Breaking News
Home / ਖੇਡਾਂ / ਪ੍ਰਾਪਤੀ :ਅਥਲੀਟਇੰਦਰ ਸਿੰਘ ਦਾਅਗਲਾਨਿਸ਼ਾਨਾਵਿਦੇਸ਼ੀਧਰਤੀ’ਤੇ ਗੋਲਡਮੈਡਲ ਜਿੱਤਣਾ

ਪ੍ਰਾਪਤੀ :ਅਥਲੀਟਇੰਦਰ ਸਿੰਘ ਦਾਅਗਲਾਨਿਸ਼ਾਨਾਵਿਦੇਸ਼ੀਧਰਤੀ’ਤੇ ਗੋਲਡਮੈਡਲ ਜਿੱਤਣਾ

ਤਿੰਨਸਾਲਪਹਿਲਾਂ ਖੇਡਣਾ ਸ਼ੁਰੂ ਕੀਤਾ, 86 ਦੀ ਉਮਰ ‘ਚ 5 ਗੋਲਡਸਮੇਤ 11 ਮੈਡਲ ਜਿੱਤੇ
ਮਲੋਟ/ਬਿਊਰੋ ਨਿਊਜ਼ : 86 ਸਾਲ ਦੇ ਇੰਦਰ ਸਿੰਘ ਦਾਜੋਸ਼ਅਤੇ ਜਜ਼ਬਾ ਅੱਜ ਵੀ ਕਿਸੇ ਨੌਜਵਾਨ ਤੋਂ ਘੱਟ ਨਹੀਂ।ਕਿਸਾਨਪਰਿਵਾਰਨਾਲਸਬੰਧ ਰੱਖਣ ਵਾਲੇ ਅਥਲੀਟਇੰਦਰ ਸਿੰਘ ਖੇੜਾਪਿਛਲੇ ਤਿੰਨਸਾਲਾਂ ਤੋਂ ਪੰਜਾਬਮਾਸਟਰਜ਼ ਅਥਲੀਟਚੈਂਪੀਅਨਸ਼ਿਪ ‘ਚ 5 ਗੋਲਡ, 4 ਸਿਲਵਰਅਤੇ ਦੋ ਕਾਂਸੀ ਦੇ ਮੈਡਲ ਜਿੱਤ ਚੁੱਕੇ ਹਨ।ਇੰਦਰ ਸਿੰਘ ਕਹਿੰਦੇ ਹਨ ਕਿ ਕਦੇ ਸੋਚਿਆ ਨਹੀਂ ਸੀ ਕਿ ਆਪਣੀ ਜ਼ਿੰਦਗੀ ‘ਚ ਖੇਡਸਫਰ ਦੇ ਸੁਨਹਿਰੀ ਦੌਰ ਨੂੰ ਇਸ ਉਮਰ ‘ਚ ਦੁਬਾਰਾ ਸ਼ੁਰੂ ਕਰਕੇ ਬੁਲੰਦੀਆਂ ‘ਤੇ ਪਹੁੰਚਾਂਗਾ ਅਤੇ ਨੌਜਵਾਨਾਂ ਨੂੰ ਮਾਤਦੇਵਾਂਗਾ। ਦੱਸ ਦੇਈਏ ਕਿ ਇੰਦਰ ਸਿੰਘ ਬਚਪਨ ‘ਚ ਜ਼ਿਆਦਾਤਰ ਹਾਕੀ ਖੇਡਦੇ ਸਨ। ਉਹ ਆਲਰਾਊਂਡਰਖਿਡਾਰੀਸਨ। 1932 ‘ਚ ਪਾਕਿਸਤਾਨ ਦੇ ਪਿੰਡਬੀਹਾ ਸਿੰਘ ਵਾਲਾ (ਲਹੌਰ) ‘ਚ ਜਨਮੇ ਇੰਦਰ ਸਿੰਘ 1946 ‘ਚ ਚੱਕ ਪੱਖੀ (ਫਾਜ਼ਿਲਕਾ) ਆ ਵਸੇ। 1951 ‘ਚ ਪਿੰਡ ਰੱਤਾ ਖੇੜਾ ‘ਚ ਸਰਕਾਰੀ ਜ਼ਮੀਨਮਿਲਣ ਤੋਂ ਬਾਅਦਇਥੇ 8ਵੀਂ ਦੀਪੜ੍ਹਾਈ ਦੁਬਾਰਾ ਸ਼ੁਰੂ ਕੀਤੀ।10ਵੀਂ ਪਾਸਕਰਨ ਤੋਂ ਬਾਅਦ11ਵੀਂ ‘ਚ ਅੰਮ੍ਰਿਤਸਰ ਦੇ ਖਾਲਸਾਕਾਲਜ ‘ਚ ਦਾਖਲਾਲਿਆਪ੍ਰੰਤੂ ਬਦਕਿਸਮਤੀਨਾਲਪਿਤਾ ਜੰਗ ਸਿੰਘ ਦੀਬੇਵਕਤੀ ਮੌਤ ਦੇ ਕਾਰਨ ਉਨ੍ਹਾਂ ਨੂੰ ਘਰਵਾਪਸ ਮੁੜਨਾ ਪਿਆ। ਇਸ ਤੋਂ ਬਾਅਦ ਉਹ ਅੱਗੇ ਨਹੀਂ ਪੜ੍ਹੇ। ਇੰਦਰ ਸਿੰਘ 10ਵੀਂ ਕਲਾਸ ਤੱਕ ਫਿਰੋਜ਼ਪੁਰ ਜ਼ਿਲ੍ਹੇ ਦੀ ਹਾਕੀ ਟੀਮ ਦੇ ਫਾਰਵਰਡਪਲੇਅਰਸਨ। ਪੇਂਡੂ ਪੱਧਰ ‘ਤੇ ਅਥਲੈਟਿਕਸ ਮੁਕਾਬਲਿਆਂ ‘ਚ ਭਾਗ ਲੈਂਦੇ ਰਹੇ।
ਕਦੋਂ ਕਿੰਨੇ ਮੈਡਲ ਜਿੱਤੇ
ਇੰਦਰ ਸਿੰਘ ਨੇ ਦਸੰਬਰ 2014 ‘ਚ 35ਵੀਂ ਪੰਜਾਬਮਾਸਟਰਜ਼ ਅਥਲੈਟਿਕਸਚੈਂਪੀਅਨਸ਼ਿਪ ‘ਚ ਦੋ ਗੋਲਡਅਤੇ ਇਕ ਸਿਲਵਰਮੈਡਲ ਜਿੱਤਿਆ। ਇਸ ਤੋਂ ਬਾਅਦ36ਵੀਂ, 37ਵੀਂ ਅਤੇ 38ਵੀਂ ਪੰਜਾਬਮਾਸਟਰਅਥਲੈਟਿਕਸਚੈਂਪੀਅਨਸ਼ਿਪ ‘ਚ ਹਰਵਾਰਤਿੰਨਮੈਡਲ ਜਿੱਤੇ। ਹੁਣ ਦਿੱਲੀ ‘ਚ ਇੰਡੋ-ਬੰਗਲਾਦੇਸ਼ਮਾਸਟਰਜ਼ ਅਥਲੀਟਮੀਟ ‘ਚ ਵੀ 400 ਮੀਟਰਰੇਸ ‘ਚ ਗੋਲਡ ਜਿੱਤਿਆ। ਕੁਲ ਮਿਲਾ ਕੇ ਇੰਦਰ ਸਿੰਘ ਦੌੜ ਅਤੇ ਲੰਬੀਛਾਲ ‘ਚ 5 ਗੋਲਡਮੈਡਲ, 4 ਸਿਲਵਰਅਤੇ ਦੋ ਕਾਂਸੀ ਦੇ ਮੈਡਲ ਜਿੱਤ ਚੁੱਕੇ। ਉਨ੍ਹਾਂ ਦੱਸਿਅ ਕਿ ਉਹ ਇਕ ਛੋਟੇ ਕਿਸਾਨੀਪਰਿਵਾਰਨਾਲਸਬੰਧ ਰੱਖਦੇ ਹਨ। ਉਨ੍ਹਾਂ ਦੀਆਰਥਿਕਹਾਲਤਠੀਕਨਹੀਂ ਹੈ ਪ੍ਰੰਤੂ ਇਸ ਸਭ ਕੁਝ ਦੇ ਚਲਦੇ ਹਰ ਮੁਕਾਬਲੇ ‘ਚ ਪਹੁੰਚਣਾ ਉਨ੍ਹਾਂ ਦੇ ਲਈ ਮੁਸ਼ਕਿਲ ਹੋ ਜਾਂਦਾ ਹੈ ਪ੍ਰਤੂ ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲਿਆ, ਉਹ ਵਿਦੇਸ਼ੀਧਰਤੀ’ਤੇ ਵੀ ਜਿੱਤ ਦਾਝੰਡਾ ਲਹਿਰਾਉਣਗੇ। ਇੰਦਰ ਸਿੰਘ ਦੇ ਅਨੁਸਾਰ ਉਹ ਸਵੇਰੇ ਉਠਦੇ ਹਨਅਤੇ ਕਸਰਤਕਰਦੇ ਹਨ, ਘਰ ਦੇ ਦੇਸੀਘਿਓਦੀ ਖੁਰਾਕ ਖਾਂਦੇ ਹਨ।

Check Also

ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …