Breaking News
Home / ਖੇਡਾਂ / ਬੈਡਮਿੰਟਨ ‘ਚ ਪੀਵੀ ਸਿੰਧੂ ਨੇ ਜਿੱਤੀ ਕਾਂਸੀ

ਬੈਡਮਿੰਟਨ ‘ਚ ਪੀਵੀ ਸਿੰਧੂ ਨੇ ਜਿੱਤੀ ਕਾਂਸੀ

ਟੋਕੀਓ : ਪੀ.ਵੀ.ਸਿੰਧੂ ਨੇ ਚੀਨ ਦੀ ਖਿਡਾਰਨ ਬਿੰਗ ਜਿਆਓ ਨੂੰ ਹਰਾ ਕੇ ਟੋਕੀਓ ਖੇਡਾਂ ਦੇ ਮਹਿਲਾ ਸਿੰਗਲਜ਼ ਵਰਗ ਵਿੱਚ ਕਾਂਸੇ ਦਾ ਤਗ਼ਮਾ ਜਿੱਤ ਲਿਆ ਹੈ। ਸਿੰਧੂ ਓਲੰਪਿਕ ਵਿੱਚ ਦੋ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣ ਗਈ ਹੈ। ਉਂਜ ਦਿਗਜ ਪਹਿਲਵਾਨ ਸੁਸ਼ੀਲ ਕੁਮਾਰ ਬੀਜਿੰਗ 2008 ਖੇਡਾਂ ਵਿੱਚ ਕਾਂਸੇ ਤੇ ਲੰਡਨ 2012 ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਓਲੰਪਿਕ ਵਿੱਚ ਦੋ ਵਿਅਕਤੀਗਤ ਤਗ਼ਮੇ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ ਹੈ। ਵਿਸ਼ਵ ਦੀ ਸੱਤਵੇਂ ਨੰਬਰ ਦੀ ਖਿਡਾਰਨ ਸਿੰਧੂ ਨੇ ਮੁਸਾਹਿਨੋ ਫਾਰੈਸਟ ਸਪੋਰਟਸ ਪਲਾਜ਼ਾ ਵਿੱਚ 53 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ ਚੀਨ ਦੀ ਨੌਵੇਂ ਨੰਬਰ ਦੀ ਖੱਬੇ ਹੱਥ ਦੀ ਖਿਡਾਰਨ ਬਿੰਗ ਜਿਆਓ ਨੂੰ 21-13, 21-15 ਨਾਲ ਮਾਤ ਦਿੱਤੀ। ਸਿੰਧੂ ਨੇ ਕਾਂਸੇ ਦਾ ਤਗ਼ਮਾ ਜਿੱਤਣ ਮਗਰੋਂ ਕਿਹਾ ਕਿ ਮੈਂ ਬਹੁਤ ਖ਼ੁਸ਼ ਹਾਂ, ਦੇਸ਼ ਲਈ ਤਗ਼ਮਾ ਜਿੱਤਣਾ ਕਿਸੇ ਗੌਰਵ ਤੋਂ ਘੱਟ ਨਹੀਂ ਹੈ। ਇਸ ਤੋਂ ਪਹਿਲਾਂ ਵੇਟਲਿਫਟਰ ਮੀਰਾਬਾਈ ਚਾਨੂ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ।
ਸਿੰਧੂ ਦੇਸ਼ ਦਾ ਮਾਣ ਹੈ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੋਕੀਓ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜਿੱਤਣ ਲਈ ਭਾਰਤੀ ਸ਼ਟਲਰ ਪੀ.ਵੀ.ਸਿੰਧੂ ਨੂੰ ਫੋਨ ਕਰਕੇ ਵਧਾਈ ਦਿੱਤੀ ਹੈ। ਮੋਦੀ ਨੇ ਕਿਹਾ ਕਿ ਸਿੰਧੂ ਨਾ ਸਿਰਫ਼ ਭਾਰਤ ਦਾ ਗੌਰਵ ਹੈ ਬਲਕਿ ਉਹ ਬਿਹਤਰੀਨ ਓਲੰਪਿਕ ਖਿਡਾਰੀਆਂ ‘ਚੋਂ ਇਕ ਹੈ। ਮੋਦੀ ਨੇ ਇਕ ਟਵੀਟ ਵਿੱਚ ਕਿਹਾ, ”ਅਸੀਂ ਸਾਰੇ ਪੀ.ਵੀ.ਸਿੰਧੂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਉਤਸ਼ਾਹਿਤ ਹਾਂ। ਟੋਕੀਓ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜਿੱਤਣ ਲਈ ਉਨ੍ਹਾਂ ਨੂੰ ਵਧਾਈ।

Check Also

ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …