-7.9 C
Toronto
Monday, January 19, 2026
spot_img
Homeਭਾਰਤਭਾਜਪਾ ਬਣੀ ਦੇਸ਼ ਦੀ ਸਭ ਤੋਂ ਅਮੀਰ ਪਾਰਟੀ

ਭਾਜਪਾ ਬਣੀ ਦੇਸ਼ ਦੀ ਸਭ ਤੋਂ ਅਮੀਰ ਪਾਰਟੀ

ਸੱਤਾਧਾਰੀ ਪਾਰਟੀ ਕੋਲ 7,113.80 ਕਰੋੜ ਦਾ ਬੈਂਕ ਬੈਲੇਂਸ
ਨਵੀਂ ਦਿੱਲੀ/ਬਿਊਰੋ ਨਿਊਜ਼ : ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਹੋਣ ਦਾ ਦਾਅਵਾ ਕਰਨ ਵਾਲੀ ਭਾਜਪਾ ਭਾਰਤ ਦੀ ਸਭ ਤੋਂ ਅਮੀਰ ਪਾਰਟੀ ਬਣ ਕੇ ਉਭਰੀ ਹੈ। ਉਸ ਕੋਲ 31 ਮਾਰਚ 2024 ਤੱਕ 7,113.80 ਕਰੋੜ ਰੁਪਏ ਦੀ ਭਾਰੀ ਨਕਦੀ ਤੇ ਬੈਂਕ ਬੈਲੇਂਸ ਹੈ, ਜਦੋਂਕਿ ਮੁੱਖ ਵਿਰੋਧੀ ਧਿਰ ਕਾਂਗਰਸ ਕੋਲ 857.15 ਕਰੋੜ ਰੁਪਏ ਹਨ। ਇਹ ਖੁਲਾਸਾ ਦੋਵਾਂ ਪਾਰਟੀਆਂ ਵੱਲੋਂ ਚੋਣ ਕਮਿਸ਼ਨ ਨੂੰ ਮੁਹੱਈਆ ਕਰਵਾਏ ਗਏ ਅੰਕੜਿਆਂ ਤੋਂ ਹੋਇਆ।
ਭਾਜਪਾ ਨੇ ਲੋਕ ਸਭਾ ਚੋਣਾਂ ਦੇ ਐਲਾਨ ਮੌਕੇ 2023-24 ਦੌਰਾਨ 1754.06 ਕਰੋੜ ਰੁਪਏ ਖਰਚੇ ਕੀਤੇ, ਜੋ ਕਿ 2022-23 ਵਿੱਚ ਖ਼ਰਚ ਕੀਤੇ 1,092 ਕਰੋੜ ਰੁਪਏ ਤੋਂ 60 ਫੀਸਦ ਵੱਧ ਹਨ। ਦੂਜੇ ਪਾਸੇ ਕਾਂਗਰਸ ਨੇ 2023-24 ਦੌਰਾਨ 619.67 ਕਰੋੜ ਰੁਪਏ ਖ਼ਰਚ ਕੀਤੇ, ਜਦਕਿ ਉਸ ਨੇ 2022-23 ਵਿੱਚ 192.56 ਕਰੋੜ ਰੁਪਏ ਖ਼ਰਚ ਕੀਤੇ ਸਨ। ਲੋਕ ਸਭਾ ਚੋਣਾਂ ਦਾ ਐਲਾਨ 16 ਮਾਰਚ 2024 ਨੂੰ ਕੀਤਾ ਗਿਆ ਸੀ।
ਚੋਣ ਕਮਿਸ਼ਨ ਨੂੰ ਆਪਣੀ ਸਾਲਾਨਾ ਆਡਿਟ ਰਿਪੋਰਟ ਵਿੱਚ ਮੁਹੱਈਆ ਕਰਵਾਏ ਅੰਕੜਿਆਂ ਮੁਤਾਬਕ ਭਾਜਪਾ ਨੂੰ 2023-24 ਦੌਰਾਨ ਚੋਣ ਬਾਂਡ ਰਾਹੀਂ 1,685.69 ਪ੍ਰਾਪਤ ਹੋਏ, ਜਦਕਿ ਪਿਛਲੇ ਸਾਲ ਇਹ ਰਕਮ 1294.15 ਕਰੋੜ ਰੁਪਏ ਸੀ। ਸੱਤਾਧਾਰੀ ਪਾਰਟੀ ਨੇ ਇਸ ਦੌਰਾਨ 2,042.75 ਦੇ ਹੋਰ ਯੋਗਦਾਨ ਵੀ ਹਾਸਲ ਕੀਤੇ, ਜਦਕਿ ਪਿਛਲੇ ਸਾਲ 2022-23 ਵਿੱਚ 648.42 ਕਰੋੜ ਰੁਪਏ ਪ੍ਰਾਪਤ ਹੋਏ ਸਨ। ਚੋਣ ਕਮਿਸ਼ਨ ਨੂੰ ਸੌਂਪੀ ਆਪਣੀ ਆਡਿਟ ਰਿਪੋਰਟ ਵਿੱਚ ਕਾਂਗਰਸ ਨੇ 2023-24 ਦੌਰਾਨ ਕੁੱਲ 1,225.11 ਕਰੋੜ ਰੁਪਏ ਪ੍ਰਾਪਤ ਕੀਤੇ, ਜਿਸ ਵਿੱਚ ਗਰਾਂਟ, ਡੋਨੇਸ਼ਨ ਅਤੇ ਯੋਗਦਾਨ ਰਾਹੀਂ 1129.67 ਕਰੋੜ ਰੁਪਏ ਸ਼ਾਮਲ ਹਨ। ਇਸ ਵਿੱਚ 31 ਮਾਰਚ 2024 ਨੂੰ ਖ਼ਤਮ ਹੋਏ ਵਿੱਤੀ ਸਾਲ ਦੌਰਾਨ ਚੋਣ ਬਾਂਡ ਰਾਹੀਂ ਹਾਸਲ 828.36 ਕਰੋੜ ਰੁਪਏ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਚੋਣ ਬਾਂਡ ‘ਤੇ ਰੋਕ ਲਾ ਦਿੱਤੀ ਹੈ।
ਭਾਜਪਾ ਨੇ ਇਸ਼ਤਿਹਾਰਾਂ ‘ਤੇ 591 ਕਰੋੜ ਰੁਪਏ ਖਰਚੇ
ਪਿਛਲੇ ਵਿੱਤੀ ਵਰ੍ਹੇ ਵਿੱਚ ਭਾਜਪਾ ਨੇ ਇਸ਼ਤਿਹਾਰਾਂ ‘ਤੇ 591 ਕਰੋੜ ਰੁਪਏ ਖਰਚੇ, ਜਿਸ ‘ਚੋਂ 434.84 ਕਰੋੜ ਰੁਪਏ ਇਲੈਕਟ੍ਰਾਨਿਕ ਮੀਡੀਆ ਅਤੇ 115.62 ਕਰੋੜ ਰੁਪਏ ਪ੍ਰਿੰਟ ਮੀਡੀਆ ‘ਤੇ ਖਰਚੇ ਗਏ। ਦੂਜੇ ਪਾਸੇ ਕਾਂਗਰਸ ਨੇ 2023-24 ਦੌਰਾਨ ਇਲੈਕਟ੍ਰਾਨਿਕ ਮੀਡੀਆ ‘ਤੇ 207.94 ਕਰੋੜ ਰੁਪਏ ਖਰਚੇ ਸਨ।

 

RELATED ARTICLES
POPULAR POSTS