Breaking News
Home / ਪੰਜਾਬ / 1500 ਮੀਟਰ ਦੌੜ ਵਿਚ 78 ਸਾਲਾ ਬਖਸ਼ੀਸ਼ ਨੇ ਜਿੱਤਿਆ ਗੋਲਡ ਮੈਡਲ

1500 ਮੀਟਰ ਦੌੜ ਵਿਚ 78 ਸਾਲਾ ਬਖਸ਼ੀਸ਼ ਨੇ ਜਿੱਤਿਆ ਗੋਲਡ ਮੈਡਲ

ਰਿਲੈਕਸ ਹੁੰਦੇ ਹੀ ਹਾਰਟ ਅਟੈਕ, ਮੈਦਾਨ ‘ਚ ਹੋਈ ਮੌਤ
ਸੰਗਰੂਰ : 78 ਸਾਲ ਦੇ ਅਥਲੀਟ ਬਖਸ਼ੀਸ਼ ਸਿੰਘ ਦੀ 1500 ਮੀਟਰ ਦੌੜ ਜਿੱਤਣ ਤੋਂ ਬਾਅਦ ਮੈਦਾਨ ਵਿਚ ਹੀ ਹਾਰਟ ਅਟੈਕ ਨਾਲ ਮੌਤ ਹੋ ਗਈ। ਪੰਜਾਬ ਮਾਸਟਰ ਅਥਲੈਟਿਕ ਐਸੋਸੀਏਸ਼ਨ ਵਲੋਂ ਬਜ਼ੁਰਗਾਂ ਲਈ ਕਰਵਾਈ ਗਈ ਅਥਲੈਟਿਕ ਮੀਟ ਦੌਰਾਨ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਹੁਸ਼ਿਆਰਪੁਰ ਦੇ ਪਿੰਡ ਜੱਲੋਵਾਲ ਦੇ ਰਹਿਣ ਵਾਲੇ ਬਖਸ਼ੀਸ਼ ਸਿੰਘ ਨੇ 1500 ਮੀਟਰ ਵਿਚ ਪਹਿਲਾ ਅਤੇ 800 ਮੀਟਰ ਵਿਚ ਤੀਜਾ ਸਥਾਨ ਹਾਸਲ ਕੀਤਾ ਸੀ। 1500 ਮੀਟਰ ਦੀ ਦੌੜ ਪੂਰੀ ਕਰਨ ਤੋਂ ਬਾਅਦ ਰਿਲੈਕਸ ਹੁੰਦੇ ਹੋਏ ਹੀ ਉਸ ਨੂੰ ਅਟੈਕ ਹੋ ਗਿਆ। ਸਾਥੀਆਂ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਸੰਗਰੂਰ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਿਛਲੇ ਸ਼ਨੀਵਾਰ ਨੂੰ ਅਥਲੀਟ ਮੀਟ ਕਰਵਾਈ ਸੀ। ਬਖਸ਼ੀਸ਼ ਸਿੰਘ ਦੇ ਸਬੰਧੀ ਮਹਿੰਦਰ ਸਿੰਘ ਵਿਰਕ ਨੇ ਦੱਸਿਆ ਕਿ 1500 ਮੀਟਰ ਦੌੜ ਵਿਚ ਬਖਸ਼ੀਸ਼ ਨੇ ਗੋਲਡ ਮੈਡਲ ਜਿੱਤਿਆ ਸੀ। ਦੌੜ ਪੂਰੀ ਹੋਣ ਤੋਂ ਬਾਅਦ ਉਹ ਬਹੁਤ ਖੁਸ਼ ਸੀ। ਉਨ੍ਹਾਂ ਨੇ ਬਖਸ਼ੀਸ਼ ਨੂੰ ਵਧਾਈ ਵੀ ਦਿੱਤੀ ਅਤੇ ਰਿਲੈਕਸ ਹੋਣ ਲਈ ਕਿਹਾ। ਰਿਲੈਕਸ ਹੋਣ ਲਈ ਜਦ ਉਹ ਆਪਣੇ ਕੱਪੜੇ ਪਹਿਨਣ ਗਿਆ ਤਾਂ ਉਹ ਕੱਪੜੇ ਵੀ ਨਹੀਂ ਪਹਿਨ ਸਕਿਆ। ਉਨ੍ਹਾਂ ਦੱਸਿਆ ਕਿ ਬਖਸ਼ੀਸ਼ ਨੂੰ ਦੌੜਨਾ ਏਨਾ ਪਸੰਦ ਸੀ ਕਿ ਉਹ ਕਹਿੰਦਾ ਹੁੰਦਾ ਸੀ ਕਿ ਜਦ ਵੀ ਮੌਤ ਆਏ ਤਾਂ ਖੇਡ ਦਾ ਮੈਦਾਨ ਵਿਚ ਹੀ ਆਏ।
ਹੁਣ ਤੱਕ ਜਿੱਤੇ 200 ਤੋਂ ਜ਼ਿਆਦਾ ਮੈਡਲ
ਬਖਸ਼ੀਸ਼ ਦੇ ਦੋਸਤ ਐਸਪੀ ਸ਼ਰਮਾ ਨੇ ਦੱਸਿਆ ਕਿ ਬਖਸ਼ੀਸ਼ ਹੁਸ਼ਿਆਰਪੁਰ ਟੀਮ ਦੀ ਅਗਵਾਈ ਕਰਦਾ ਸੀ। ਫੌਜ ਵਿਚੋਂ ਰਿਟਾਇਰ ਹੋਣ ਤੋਂ ਬਾਅਦ ਉਹ ਟੀਚਰ ਵੀ ਰਹੇ। ਦੌੜਨ ਦਾ ਬਹੁਤ ਸ਼ੌਕੀਨ ਸੀ। 1982 ਵਿਚ ਉਨ੍ਹਾਂ ਖੇਡਾਂ ਵਿਚ ਭਾਗ ਲੈਣਾ ਸ਼ੁਰੂ ਕੀਤਾ। ਕਈ ਸੂਬਿਆਂ ਵਿਚ ਖੇਡੇ। ਉਹ 200 ਤੋਂ ਵੀ ਜ਼ਿਆਦਾ ਮੈਡਲ ਜਿੱਤ ਚੁੱਕੇ ਹਨ। ਬਖਸ਼ੀਸ਼ 800 ਮੀਟਰ, 1500 ਮੀਟਰ ਅਤੇ 5 ਹਜ਼ਾਰ ਮੀਟਰ ਦੌੜ ਵਿਚ ਭਾਗ ਲੈਂਦੇ ਸਨ। ਹਮੇਸ਼ਾ ਕਹਿੰਦੇ ਸਨ ਕਿ ਹਸਪਤਾਲਾਂ ਵਿਚ ਟੀਕਾ ਲਗਵਾ ਕੇ ਮਰਨ ਤੋਂ ਚੰਗਾ ਹੈ ਕਿ ਮਿਹਨਤ ਕਰਦੇ ਹੋਏ ਮੈਦਾਨ ਵਿਚ ਮੌਤ ਹੋਵੇ ਤਾਂ ਖੁਸ਼ਨਸੀਬੀ ਹੋਵੇਗੀ।

Check Also

ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ

ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …