ਉੱਤੇ ਦੱਸਿਆ ਗਿਆ ਹੈ। ਦੋ-ਤਿਹਾਈ ਭਾਵ 63 ਫੀਸਦ ਦਾ ਮੰਨਣਾ ਹੈ ਕਿ ਟਰੱਸ ਇਲੈਕਟੋਰੇਟ ਦੇ ਵਧੇਰੇ ਸੰਪਰਕ ਵਿੱਚ ਰਹੀ ਹੈ।
19 ਫੀਸਦ ਨੇ ਸੂਨਕ ਨੂੰ ਚੁਣਿਆ ਹੈ। ਜੌਹਨਸਨ ਦੇ ਜਾਨਸ਼ੀਨ ਦੇ ਨਾਂ ਦਾ ਐਲਾਨ ਸਤੰਬਰ ਮਹੀਨੇ ਕੰਸਰਵੇਟਿਵ ਪਾਰਟੀ ਦੇ ਇਜਲਾਸ ਵਿੱਚ ਹੋਵੇਗਾ।

RELATED ARTICLES
POPULAR POSTS