ਨਵੀਂ ਦਿੱਲੀ : ਭਾਰਤ ਦੇ ਸਭ ਤੋਂ ਸਫਲ ਅਤੇ ਵਿਸ਼ਵ ਕੱਪ ਜੇਤੂ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਵਨ-ਡੇਅ ਤੇ ਟੀ-20 ਟੀਮਾਂ ਦੀ ਕਪਤਾਨੀ ਛੱਡ ਦਿੱਤੀ ਹੈ ਪਰ ਉਹ ਇੰਗਲੈਂਡ ਖਿਲਾਫ਼ ਇਸੇ ਮਹੀਨੇ ਦੋਵਾਂ ਫਾਰਮੈਟਾਂ ਵਿਚ ਹੋਣ ਵਾਲੀ ਸੀਰੀਜ਼ ਵਿਚ ਖਿਡਾਰੀ ਦੇ ਰੂਪ ‘ਚ ਖੇਡਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਹ ਜਾਣਕਾਰੀ ਦਿੱਤੀ ਹੈ। ਬੀ. ਸੀ. ਸੀ. ਆਈ. ਨੇ ਇਕ ਬਿਆਨ ਜਾਰੀ ਕਰਕੇ ਦੱਸਿਆ ਕਿ ਧੋਨੀ ਨੇ ਬੋਰਡ ਨੂੰ ਸੂਚਿਤ ਕੀਤਾ ਹੈ ਕਿ ਉਹ ਵਨ-ਡੇ ਅਤੇ ਟੀ-20 ਫਾਰਮੈਟ ਲਈ ਭਾਰਤੀ ਟੀਮ ਦੇ ਕਪਤਾਨ ਅਹੁਦੇ ਤੋਂ ਹਟ ਰਹੇ ਹਨ। ਟੈਸਟ ਮੈਚ ਕਾਫੀ ਪਹਿਲਾਂ ਹੀ ਛੱਡ ਚੁੱਕੇ ਧੋਨੀ ਨੇ ਨਵੇਂ ਸਾਲ ਵਿਚ ਨਿਰਧਾਰਤ ਓਵਰਾਂ ਦੀ ਕਪਤਾਨੀ ਛੱਡ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹੁਣ ਟੀਮ ਦੀ ਕਪਤਾਨੀ ਅਹਿਮ ਖਿਡਾਰੀ ਵਿਰਾਟ ਕੋਹਲੀ ਨੂੰ ਮਿਲ ਸਕਦੀ ਹੈ।
Check Also
ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ
ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …