ਇਮਰਾਨ ਬਹੁਮਤ ਪੂਰਾ ਕਰਨ ਲਈ ਦੂਜੇ ਦਲਾਂ ਨਾਲ ਮਿਲਾਉਣਗੇ ਹੱਥ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਪ੍ਰਧਾਨ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਉਹ ਆਉਂਦੀ 11 ਅਗਸਤ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਇਸਲਾਮਾਬਾਦ ਵਿਚ ਗੱਲਬਾਤ ਕਰਦਿਆਂ ਉਨ੍ਹਾਂ ਨੇ ਇਹ ਜਾਣਕਾਰੀ ਦਿੱਤੀ। ਦੂਜੇ ਪਾਸੇ ਪਾਕਿਸਤਾਨ ਦੇ ਦੋ ਹੋਰ ਮੁੱਖ ਦਲਾਂ ਨਵਾਜ਼ ਸ਼ਰੀਫ ਦੇ ਪੀ. ਐਮ. ਐਲ. ਅਤੇ ਪੀ. ਪੀ. ਪੀ. ਨੇ ਹੱਥ ਮਿਲਾ ਕੇ ਨੈਸ਼ਨਲ ਅਸੈਂਬਲੀ ਵਿਚ ਨਵੀਂ ਸਰਕਾਰ ਨਾਲ ਸਖ਼ਤੀ ਨਾਲ ਪੇਸ਼ ਆਉਣ ਦਾ ਫੈਸਲਾ ਲਿਆ ਹੈ। ਇਮਰਾਨ ਦੀ ਪਾਰਟੀ ਨੂੰ 115 ਸੀਟਾਂ ਮਿਲੀਆਂ ਹਨ, ਜਿਹੜਾ ਸਧਾਰਣ ਬਹੁਮਤ ਤੋਂ 22 ਸੀਟਾਂ ਘੱਟ ਹੈ। ਇਮਰਾਨ ਖਾਨ ਨੂੰ ਬਹੁਮਤ ਪੂਰਾ ਕਰਨ ਲਈ ਦੂਜੇ ਦਲਾਂ ਨਾਲ ਹੱਥ ਮਿਲਾਉਣਾ ਪੈ ਰਿਹਾ ਹੈ, ਜਿਸ ਬਾਰੇ ਗੱਲਬਾਤ ਵੀ ਚੱਲ ਰਹੀ ਹੈ। ਪਾਕਿਸਤਾਨ ਵਿਚ ਇਮਰਾਨ ਖਾਨ ਦੀ ਪਾਰਟੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਉੱਭਰੀ ਹੈ ਪਰ ਉਸ ਨੂੰ ਬਹੁਮਤ ਹਾਸਲ ਨਹੀਂ ਹੋਇਆ ਹੈ। ਚੇਤੇ ਰਹੇ ਕਿ ਪਾਕਿਸਤਾਨ ਵਿਚ ਲੰਘੀ 25 ਜੁਲਾਈ ਨੂੰ ਚੋਣਾਂ ਹੋਈਆਂ ਸਨ।
Check Also
ਬਿ੍ਰਟੇਨ ਦੀ ਰੱਖਿਆ ਕਮੇਟੀ ਦੇ ਪ੍ਰਧਾਨ ਬਣੇ ਭਾਰਤੀ ਮੂਲ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ
ਢੇਸੀ ਨੇ 563 ਵਿਚੋਂ 320 ਵੋਟਾਂ ਕੀਤੀਆਂ ਹਾਸਲ, ਵਿਰੋਧੀ ਉਮੀਦਵਾਰ ਨੂੰ ਮਿਲੇ 243 ਵੋਟ ਚੰਡੀਗੜ੍ਹ/ਬਿਊਰੋ …