ਪਿਛਲੇ ਦਿਨੀਂ ਬਠਿੰਡਾਜ਼ਿਲ੍ਹੇ ਦੇ ਇਕ ਪਿੰਡ ‘ਚ ਇਕ ਪੁਲਿਸ ਦੇ ਹੌਲਦਾਰ ਨਾਲ ਇਕ ਅਕਾਲੀਸਰਪੰਚ ਦੇ ਮੁੰਡਿਆਂ ਵਲੋਂ ਅਣਮਨੁੱਖੀ ਵਿਹਾਰਕਰਦਿਆਂ ਪਿੰਡਵਿਚ ਨੰਗਾ ਕਰਕੇ ਘੁਮਾਉਣ ਦੀਖ਼ਬਰਚਿੰਤਤਕਰਨਵਾਲੀਹੈ।ਹਾਲਾਂਕਿਬਾਅਦਵਿਚਘਟਨਾਅਖ਼ਬਾਰਾਂ ਦੀ ਮੁੱਖ ਸੁਰਖੀ ਬਣਨਕਰਕੇ ਸਰਕਾਰ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰਕਰਲਿਆਪਰ ਇਹ ਘਟਨਾ ਇਸ ਵੇਲੇ ਪੰਜਾਬ ਦੇ ਹਾਲਾਤਾਂ ਦਾਸ਼ੀਸ਼ਾ ਦਿਖਾਉਣ ਲਈਕਾਫ਼ੀਹੈ।ਘਟਨਾਦੀਤਫ਼ਸੀਲ ਅਨੁਸਾਰ ਬਠਿੰਡਾ ‘ਚ ਕੇਂਦਰੀਸ਼ਹਿਰੀਹਵਾਬਾਜ਼ੀਮੰਤਰੀਦੀਆਮਦ ਤੋਂ ਪਹਿਲਾਂ ਵੀ.ਆਈ.ਪੀ. ਡਿਊਟੀ ਦੌਰਾਨ ਪੰਜਾਬ ਪੁਲਿਸ ਦੇ ਇਕ ਹੌਲਦਾਰ ਦੀਕਾਰਸੜਕ’ਤੇ ਇਕ ਟਰੈਕਟਰ-ਟਰਾਲੀਨਾਲ ਖਹਿ ਗਈ ਅਤੇ ਟਰੈਕਟਰ’ਤੇ ਸਵਾਰਅਕਾਲੀਸਰਪੰਚ ਦੇ ਮੁੰਡਿਆਂ ਨੇ ਇਸੇ ਗੱਲ ਤੋਂ ਤੈਸ਼ ‘ਚ ਆਉਂਦਿਆਂ ਪੰਜਾਬ ਪੁਲਿਸ ਦੇ ਹੌਲਦਾਰ ਦੀਬੇਰਹਿਮੀਨਾਲ ਕੁੱਟਮਾਰ ਹੀ ਨਹੀਂ ਕੀਤੀ ਸਗੋਂ ਉਸ ਨੂੰ ਨੰਗਾ ਕਰਕੇ ਟਰਾਲੀ ‘ਚ ਬਿਠਾ ਕੇ ਪਿੰਡਵਿਚ ਘੁਮਾਇਆ ਅਤੇ ਜੁੱਤੀ ਤੱਕ ਚੱਟਣ ਲਈਮਜ਼ਬੂਰਕੀਤਾ।ਬਾਅਦਵਿਚ ਪੁਲਿਸ ਫ਼ੋਰਸ ਨੇ ਇਸ ਜ਼ਖ਼ਮੀ ਪੁਲਿਸ ਮੁਲਾਜ਼ਮ ਨੂੰ ਛੁਡਾ ਕੇ ਹਸਪਤਾਲਭਰਤੀਕਰਵਾਇਆ, ਜਿਸ ਦੇ ਕਿ ਭਾਰੀ ਸੱਟਾਂ ਲੱਗੀਆਂ ਹਨ।
ਉਪਰੋਕਤ ਘਟਨਾਮਨ ‘ਚ ਅਸੁਰੱਖਿਆ, ਚਿੰਤਾਅਤੇ ਬੇਵਿਸ਼ਵਾਸੀ ਜਿਹੀ ‘ਚ ਇਕ ਸਵਾਲਖੜ੍ਹਾਕਰਦੀ ਹੈ ਕਿ ਜਿਥੇ ਪੁਲਿਸ ਵਰਗੀਲੋਕਾਂ ਦੀ ਸੁਰੱਖਿਆ ਕਰਨਵਾਲੀਫ਼ੋਰਸ ਖੁਦ ਸੁਰੱਖਿਅਤ ਨਾਹੋਵੇ ਤਾਂ ਉਸ ਸਮਾਜਵਿਚ ਕੀ ਸਥਿਤੀਹੋਵੇਗੀ? ਕਿਸੇ ਸਮੇਂ ਪੰਜਾਬਦੀ ਪੁਲਿਸ ਵਲੋਂ ਨਾਗਰਿਕਾਂ ‘ਤੇ ਵਧੀਕੀਆਂ ਕਰਨਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਸਨਪਰ ਅੱਜ ਪੁਲਿਸ ਖੁਦ ਗੈਰ-ਸਮਾਜੀਅਤੇ ਜ਼ਰਾਇਮ-ਪੇਸ਼ਾਲੋਕਾਂ ਦਾਨਿਸ਼ਾਨਾਬਣਰਹੀਹੈ।ਆਖ਼ਰਕਾਰਪੰਜਾਬ ‘ਚ ਅਪਰਾਧੀਆਂ ਤੇ ਗੈਰ-ਸਮਾਜੀਅਨਸਰਾਂ ਦੇ ਮਨਾਂ ਵਿਚੋਂ ਪੁਲਿਸ ਦਾਭੈਅਅਤੇ ਕਾਨੂੰਨਦਾਡਰ ਕਿਉਂ ਖ਼ਤਮ ਹੋ ਰਿਹਾ ਹੈ? ਇਸ ਸਵਾਲਦੀਆਂ ਪਰਤਾਂ ਕੁਝ ਦਿਨਪਹਿਲਾਂ ਬਠਿੰਡਾ ‘ਚ ਹੀ ਪ੍ਰਧਾਨਮੰਤਰੀਨਰਿੰਦਰਮੋਦੀਦੀਰੈਲੀ ਮੌਕੇ ਸੁਰੱਖਿਆ ਦੀਡਿਊਟੀ’ਤੇ ਤਾਇਨਾਤ ਇਕ ਪੁਲਿਸ ਮੁਲਾਜ਼ਮ ਨੂੰ ਪੰਜਾਬ ਦੇ ਕੈਬਨਿਟਮੰਤਰੀਸਿਕੰਦਰ ਸਿੰਘ ਮਲੂਕਾਵਲੋਂ ਗੰਦੀਆਂ ਗਾਲਾਂ ਕੱਢੇ ਜਾਣਦਾਮਾਮਲਾਸਾਹਮਣੇ ਆਇਆ ਸੀ। ਪੁਲਿਸ ਮੁਲਾਜ਼ਮ ਦਾਦੋਸ਼ਸਿਰਫ਼ਏਨਾ ਸੀ ਕਿ ਉਹ ਆਪਣੇ ਉੱਚ ਅਧਿਕਾਰੀਆਂ ਵਲੋਂ ਲਾਈਡਿਊਟੀ ਅਨੁਸਾਰ ਇਕ ਮਿੱਥੀ ਹੱਦ ਤੋਂ ਅੱਗੇ ਗੱਡੀਆਂ ਜਾਣ ਤੋਂ ਰੋਕਦਿਆਂ ਮੰਤਰੀਮਲੂਕਾਦੀ ਗੱਡੀ ਵੀਰੋਕਬੈਠਾ। ਇਕ ਸੰਵਿਧਾਨਿਕ ਅਹੁਦੇ ‘ਤੇ ਬੈਠਾਵਿਅਕਤੀ ਇਕ ਪੁਲਿਸ ਮੁਲਾਜ਼ਮ ਨੂੰ ਉਸ ਦੀਡਿਊਟੀ ਨਿਰਪੱਖ ਤਰੀਕੇ ਨਾਲਕਰਨਬਦਲੇ ਅਜਿਹਾ ਵਿਹਾਰਕਰਦਾ ਹੈ ਤਾਂ ਅਪਰਾਧੀਆਂ ਦੇ ਮਨਾਂ ‘ਚ ਪੁਲਿਸ ਦਾਭੈਅ ਕਿੱਥੋਂ ਹੋਵੇਗਾ? ਸਥਿਤੀ ਅਜਿਹੀ ਬਣੀ ਹੋਈ ਹੈ ਕਿ ਸੱਤਾਧਾਰੀ ਸਿਆਸੀ ਆਗੂਆਂ, ਅਪਰਾਧੀਆਂ ਅਤੇ ਪੁਲਿਸ ਦੇ ਆਲ੍ਹਾ-ਅਫ਼ਸਰਾਂ ਦੇ ਨਾਜਾਇਜ਼ ਗਠਜੋੜਕਰਕੇ ਅਪਰਾਧੀਅਤੇ ਗੈਰ-ਸਮਾਜੀ ਤੱਤਾਂ ਦੇ ਹੌਂਸਲੇ ਹੱਦੋਂ ਵੱਧ ਗਏ ਹਨ।
ਪੰਜਾਬ ਪੁਲਿਸ ਨਿਹੱਥੇ ਮਜ਼ਲੂਮਾਂ ਵਾਂਗ ਰੋਜ਼ਾਨਾਅਪਰਾਧੀਆਂ ਦੇ ਹਮਲਿਆਂ ਦਾਸ਼ਿਕਾਰ ਹੋ ਰਹੀਹੈ।ਪਿਛਲੇ ਕੁਝ ਸਾਲਾਂ ਤੋਂ ਸੱਤਾਧਾਰੀਆਂ ਦੀਸਰਪ੍ਰਸਤੀਕਾਰਨ ਗੈਰ-ਸਮਾਜੀਅਨਸਰਾਂ ਦੇ ਹੌਂਸਲੇ ਵਧੇ ਹੋਏ ਹਨ।
ਸੱਤਾਧਾਰੀਆਂ ਦੇ ਅਪਰਾਧੀਆਂ ਨਾਲਨਾਪਾਕ ਗਠਜੋੜਕਾਰਨਪੈਦਾ ਹੋਏ ਹਾਲਾਤਾਂ ਕਾਰਨਪੰਜਾਬ ਪੁਲਿਸ ਦਾਜਿੰਨਾ ਹੁਣ ਮਨੋਬਲ ਡਿੱਗਿਆ ਹੋਇਆ ਹੈ ਸ਼ਾਇਦਇੰਨਾ ਅੱਤਵਾਦ ਦੌਰਾਨ ਵੀਨਾ ਹੋਇਆ ਹੋਵੇ। ਇਕ ਅਨੁਮਾਨ ਅਨੁਸਾਰ ਪੰਜਾਬਵਿਚਪੁਲਿਸਕਰਮਚਾਰੀਆਂ ‘ਤੇ ਵੱਖ-ਵੱਖ ਹਮਲਿਆਂ ਦੇ ਲਗਭਗ 500 ਮਾਮਲੇ ਹਰਸਾਲਦਰਜ ਹੋ ਰਹੇ ਹਨ।
ਉਂਝ ਪੁਲਿਸ ਲੋਕਾਂ ‘ਤੇ ਵਧੀਕੀਆਂ ਕਾਰਨਪਹਿਲਾਂ ਤੋਂ ਹੀ ਲੋਕਾਂ ਦੀਨਫ਼ਰਤਦਾਪਾਤਰਰਹੀ ਹੈ ਪਰਕਦੇ ਪੁਲਿਸ ‘ਤੇ ਹਮਲਿਆਂ ਵਰਗੀਆਂ ਘਟਨਾਵਾਂ ਨਹੀਂ ਵੇਖੀਆਂ-ਸੁਣੀਆਂ ਸਨ। ਹੁਣ ਤਾਂ ਅਪਰਾਧੀ ਤੱਤਾਂ ਦੁਆਰਾਪੁਲਿਸਕਰਮਚਾਰੀਆਂ ਨੂੰ ਹੱਥ ਪਾਇਆਜਾਣਾਆਮ ਗੱਲ ਬਣਦੀ ਜਾ ਰਹੀ ਹੈ। ਇਸ ਵਰਤਾਰੇ ਕਾਰਨਆਮਲੋਕਾਂ ਵਿਚਵੀਦਹਿਸ਼ਤਦਾਆਲਮਬਣਿਆ ਹੋਇਆ ਹੈ।ਸਮਾਜਦਾਚੇਤੰਨਵਰਗ ਹਾਲਾਤਾਂ ਨੂੰ ਨਿੱਘਰਦੇ ਦੇਖ ਕੇ ਚਿੰਤਤ ਹੋ ਰਿਹਾਹੈ।ਲੋਕਾਂ ਦੀ ਸੁਰੱਖਿਆ ਕਰਨਵਾਲੀਹਥਿਆਰਬੰਦ ਏਜੰਸੀ ਪੁਲਿਸ ਦਾ ਗੈਰ-ਸਮਾਜੀਲੋਕਾਂ ਵਿਚੋਂ ਭੈਅਖ਼ਤਮਹੋਣਾਅਤੇ ਪੁਲਿਸ ਨੂੰ ਸ਼ਰ੍ਹੇਆਮਹਮਲਿਆਂ ਦਾਸ਼ਿਕਾਰ ਬਣਾਉਣ ਵਰਗੀਸਥਿਤੀਕਿਵੇਂ ਪੈਦਾ ਹੋਈ, ਇਸ ਦੀਆਂ ਜੜ੍ਹਾਂ ਤੱਕ ਪਹੁੰਚੇ ਬਗੈਰਮਸਲੇ ਦਾ ਹੱਲ ਨਹੀਂ ਕੀਤਾ ਜਾ ਸਕਦਾ।ਭਾਰਤ ਨੂੰ ਆਜ਼ਾਦ ਹੋਏ ਨੂੰ ਪੌਣੀ ਸਦੀਬੀਤ ਚੁੱਕੀ ਹੈ ਪਰਹਾਲੇ ਤੱਕ ਦੇਸ਼ ਦੇ ਸੂਬਿਆਂ ਦਾ ਪੁਲਿਸ ਐਕਟਆਜ਼ਾਦੀ ਤੋਂ ਵੀ ਪੌਣੀ ਸਦੀਪਹਿਲਾਂ ਅੰਗਰੇਜ਼ ਹਕੂਮਤਵਾਲਾ ਹੀ ਚੱਲ ਰਿਹਾ ਹੈ, ਜਿਸ ਤਹਿਤ ਪੁਲਿਸ ਨੂੰ ਸੱਤਾਧਾਰੀ ਰਾਜਨੀਤਕਲੋਕਾਂ ਦੇ ਹਿੱਤਾਂ ਲਈਰਾਖ਼ਵਾਂ ਰੱਖਿਆ ਹੋਇਆ ਹੈ। ਪੁਲਿਸ ਦੇ ਸਿਪਾਹੀ ਤੋਂ ਲੈ ਕੇ ਡੀ.ਜੀ.ਪੀ. ਤੱਕ ਦੀ ਨਿਯੁਕਤੀ ਸੱਤਾਧਾਰੀਆਂ ਦੀਪਸੰਦ ਤੋਂ ਬਗੈਰਨਹੀਂ ਹੁੰਦੀ। ਪੰਜਾਬਦੀਅਕਾਲੀ-ਭਾਜਪਾਹਕੂਮਤ ਨੇ ਪੁਲਿਸ ਥਾਣਿਆਂ ਦੀ ਹੱਦਬੰਦੀ ਭੂਗੋਲਿਕਨੇੜਤਾਦੀਬਜਾਏ ਵਿਧਾਨਸਭਾਹਲਕਿਆਂ ਮੁਤਾਬਕ ਕਰਕੇ ਪੁਲਿਸ ਦਾਪੂਰਨਸਿਆਸੀਕਰਨਕਰ ਦਿੱਤਾ ਹੈ। ਇਹ ਸੱਚਾਈ ਹੈ ਕਿ ਪੰਜਾਬਵਿਚ ਕੋਈ ਛੋਟੀ ਤੋਂ ਛੋਟੀਲੜਾਈ ਤੋਂ ਲੈ ਕੇ ਕਤਲ ਤੱਕ ਦਾ ਮੁਕੱਦਮਾ ਇਲਾਕੇ ਦੇ ਸੱਤਾਧਾਰੀ ਆਗੂਆਂ ਦੇ ਇਸ਼ਾਰੇ ਤੋਂ ਬਗੈਰਥਾਣੇ ਵਿਚਦਰਜ ਤੱਕ ਨਹੀਂ ਕੀਤਾਜਾਂਦਾ।ਰਾਜਨੀਤੀ ਦੇ ਵਪਾਰੀਕਰਨਅਤੇ ਵੋਟਾਂ ਦੇ ਕੋਝੇ ਲਾਲਚਕਾਰਨਪਿਛਲੇ ਸਾਲਾਂ ਦੌਰਾਨ ਪੰਜਾਬਵਿਚ ਵੱਡੀ ਪੱਧਰ ‘ਤੇ ਅਪਰਾਧੀਬਿਰਤੀਵਾਲੇ ਲੋਕਾਂ ਨੇ ਰਾਜਨੀਤੀਵਿਚ ਘੁਸਪੈਠ ਕੀਤੀਹੈ।ਪੈਸਾਅਤੇ ਬਾਹੂਬਲਦੀ ਯੋਗਤਾ’ਤੇ ਕਿਸੇ ਵੀ ਨੌਜਵਾਨ ਨੂੰ ਉਸ ਦਾਪਿਛੋਕੜਜਾਣੇ ਬਗੈਰ ਰਿਉੜੀਆਂ ਵਾਂਗ ਸੱਤਾਧਾਰੀ ਅਕਾਲੀ-ਭਾਜਪਾ ਨੇ ਪਾਰਟੀਆਂ ਦੇ ਅਹੁਦੇ ਵੰਡੇ ਹਨ।ਰਾਜਨੀਤਕਸਰਪ੍ਰਸਤੀਕਾਰਨ ਹੀ ਅਪਰਾਧੀਅਨਸਰਾਂ ਦਾ ਪੁਲਿਸ ਤੋਂ ਭੈਅ ਉਠ ਚੁੱਕਾ ਹੈ ਅਤੇ ਉਹ ਸ਼ਰ੍ਹੇਆਮਦਨਦਨਾਉਂਦੇ ਫਿਰਦੇ ਹਨਜਦੋਂਕਿ ਪੀੜਤਾਂ ਦੀ ਕੋਈ ਸੁਣਵਾਈਨਹੀਂ ਹੁੰਦੀ। ਨਿੱਜੀ ਮੁਫ਼ਾਦਾਂ ਅਤੇ ਲਾਲਚਵੱਸ ਸੱਤਾਧਾਰੀਆਂ ਦੇ ਮਾਤਹਿਤਪਾਲਣਵਾਲੇ ਕੁਝ ਕੁ ਉਚ ਪੁਲਿਸ ਅਧਿਕਾਰੀਆਂ ਦੇ ਹੱਥਾਂ ਦੀਆਂ ਦਿੱਤੀਆਂ ਗੰਢਾਂ ਹੁਣ ਪੂਰੇ ਪੁਲਿਸਤੰਤਰ ਲਈ ਮੁਸੀਬਤ ਬਣੀਆਂ ਹੋਈਆਂ ਹਨ। ਪੁਲਿਸ ਨੂੰ ਕਾਨੂੰਨ ਦੇ ਅਧੀਨ ਸੁਤੰਤਰ ਏਜੰਸੀ ਬਣਾਉਣ ਲਈ ਸੁਪਰੀਮ ਕੋਰਟਵਲੋਂ ਵਾਰ-ਵਾਰ ਦਿੱਤੀਆਂ ਹਦਾਇਤਾਂ ਅਨੁਸਾਰ ਨਵੇਂ ਪੁਲਿਸ ਐਕਟ ਨੂੰ ਲਾਗੂਕਰਨਾ ਬੇਹੱਦ ਜਰੂਰੀਹੈ। ਇਸ ਐਕਟ ਅਨੁਸਾਰ ਪੁਲਿਸ ਦੀਆਜ਼ਾਦਕਾਰਜਪ੍ਰਣਾਲੀਲਈ ਸਿੱਟਾਮੁਖੀ ਹਦਾਇਤਾਂ ਦਿੱਤੀਆਂ ਗਈਆਂ ਹਨਪਰਪਿਛਲੇ ਸਾਲਾਂ ਤੋਂ ਸੂਬਾਸਰਕਾਰਾਂ ਜਾਣ-ਬੁੱਝ ਕੇ ਅਜਿਹੇ ਨਿਰਪੱਖ ਐਕਟ ਨੂੰ ਲਾਗੂਕਰਨ ਤੋਂ ਕਤਰਾਅਰਹੀਆਂ ਹਨ। ਉਚ ਅਦਾਲਤਾਂ ਨੂੰ ਤੁਰੰਤ ਦਖ਼ਲ ਦੇ ਕੇ ਨਵੇਂ ਪੁਲਿਸ ਐਕਟ ਨੂੰ ਲਾਗੂ ਕਰਵਾਉਣਾ ਚਾਹੀਦਾਹੈ।ਅਪਰਾਧੀਆਂ ਨੂੰ ਰਾਜਨੀਤੀਵਿਚੋਂ ਸਰਪ੍ਰਸਤੀ ਨੂੰ ਖ਼ਤਮਕਰਨਲਈ ਸੁਹਿਰਦ ਸਿਆਸਤਦਾਨਾਂ ਨੂੰ ਰਾਜਨੀਤੀਦੀਆਂ ਤਰਜੀਹਾਂ ਨੂੰ ਬਦਲਣਲਈ ਅੱਗੇ ਆਉਣਾ ਪਵੇਗਾ। ਥਾਣਿਆਂ, ਕਚਹਿਰੀਆਂ ਵਿਚਰਾਜਨੀਤਕਾਂ ਨੂੰ ਦਖ਼ਲਦੇਣਦਾ ਰੁਝਾਨ ਬੰਦਕਰਨਾਪਵੇਗਾ। ਹਰਕੰਮਕਾਨੂੰਨੀਤਰਜੀਹਾਂ ਮੁਤਾਬਕ ਹੋਵੇ।ਪੁਲਿਸਅਧਿਕਾਰੀਆਂ ਨੂੰ ਵੀ ਸਿਆਸੀ ਨੇਤਾਵਾਂ ਅਤੇ ਅਪਰਾਧੀਆਂ ਨਾਲਮੇਲ-ਜੋਲ ਰੱਖਣ ਦੀਬਜਾਏ ਸਮਾਜਵਿਚਅਮਨ-ਕਾਨੂੰਨਬਣਾਈ ਰੱਖਣ ਲਈਆਮਨਾਗਰਿਕਾਂ ਨਾਲਤਾਲਮੇਲਵਧਾਉਣਦੀ ਜ਼ਰੂਰਤ ਹੈ।
Check Also
ਭਾਰਤ ਵਿਚ ਵਧਦੀ ਫਿਰਕੂ ਹਿੰਸਾ
ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …