13.5 C
Toronto
Thursday, September 18, 2025
spot_img
Homeਖੇਡਾਂਭਾਰਤ ਨੇ ਗਵਾਸਕਰ ਟੈਸਟ ਸੀਰੀਜ਼ ਵਿਚ ਆਸਟਰੇਲੀਆ ਨੂੰ 2-1 ਨਾਲ ਹਰਾ ਕੇ...

ਭਾਰਤ ਨੇ ਗਵਾਸਕਰ ਟੈਸਟ ਸੀਰੀਜ਼ ਵਿਚ ਆਸਟਰੇਲੀਆ ਨੂੰ 2-1 ਨਾਲ ਹਰਾ ਕੇ ਸੀਰੀਜ਼ ‘ਤੇ ਕੀਤਾ ਕਬਜ਼ਾ

ਧਰਮਸ਼ਾਲਾ/ਬਿਊਰੋ ਨਿਊਜ਼
ਵਿਰਾਟ ਕੋਹਲੀ ਦੀ ਅਗਵਾਈ ਵਿਚ ਟੀਮ ਇੰਡੀਆ ਨੇ ਸੁਨੀਲ ਗਵਾਸਕਰ ਟੈਸਟ ਸੀਰੀਜ਼ ਵਿਚ ਆਸਟਰੇਲੀਆ ਨੂੰ 2-1 ਨਾਲ ਹਰਾ ਕੇ ਲਗਾਤਾਰ 7ਵੀਂ ਸੀਰੀਜ਼ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਅੱਜ ਧਰਮਸ਼ਾਲਾ ਵਿਚ ਆਸਟਰੇਲੀਆਈ ਟੀਮ ਨੂੰ 8 ਵਿਕਟਾਂ ਨਾਲ ਮਾਤ ਦਿੰਦਿਆਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਸੀਰੀਜ਼ ਵਿਚ ਰਵਿੰਦਰ ਜਡੇਜਾ ਨੂੰ ਮੈਨ ਆਫ ਦਾ ਸੀਰੀਜ਼ ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਸੀਰੀਜ਼ ਦੇ ਆਖਰੀ ਮੈਚ ਵਿਚ ਵਿਰਾਟ ਕੋਹਲੀ ਦੇ ਜ਼ਖ਼ਮੀ ਹੋਣ ਕਾਰਨ ਰਹਾਣੇ ਨੇ ਕਪਤਾਨੀ ਕੀਤੀ। ਇੰਝ ਪਹਿਲੇ ਮੈਚ ਵਿਚ ਹੀ ਕਪਤਾਨੀ ਕਰਦਿਆਂ ਟੈਸਟ ਮੈਚ ਜਿੱਤਣ ਵਾਲੇ ਰਹਾਣੇ ਭਾਰਤ ਦੇ ਨੌਵੇਂ ਕਪਤਾਨ ਬਣ ਗਏ ਹਨ।

RELATED ARTICLES

POPULAR POSTS