
ਨੀਰੂ ਟਰੈਪ ਸ਼ੂਟਿੰਗ ’ਚ ਸੋਨਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਨੇ ਏਸ਼ੀਅਨ ਖੇਡਾਂ ਵਿਚ ਪੰਜਵਾਂ ਗੋਲਡ ਮੈਡਲ ਜਿੱਤ ਲਿਆ ਹੈ। ਨਿਸ਼ਾਨੇਬਾਜ਼ ਨੀਰੂ ਢਾਂਡਾ ਨੇ ਮਹਿਲਾ ਟਰੈਪ ਈਵੈਂਟ ਵਿਚ ਇਹ ਗੋਲਡ ਮੈਡਲ ਜਿੱਤਿਆ। ਉਹ ਇਸ ਈਵੈਂਟ ਵਿਚ ਸੋਨਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨੀਰੂ ਕੁਝ ਦਿਨ ਪਹਿਲਾਂ ਫਲੂ ਹੋਣ ਕਰਕੇ ਹਸਪਤਾਲ ਵਿਚ ਦਾਖਲ ਰਹੀ। ਨੀਰੂ ਨੇ ਸਿਹਤਯਾਬ ਹੋਣ ਤੋਂ ਬਾਅਦ ਭਾਰਤ ਲਈ ਸੋਨੇ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ। ਨੀਰੂ ਦੀ ਇਸ ਕਾਮਯਾਬੀ ਦੀ ਬਦੌਲਤ ਭਾਰਤ ਦੇ ਨਾਮ ਹੁਣ ਤੱਕ 5 ਗੋਲਡ ਮੈਡਲ ਹੋ ਗਏ ਹਨ। ਜਿੱਤ ਤੋਂ ਬਾਅਦ ਨੀਰੂ ਢਾਂਡਾ ਨੇ ਦੱਸਿਆ ਕਿ ਮੇਰੇ ਕੋਚ ਨੇ ਮੈਨੂੰ ਕਿਹਾ ਸੀ ਕਿ ਸਭ ਕੁਝ ਭੁੱਲ ਕੇ ਆਪਣੇ ਨਿਸ਼ਾਨੇ ’ਤੇ ਧਿਆਓ ਦਿਓ ਅਤੇ ਮੈਂ ਉਸ ਤਰ੍ਹਾਂ ਹੀ ਕੀਤਾ। ਦੱਸਣਯੋਗ ਹੈ ਕਿ ਹੁਣ ਤੱਕ ਭਾਰਤ ਦੀ ਝੋਲੀ- ਸੋਨੇ ਦੇ 5, ਚਾਂਦੀ ਦੇ 21 ਅਤੇ ਕਾਂਸੀ ਦੇ ਵੀ 21 ਤਮਗੇ ਪੈ ਚੁੱਕੇ ਹਨ।

