ਬਰੈਂਪਟਨ/ਸੁਰਜੀਤ ਸਿੰਘ ਫਲੋਰਾ
ਬਰੈਂਪਟਨ ਸਿਟੀ ਤੋਂ ਕੌਂਸਲ ਦੇ ਮੈਂਬਰ ਅਤੇ ਮੇਅਰ ਪੈਟਰਿਕ ਬਰਾਊਨ ਦੇ ਨਾਲ ਨਾਲ , ਸਿੱਖ, ਹਿੰਦੂ, ਮੁਸਲਿਮ, ਅਹਿਮਦੀਆ ਭਾਈਚਾਰੇ ਦੇ ਮੈਂਬਰਾਂ ਨੇ ਮਿਲ ਕੇઠઠਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦਾ 550ਵਾਂ ਗੁਰਪੁਰਬઠઠ17 ਨਵੰਬਰ ਨੂੰ ਸਿਟੀ ਹਾਲ ਵਿਖੇ ਮਨਾਇਆ। ਜਿਥੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਸ਼ਬਦ ਗਾਇਨ , ਚਾਹ ਪਾਣੀ ਦੇ ਲੰਗਰ ਦਾ ਸਿਟੀ ਵਲੋਂ ਪੂਰਾ ਪੂਰਾ ਪ੍ਰਬੰਧ ਕੀਤਾ ਹੋਇਆ ਸੀ।
ਤਕਰੀਬਨ 500 ਤੋਂ ਵੱਧ ਹਰ ਧਰਮ ਦੇ ਲੋਕਾਂ ਵਲੋਂ ਪਹੁੰਚ ਕੇ ਗੁਰੂ ਨਾਨਕ ਸਾਹਿਬ ਨੂੰ ਸਾਰੇ ਆਲਮ ਦਾ ਗੁਰੂ ਹੋਣ ਦਾ ਸਕੇਤ ਦਿੱਤਾ। ਉਹਨਾਂ ਕਿਹਾ ਕਿ ਗੁਰੂ ਸਾਹਿਬ ਸਭ ਦੇ ਸਾਂਝੇ ਸਨ। ਉਹਨਾਂ ਵਲੋਂ ਜੋ ਸੰਦੇਸ਼ ਸਭ ਨੂੰ ਦਿੱਤਾ ਗਿਆ ਉਹ ਇਕ ਹੀ ਸੀ, ਪਿਆਰ ਮੁਹੱਬਤ ਅਤੇ ਏਕਤਾ ਦਾ, ਜੋ ਸਾਨੂੰ ਸਭ ਨੂੰ ਮਨ ਕੇ ਉਸੇ ਮਾਰਗ ‘ਤੇ ਚੱਲਣਾ ਚਾਹੀਦਾ ਹੈ।ઠ ਪ੍ਰੋਗਰਾਮ ਦਾ ਅਗਾਜ਼ ਖਾਲਸਾ ਕਮਿਊਨਿਟੀ ਸਕੂਲ ਦੇ ਬੱਚਿਆਂ ਵਲੋਂ ਹਰਮੋਨੀਅਮ ਦੇ ਨਾਲ ‘ਓ ਕੈਨੇਡਾ’ ਅਤੇ ਫਿਰ ਗੁਰਬਾਣੀ ਸ਼ਬਦ ਨਾਲ ਕੀਤਾ ਗਿਆ। ਇਹਨਾਂ ਬੱਚਿਆਂ ਨੂੰ ਬਾਅਦ ਵਿਚ ਮੇਅਰ ਬਰਾਊਨ ਵਲੋਂ ਪਲੇਕ ਨਾਲ ਸਨਮਾਨ ਵੀ ਕੀਤਾ ਗਿਆ।ઠ
ਇਸ ਉਪਰੰਤ ਮੇਅਰ ਬਰਾਊਨ ਵਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਦੀਆਂ ਸਿੱਖ ਕੌਮ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ, ਮੈਂ ਬਰੈਂਪਟਨ ਦੇ ਸਾਰੇ ਗੁਰਦੁਆਰਿਆਂ ਦਾ ਦੌਰਾ ਕੀਤਾ ਹੈ ਗੁਰੂ ਨਾਨਕ ਸਾਹਿਬ ਵਾਰੇ ਹੁਤ ਜਾਣਕਾਰੀ ਪ੍ਰਾਪਤ ਕੀਤੀ ਹੈ। ਇਸ ਦੇ ਨਾਲ ਹੀ ਸਿੱਖ ਭਾਈਚਾਰੇ ਨਾਲઠઠਗੱਲਬਾਤ ਕਰਨ ‘ਤੇ ਗੁਰੂ ਸਾਹਿਬ ਦੀઠઠਭਗਤੀ ਤੋਂ ਪ੍ਰੇਰਣਾ ਪ੍ਰਾਪਤ ਕਰਨ ਦਾ ਸਨਮਾਨ ਮਿਲਿਆ ਹੈ ਜਿਸ ਨੂੰ ਮੈਂ ਪਹਿਲਾਂ ਵੇਖਿਆ ਹੈ। ਗੁਰੂ ਨਾਨਕ ਦੇਵ ਜੀ ਦਾ ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਸ਼ਕਨ ਦੁਆਰਾ ਸਧਾਰਣ ਜੀਵਨ ਜਿਊਣ ਬਾਰੇ ਸੰਦੇਸ਼ ਸਚਿਆਈ ਨਾਲ ਜੀਊਣਾ, ਅਤੇ ਖੁੱਲ੍ਹੇ ਦਿਲ ਨਾਲ ਜੀਊਣ ਦਾ ਸੁਭਾਅ ਸਰਬ ਵਿਆਪਕ ਹੈ ਅਤੇ ਧਾਰਮਿਕ ਲੀਹਾਂ ਤੋਂ ਪਾਰ ਹੈ।
ਗੁਰੂ ਸਾਹਿਬ ਦਾ ਬਰਾਬਰੀ ਦਾ ਸੰਦੇਸ਼ ਸਾਨੂੰ ਯਾਦ ਦਿਵਾਉਂਦਾ ਹੈ ਕਿ ਭਾਵੇਂ ਉਹ ਆਦਮੀ ਹੈ ਜਾਂ ਅਮੀਰ, ਇੱਕ ਰਾਜਾ ਜਾਂ ਆਮ, ਅਮੀਰ ਜਾਂ ਗਰੀਬ, ਅਸੀਂ ਸਾਰੇ ਇਸ ਦੁਨੀਆਂ ਵਿੱਚ ਕੁਝ ਵੀ ਨਹੀਂ ਲੈ ਕੇ ਆਉਂਦੇ ਹਾਂ ਅਤੇ ਅਸੀਂ ਕੁਝ ਵੀ ਨਹੀਂ ਛੱਡਦੇ ਅਤੇ ਮਨੁੱਖ ਦੇ ਰੂਪ ਵਿੱਚ, ਅਸੀਂ ਸਾਰੇ ਬਰਾਬਰ ਹਾਂ। ਕੌਂਸਲਰ ਇੰਡੀਆ ਕੈਨੇਡਾ ਤੋਂઠઠਸ੍ਰੀਮਤੀ ਅਪੂਰਵਾ ਸ਼੍ਰੀਵਾਸਤਵ ਨੇ ਵੀ ਇਸ ਮੌਕੇ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀਆਂ ਆਪਸੀ ਪਿਆਰ, ਸੱਚਾਈ, ਭਾਈਚਾਰੇ ਅਤੇ ਧਾਰਮਿਕਤਾ ਦੀਆਂ ਸਿੱਖਿਆਵਾਂ ਸਦੀਵੀ ਅਤੇ ਸਾਰਥਕઠઠਹਨ ਜੋ ਸੰਪਰਦਾਇਕ, ਫਿਰਕੂ ਅਤੇ ਖੇਤਰੀ ਫੁੱਟ ਨੂੰ ਖਤਮ ਕਰਦੀਆਂ ਹਨ। ਪਾਕਿਸਤਾਨઠઠਦੇ ਡਿਪਟੀ ਕੌਂਸਲ ਜਨਰਲ ਮੁਹੰਮਦ ਜੁਨੈਦ, ੳਰਜ਼ઠઠਹੀਰ, ਪਾਸਟਰ ਜੈਮੀ ਹੋਲਟੋਮ, ਪੰਡਿਤ ਰਿਸ਼ੀ ਅਚਾਰੀਆ, ਅਫਸ਼ਾਕ ਅਹਿਮਦ ਸਕੱਤਰ ਪਬਲਿਕ ਰਿਲੇਸ਼ਨ ਅਹਿਮਦੀਆ ਮੁਸਲਿਮ ਬਰੈਂਪਟਨ ਵੈਸਟ, ਮੌਲਾਨਾ ਉਮਰ ਸੂਬੇਦਾਰ, ਸਿੱਖ ਕੌਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਉਹੀ ਸੀ ਹਰ ਇਕ ਲਈ ਇਹ ਸ਼ਾਂਤੀ, ਏਕਤਾ ਅਤੇ ਪਿਆਰ ਵਾਲਾ ਸੀ। ਜਿਸ ਤੇ ਸਾਨੂੰ ਸਭ ਨੂੰ ਚੱਲਣ ਦੀ ਲੋੜ ਹੈ।ઠ ਫੈਡਰਲ ਸਰਕਾਰ ਵੱਲੋਂ ਬਰੈਂਪਟਨ ਨਾਰਥ ਦੇ ਸੰਸਦ ਮੈਂਬਰ ਰੂਬੀ ਸਹੋਤਾ, ਬਰੈਂਪਟਨ ਈਸਟ ਦੇ ਸੰਸਦ ਮੈਂਬਰ ਮਨਿੰਦਰ ਸਿੱਧੂ, ਬਰੈਂਪਟਨ ਸਾਊਥઠઠਦੇ ਸੰਸਦ ਮੈਂਬਰ ਸੋਨੀਆ ਸਿੱਧੂ, ਬਰੈਂਪਟਨ ਸੈਂਟਰ ਦੇ ਸੰਸਦ ਮੈਂਬਰ ਰਮੇਸ਼ ਸੰਘਾ ਅਤੇ ਬਰੈਂਪਟਨ ਵੈਸਟ ਤੋਂ ਸੰਸਦ ਮੈਂਬਰ ਕਮਲ ਖਹਿਰਾ ਅਤੇ ਸੂਬੇ ਦੇ ਐਮ ਪੀ ਪੀઠઠਅਮਰਜੋਤ ਸੰਧੂ ਤੋਂ ਸਾਰਾ ਸਿੰਘ ਨੇ ਵੀ ਸਿੱਖ ਕੌਮ ਨੂੰ ਸਮਾਗਮਾਂ ‘ਚ ਸ਼ਮੂਲੀਅਤ ਕੀਤੀ ਅਤੇ 550 ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ‘ਤੇ ਵਧਾਈ ਪੇਸ਼ ਕੀਤੀ।
Check Also
ਕਮਲਾ ਹੈਰਿਸ ਨੇ ਅਮਰੀਕੀ ਵੋਟਰਾਂ ਦੀ ਵੋਟ ਨੂੰ ਦੱਸਿਆ ਹੁਣ ਤੱਕ ਦੀ ਸਭ ਤੋਂ ਮਹੱਤਵਪੂਰਨ ਵੋਟ
ਕਿਹਾ : ਤੁਹਾਡੇ ਵੱਲੋਂ ਪਾਈ ਗਈ ਵੋਟ ਅਮਰੀਕਾ ਦਾ ਭਵਿੱਖ ਤੈਅ ਕਰੇਗੀ ਵਾਸ਼ਿੰਗਟਨ/ਬਿਊਰੋ ਨਿਊਜ਼ : …