9.9 C
Toronto
Thursday, October 15, 2026
spot_img
HomeਕੈਨੇਡਾFrontਤਿੱਬਤ ’ਚ ਲੈਂਡ ਸਲਾਈਡ ਨਾਲ ਨੇਪਾਲ ’ਚ ਆਇਆ ਹੜ੍ਹ - ਮੌਤਾਂ ਦੀ...

ਤਿੱਬਤ ’ਚ ਲੈਂਡ ਸਲਾਈਡ ਨਾਲ ਨੇਪਾਲ ’ਚ ਆਇਆ ਹੜ੍ਹ – ਮੌਤਾਂ ਦੀ ਗਿਣਤੀ 270 ਤੋਂ ਵੱਧ 

ਤਿੱਬਤ ’ਚ ਲੈਂਡ ਸਲਾਈਡ ਨਾਲ ਨੇਪਾਲ ’ਚ ਆਇਆ ਹੜ੍ਹ – ਮੌਤਾਂ ਦੀ ਗਿਣਤੀ 270 ਤੋਂ ਵੱਧ 
ਨਵੀਂ ਦਿੱਲੀ/ਬਿਊਰੋ ਨਿਊਜ਼
ਨੇਪਾਲ-ਤਿੱਬਤ ਬਾਰਡਰ ’ਤੇ ਲੰਘੇ ਕੱਲ੍ਹ ਅਚਾਨਕ ਆਏ ਹੜ੍ਹ ਕਾਰਨ 270 ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਮੌਤਾਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ। ਇਸ ਹੜ੍ਹ ਕਾਰਨ ਨੇਪਾਲ ਵਿਚ 270 ਅਤੇ ਤਿੱਬਤ ਵਿਚ 3 ਵਿਅਕਤੀਆਂ ਦੀ ਜਾਨ ਗਈ ਹੈ ਅਤੇ ਕਈ ਵਿਅਕਤੀ ਲਾਪਤਾ ਵੀ ਦੱਸੇ ਜਾ ਰਹੇ ਹਨ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਨੇਪਾਲ ’ਚ 900 ਤੋਂ ਜ਼ਿਆਦਾ ਵਿਅਕਤੀ ਲਾਪਤਾ ਦੱਸੇ ਜਾ ਰਹੇ ਹਨ। ਇਨ੍ਹਾਂ ਵਿਚ 20 ਦੇਸ਼ਾਂ ਦੇ ਕਰੀਬ 500 ਵਿਦੇਸ਼ੀ ਯਾਤਰੀ ਵੀ ਸ਼ਾਮਲ ਹਨ। ਨੇਪਾਲ ਦੇ ਵਿਦੇਸ਼ ਮੰਤਰੀ ਸ਼ਿਸ਼ਿਰ ਖਨਾਲ ਦੇ ਮੁਤਾਬਕ ਲਾਪਤਾ ਵਿਅਕਤੀਆਂ ਵਿਚ ਕਈ ਭਾਰਤੀ ਵਿਅਕਤੀ ਵੀ ਸ਼ਾਮਲ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਨੇਪਾਲ ਦੀ ਫੌਜ ਵਲੋਂ ਰਸੁਵਾ ਦੇ ਟਿਮੂਰੇ ਵਿਚ ਅੱਜ ਸਵੇਰੇ 116 ਵਿਅਕਤੀਆਂ ਨੂੰ ਹੜ੍ਹਾਂ ਨਾਲ ਪ੍ਰਭਾਵਿਤ ਖੇਤਰਾਂ ਵਿਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਇਸਦੇ ਚੱਲਦਿਆਂ ਤਿੱਬਤ ਵਿਚ 550 ਤੋਂ ਜ਼ਿਆਦਾ ਵਿਅਕਤੀਆਂ ਦਾ ਕੋਈ ਸੁਰਾਗ ਹੀ ਨਹੀਂ ਮਿਲ ਰਿਹਾ। ਇਸੇ ਦੌਰਾਨ ਅੱਜ ਸਵੇਰੇ ਨੇਪਾਲ-ਚੀਨ ਸਰਹੱਦ ’ਤੇ ਭੂਚਾਲ ਦੇ ਤੇਜ਼ ਝਟਕੇ ਵੀ ਮਹਿਸੂਸ ਕੀਤੇ ਗਏ ਹਨ।

ਨੇਪਾਲ ’ਚ ਆਏ ਹੜ੍ਹ ਦੌਰਾਨ 300 ਤੋਂ ਵੱਧ ਭਾਰਤੀ ਵੀ ਲਾਪਤਾ
ਨਵੀਂ ਦਿੱਲੀ/ਬਿਊਰੋ ਨਿਊਜ਼
ਨੇਪਾਲ-ਤਿੱਬਤ ਸਰਹੱਦ ਦੇ ਨੇੜੇ ਆਏ ਹੜ੍ਹ ਕਾਰਨ ਲਾਪਤਾ ਹੋਏ ਹਜ਼ਾਰਾਂ ਵਿਅਕਤੀਆਂ ਵਿਚ 300 ਦੇ ਕਰੀਬ ਭਾਰਤੀ ਵੀ ਸ਼ਾਮਲ ਹਨ। ਇਹ ਜਾਣਕਾਰੀ ਨੇਪਾਲ ਦੇ ਵਿਦੇਸ਼ ਮੰਤਰੀ ਸ਼ਿਸ਼ਿਰ ਖਨਾਲ ਨੇ ਦਿੱਤੀ ਹੈ। ਇਸ ਹੜ੍ਹ ਨੇ ਨੇਪਾਲ ਦੇ ਤਿੰਨ ਜ਼ਿਲ੍ਹਿਆਂ ਵਿਚ ਭਾਰੀ ਤਬਾਹੀ ਮਚਾਈ ਹੈ। ਨੇਪਾਲ ਦੇ ਵਿਦੇਸ਼ ਮੰਤਰੀ ਨੇ ਦੱਸਿਆ ਕਿ ਰਸੂਵਾ ਖੇਤਰ ਵਿਚ ਇਸ ਦੁਖਾਂਤ ਕਾਰਨ 160 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ ਅਤੇ ਹਜ਼ਾਰਾਂ ਵਿਅਕਤੀ ਲਾਪਤਾ ਹਨ। ਉਨ੍ਹਾਂ ਕਿਹਾ ਕਿ ਹਜ਼ਾਰਾਂ ਪਰਿਵਾਰਾਂ ਦੇ ਘਰ ਉਜੜ ਗਏ ਹਨ। ਮੰਤਰੀ ਨੇ ਦੱਸਿਆ ਕਿ ਅਸੀਂ ਇਸ ਤਬਾਹੀ ਦੇ ਅਸਲ ਨੁਕਸਾਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸੇ ਦੌਰਾਨ ਕਾਂਗਰਸ ਪਾਰਟੀ ਨੇ ਨੇਪਾਲ ਵਿਚ ਆਏ ਭਿਆਨਕ ਹੜ੍ਹ ਦੇ ਚੱਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਥੇ ਫਸੇ ਭਾਰਤੀ ਸੈਲਾਨੀਆਂ ਦੀ ਸੁਰੱਖਿਅਤ ਵਾਪਸੀ ਲਈ ਸਾਰੇ ਜ਼ਰੂਰੀ ਕਦਮ ਤੁਰੰਤ ਚੁੱਕੇ ਜਾਣ।

RELATED ARTICLES
POPULAR POSTS