ਏਸ਼ੀਆਈ ਖੇਡਾਂ ‘ਚ ਸੋਨ ਤਮਗਾ ਜਿੱਤਣ ਵਾਲਾ ਸੌਰਵ ਸਭ ਤੋਂ ਛੋਟੀ ਉਮਰ ਦਾ ਨਿਸ਼ਾਨੇਬਾਜ਼ ਬਣਿਆ
ਜਕਾਰਤਾ/ਬਿਊਰੋ ਨਿਊਜ਼
ਭਾਰਤ ਨੇ 18ਵੀਆਂ ਏਸ਼ੀਆਈ ਖੇਡਾਂ ਦੇ ਤੀਜੇ ਦਿਨ ਅੱਜ ਸ਼ੂਟਿੰਗ ਵਿਚ ਪਹਿਲਾ ਸੋਨ ਤਮਗਾ ਹਾਸਲ ਕੀਤਾ ਹੈ। ਕਦੀ ਪਿੰਡਾਂ ਦੇ ਮੇਲਿਆਂ ਵਿਚ ਗੁਬਾਰਿਆਂ ‘ਤੇ ਨਿਸ਼ਾਨਾ ਲਗਾਉਣ ਵਾਲੇ ਮੇਰਠ ਦੇ 16 ਸਾਲਾ ਸੌਰਵ ਚੌਧਰੀ ਨੇ ਭਾਰਤ ਲਈ 10 ਮੀਟਰ ਏਅਰ ਪਿਸਟਲ ਵਿਚ ਸੋਨ ਤਮਗਾ ਜਿੱਤਿਆ ਹੈ। ਸੌਰਵ ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਜਿੱਤਣ ਵਾਲਾ ਸਭ ਤੋਂ ਛੋਟੀ ਉਮਰ ਦਾ ਭਾਰਤੀ ਨਿਸ਼ਾਨੇਬਾਜ਼ ਬਣ ਗਿਆ ਹੈ। ਇਸ ਮੁਕਾਬਲੇ ਵਿਚ ਕਾਂਸੇ ਦਾ ਤਮਗਾ ਵੀ ਭਾਰਤੀ ਖਿਡਾਰੀ ਅਭਿਸ਼ੇਕ ਵਰਮਾ ਨੇ ਜਿੱਤਿਆ ਹੈ। ਇਨ੍ਹਾਂ ਖੇਡਾਂ ਵਿਚ ਭਾਰਤ ਨੇ ਹੁਣ ਤੱਕ ਤਿੰਨ ਸੋਨੇ, ਤਿੰਨ ਚਾਂਦੀ ਅਤੇ 3 ਕਾਂਸੇ ਦੇ ਤਮਗੇ ਜਿੱਤ ਲਏ ਹਨ। ਲੰਘੇ ਕੱਲ੍ਹ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਕੁਸ਼ਤੀ ਵਿਚ ਸੋਨ ਤਮਗਾ ਜਿੱਤ ਕੇ ਭਾਰਤ ਦਾ ਮਾਣ ਵਧਾਇਆ ਸੀ।
Check Also
ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ
ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …