14.8 C
Toronto
Tuesday, September 16, 2025
spot_img
Homeਦੁਨੀਆਨਾਭੇ ਦਾ ਨੌਜਵਾਨ ਸਮਰਾਟ ਗਰੇਵਾਲ ਆਸਟਰੇਲੀਆ 'ਚ ਲੜੇਗਾ ਸੰਸਦੀ ਚੋਣ

ਨਾਭੇ ਦਾ ਨੌਜਵਾਨ ਸਮਰਾਟ ਗਰੇਵਾਲ ਆਸਟਰੇਲੀਆ ‘ਚ ਲੜੇਗਾ ਸੰਸਦੀ ਚੋਣ

ਸਿਡਨੀ ਦੇ ਮਾਊਂਟ ਡਰੂਟ ਹਲਕੇ ਤੋਂ ਗਰੇਵਾਲ ਲੜੇਗਾ ਚੋਣ
ਨਾਭਾ/ਬਿਊਰੋ ਨਿਊਜ਼ : ਨਾਭਾ ਬਲਾਕ ਦੇ ਪਿੰਡ ਨਾਨੋਕੀ ਵਿਚ ਵਿਆਹ ਵਰਗਾ ਮਾਹੌਲ ਹੈ, ਕਿਉਂਕਿ ਇਸ ਪਿੰਡ ਦੇ ਗਰੇਵਾਲ ਪਰਿਵਾਰ ਦਾ 18 ਸਾਲਾ ਪੋਤਾ ਸਮਰਾਟ ਗਰੇਵਾਲ ਆਸਟਰੇਲੀਆ ਵਿਚ ਮਾਰਚ ਵਿਚ ਹੋਣ ਵਾਲੀ ਸੰਸਦੀ ਚੋਣ ਲੜ ਰਿਹਾ ਹੈ। ਸਮਰਾਟ ਕ੍ਰਿਸਚਨ ਡੈਮੋਕ੍ਰੈਟਿਕ ਪਾਰਟੀ (ਸੀਡੀਪੀ) ਵੱਲੋਂ ਚੋਣ ਲੜ ਰਿਹਾ ਹੈ। ਸਮਰਾਟ ਗਰੇਵਾਲ ਦੇ ਦਾਦਾ-ਦਾਦੀ ਤੇ ਹੋਰ ਪਰਿਵਾਰਕ ਮੈਂਬਰ ਬਾਗ਼ੋ-ਬਾਗ਼ ਹਨ ਤੇ ਉਨ੍ਹਾਂ ਅਸਟਰੇਲੀਆ ਵਸਦੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਮਰਾਟ ਗਰੇਵਾਲ ਨੂੰ ਭਾਰੀ ਬਹੁਮੱਤ ਨਾਲ ਜਿਤਾਉਣ।
ਸਮਰਾਟ ਗਰੇਵਾਲ ਨੇ ਗ੍ਰੈਜੂਏਸ਼ਨ ਤੋਂ ਬਾਅਦ ਹੀ ਸਿਆਸਤ ਵਿਚ ਪੈਰ ਧਰ ਲਿਆ ਹੈ। ਉਹ ਸਿਡਨੀ ਦੇ ਮਾਊਂਟ ਡਰੂਟ ਹਲਕੇ ਤੋਂ ਚੋਣ ਲੜ ਰਿਹਾ ਹੈ। ਗਰੇਵਾਲ ਪਰਿਵਾਰ ਦੇ ਮੈਂਬਰ ਭਾਰਤੀ ਸੈਨਾ ਵਿਚ ਉੱਚ ਅਹੁਦਿਆਂ ‘ਤੇ ਸੇਵਾਵਾਂ ਨਿਭਾਅ ਰਹੇ ਹਨ। ਇਸ ਪਰਿਵਾਰ ਦੇ ਮੈਂਬਰ ਭਾਰਤ ਸਰਕਾਰ ਵੱਲੋਂ ਸੈਨਾ ਮੈਡਲ ਨਾਲ ਵੀ ਸਨਮਾਨੇ ਗਏ ਹਨ। ਇਸ ਮੌਕੇ ਸਮਰਾਟ ਗਰੇਵਾਲ ਨੇ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਉਸ ਨੂੰ ਭਾਰੀ ਬਹੁਮਤ ਨਾਲ ਜਿਤਾਉਣ। ਸਮਰਾਟ ਗਰੇਵਾਲ ਦੇ ਦਾਦੇ ਸੁਰਿੰਦਰ ਗਰੇਵਾਲ ਅਤੇ ਦਾਦੀ ਅਮਰਜੀਤ ਕੌਰ ਗਰੇਵਾਲ ਨੇ ਵੀ ਪੰਜਾਬੀਆਂ ਨੂੰ ਉਨ੍ਹਾਂ ਦੇ ਪੋਤੇ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ। ਸਮਰਾਟ ਦੇ ਰਿਸ਼ਤੇਦਾਰ ਕਰਨਲ ਅਮਨਦੀਪ ਸਿੰਘ ਅਤੇ ਅਭਜਿੰਦਰ ਸਿੰਘ ਜੋਗੀ ਨੇ ਦੱਸਿਆ ਕਿ ਸਮਰਾਟ ਦੀ ਸ਼ੁਰੂ ਤੋਂ ਹੀ ਰਾਜਨੀਤੀ ਵਿਚ ਰੁਚੀ ਸੀ ਤੇ ਹੁਣ ਉਹ ਛੋਟੀ ਉਮਰੇ ਹੀ ਸੰਸਦੀ ਚੋਣ ਲੜ ਰਿਹਾ ਹੈ, ਇਹ ਉਨ੍ਹਾਂ ਦੇ ਪਰਿਵਾਰ ਲਈ ਮਾਣ ਵਾਲੀ ਗੱਲ ਹੈ।
ਬਿਨਾ ਵੀਜ਼ਾ ਥਾਈਲੈਂਡ ਜਾ ਸਕਣਗੇ ਭਾਰਤੀ ਸੈਲਾਨੀ
ਨਵੀਂ ਦਿੱਲੀ : ਦਿੱਲੀ ਸਥਿਤ ਰਾਇਲ ਥਾਈ ਅੰਬੈਸੀ ਦੇ ਰਾਜਦੂਤ ਸ਼ੁਤਿਨਥਾਨ ਖੋਂਗਸਕ ਨੇ ਕਿਹਾ ਕਿ ਬੋਧ ਸਥਾਨ ਵਿਚ ਸੈਰ ਸਪਾਟੇ ਦੀਆਂ ਸਰਗਰਮੀਆਂ ਸਾਲ ਭਰ ਰਹਿਣੀਆਂ ਚਾਹੀਦੀਆਂ ਹਨ। ਇਸ ਦਾ ਯਤਨ ਕੀਤਾ ਜਾਣਾ ਚਾਹੀਦਾ ਹੈ। ਫਿਲਹਾਲ ਇਹ ਟੂਰਿਸਟ ਸੀਜ਼ਨ ਵਿਚ ਹੀ ਰਹਿੰਦਾ ਹੈ। ਇਸ ਦੇ ਲਈ ਉੱਚ ਪੱਧਰ ‘ਤੇ ਵਾਰਤਾ ਕੀਤੀ ਗਈ ਹੈ। ਸੈਰ ਸਪਾਟਾ ਵਿਕਾਸ ਤੇ ਭਾਰਤ ਮੈਤਰੀ ਦੇ ਪ੍ਰਾਚੀਨ ਸਬੰਧਾਂ ਨੂੰ ਵੇਖਦਿਆਂ ਭਾਰਤੀ ਸੈਲਾਨੀਆਂ ਲਈ ਥਾਈਲੈਂਡ ਵਿਚ ਵੀਜ਼ਾ ਫਰੀ ਕਰ ਦਿੱਤਾ ਗਿਆ ਹੈ।ਐਤਵਾਰ ਨੂੰ ਉਹ ਥਾਈ ਬੁਧਿਸਟ ਮੋਨਾਸਟ੍ਰੀ ਵੱਲੋਂ ਕਰਵਾਈ ਬੁੱਧ ਧਾਤੂ ਸ਼ੋਭਾ ਯਾਤਰਾ ਵਿਚ ਥਾਈਲੈਂਡ ਦੀ ਰਾਜਕੁਮਾਰੀ ਸਿਰੋਨਧਾਨ ਦੇ ਪ੍ਰਤੀਨਿਧੀ ਦੇ ਰੂਪ ਵਿਚ ਸ਼ਾਮਲ ਹੋਣ ਯੂਪੀ ਦੇ ਕੁਸ਼ੀਨਗਰ ਆਏ ਸਨ।

RELATED ARTICLES
POPULAR POSTS