Breaking News
Home / ਕੈਨੇਡਾ / Front / ਕਿ੍ਰਕਟ ਦੇ ਏਸ਼ੀਆ ਕੱਪ ਦਾ ਭਾਰਤ ਅਤੇ ਨੇਪਾਲ ਵਿਚਾਲੇ ਮੁਕਾਬਲਾ – ਵਿਰਾਟ ਕੋਹਲੀ ਨੇ ਕੀਤਾ 100ਵਾਂ ਕੈਚ

ਕਿ੍ਰਕਟ ਦੇ ਏਸ਼ੀਆ ਕੱਪ ਦਾ ਭਾਰਤ ਅਤੇ ਨੇਪਾਲ ਵਿਚਾਲੇ ਮੁਕਾਬਲਾ – ਵਿਰਾਟ ਕੋਹਲੀ ਨੇ ਕੀਤਾ 100ਵਾਂ ਕੈਚ

ਨਵੀਂ ਦਿੱਲੀ/ਬਿਊਰੋ ਨਿਊਜ਼
ਕ੍ਰਿਕਟ ਦੇ ਏਸ਼ੀਆ ਕੱਪ ਦਾ ਅੱਜ 50-50 ਓਵਰਾਂ ਦਾ ਪੰਜਵਾਂ ਮੁਕਾਬਲਾ ਭਾਰਤ ਅਤੇ ਨੇਪਾਲ ਵਿਚਾਲੇ ਖੇਡਿਆ ਜਾ ਰਿਹਾ ਹੈ। ਸ੍ਰੀਲੰਕਾ ਦੇ ਪੱਲੇਕੇਲੇ ਕ੍ਰਿਕਟ ਸਟੇਡੀਅਮ ਵਿਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਨੇਪਾਲ ਦੇ ਕ੍ਰਿਕਟ ਖਿਡਾਰੀ ਆਸ਼ਿਫ ਸੇਖ ਨੇ 58 ਦੌੜਾਂ ਬਣਾਈਆਂ ਅਤੇ ਉਸ ਨੂੰ ਭਾਰਤੀ ਕ੍ਰਿਕਟ ਖਿਡਾਰੀ ਮੁਹੰਮਦ ਸਿਰਾਜ ਨੇ ਆਊੁਟ ਕੀਤਾ। ਇਸ ਮੈਚ ਦੇ ਸ਼ੁਰੂਆਤੀ ਦੌਰ ਵਿਚ ਭਾਰਤੀ ਖਿਡਾਰੀਆਂ ਵਲੋਂ ਤਿੰਨ ਅਹਿਮ ਕੈਚ ਵੀ ਛੱਡੇ ਗਏ। ਪਹਿਲੇ ਓਵਰ ਵਿਚ ਹੀ ਸ਼੍ਰੇਅਸ ਅਈਅਰ ਨੇ ਕੈਚ ਦਾ ਮੌਕਾ ਗੁਆਇਆ ਅਤੇ ਇਸੇ ਤਰ੍ਹਾਂ ਦੂਜੇ ਓਵਰ ਦੀ ਪਹਿਲੀ ਹੀ ਗੇਂਦ ’ਤੇ ਵਿਰਾਟ ਕੋਹਲੀ ਨੇ ਵੀ ਕੈਚ ਛੱਡ ਦਿੱਤਾ। ਫਿਰ ਪੰਜਵੇਂ ਓਵਰ ਦੀ ਦੂਜੀ ਗੇਂਦ ’ਤੇ ਵਿਕਟ ਕੀਪਰ ਇਸ਼ਾਨ ਕਿਸ਼ਨ ਨੇ ਵੀ ਇਕ ਕੈਚ ਛੱਡ ਦਿੱਤਾ ਸੀ। ਕੁੱਲਾ ਮਿਲਾ ਕੇ ਨੇਪਾਲ ਦੇ ਖਿਡਾਰੀਆਂ ਵਲੋਂ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ। ਇਸੇ ਦੌਰਾਨ ਭਾਰਤੀ ਕ੍ਰਿਕਟ ਖਿਡਾਰੀ ਵਿਰਾਟ ਕੋਹਲੀ ਨੇ ਅੱਜ 100ਵਾਂ ਕੈਚ ਵੀ ਫੜਿਆ ਅਤੇ ਇਹ ਕੈਚ ਕੋਹਲੀ ਨੇ ਇਕ ਹੱਥ ਨਾਲ ਹੀ ਕੀਤਾ।

Check Also

ਡਾ. ਅੰਬੇਡਕਰ ਨੂੰ ਪ੍ਰਧਾਨ ਮੰਤਰੀ ਮੋਦੀ ਵਲੋਂ ਸ਼ਰਧਾਂਜਲੀ ਭੇਟ

ਪੰਜਾਬ ਵਿਚ ਵੀ ਵੱਖ-ਵੱਖ ਥਾਵਾਂ ’ਤੇ ਡਾ. ਅੰਬੇਡਕਰ ਸਬੰਧੀ ਹੋਏ ਸਮਾਗਮ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ …