9.6 C
Toronto
Thursday, October 15, 2026
spot_img
HomeਕੈਨੇਡਾFrontਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖਿਡਾਰੀਆਂ ਨਾਲ ਕੀਤੀ ਵਰਚੂਅਲ ਗੱਲਬਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖਿਡਾਰੀਆਂ ਨਾਲ ਕੀਤੀ ਵਰਚੂਅਲ ਗੱਲਬਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖਿਡਾਰੀਆਂ ਨਾਲ ਕੀਤੀ ਵਰਚੂਅਲ ਗੱਲਬਾਤ
ਕਿਹਾ : ਨੌਜਵਾਨਾਂ ਨੂੰ ਸਕਰੀਨ ਤੋਂ ਜ਼ਿਆਦਾ ਖੇਡ ਮੈਦਾਨ ਜ਼ਰੂਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਰਵਾਰ ਨੂੰ 1500 ਤੋਂ ਜ਼ਿਆਦਾ ਸਥਾਨਾਂ ’ਤੇ ਨੌਜਵਾਨਾਂ ਅਤੇ ਖਿਡਾਰੀਆਂ ਨਾਲ ਵਰਚੂਅਲ ਗੱਲਬਾਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਲੰਪਿਕ ਦੀਆਂ 20 ਤੋਂ ਜ਼ਿਆਦਾ ਖੇਡਾਂ ਵਿਚ ਭਾਰਤ ਦੀ ਭਾਗੀਦਾਰੀ ਨਹੀਂ ਰਹੀ। ਉਨ੍ਹਾਂ ਕਿਹਾ ਕਿ ਉਲੰਪਿਕ ਵਿਚ ਭਾਰਤ ਦੀ ਭਾਗੀਦਾਰੀ ਵਧਾਉਣੀ ਹੋਵੇਗੀ ਅਤੇ 2036 ਦੀਆਂ ਉਲੰਪਿਕ ਖੇਡਾਂ ਲਈ ਹੁਣ ਤੋਂ ਖਿਡਾਰੀ ਤਿਆਰ ਕੀਤੇ ਜਾਣ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਲੰਘੀ 15 ਅਗਸਤ ਨੂੰ ਦੇਸ਼ ਦੇ ਸਾਹਮਣੇ ਸਪੋਰਟਸ ਵਿਜ਼ਨ ਰੱਖਿਆ ਹੈ। ਇਹ ਵਿਜ਼ਨ ਸਿਰਫ ਮੈਡਲ ਜਿੱਤਣ ਤੱਕ ਸੀਮਤ ਨਹੀਂ ਹੈ, ਬਲਕਿ ਵਿਕਸਿਤ ਭਾਰਤ ਅਤੇ ਦੇਸ਼ ਦੀ ਖੇਡ ਸ਼ਕਤੀ ਵਧਾਉਣ ਦਾ ਅਭਿਆਨ ਹੈ। ਪੀਐਮ ਨੇ ਕਿਹਾ ਕਿ ਮੈਂ ਹਮੇਸ਼ਾ ਕਹਿੰਦਾ ਹਾਂ, ਜੋ ਖੇਲੇ-ਉਹ ਖਿਲੇ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੇ ਨੌਜਵਾਨਾਂ ਨੂੰ ਸਕਰੀਨ ਤੋਂ ਜ਼ਿਆਦਾ ਸਪੋਰਟਸ ਸੈਂਟਰ ਅਤੇ ਖੇਡ ਮੈਦਾਨ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਮਜ਼ਬੂਤ ਸਪੋਰਟਸ ਈਕੋ-ਸਿਸਟਮ ਬਣਾਉਣ ਦੇ ਲਈ ਵਚਨਬੱਧ ਹੈ।

RELATED ARTICLES
POPULAR POSTS