28.1 C
Toronto
Thursday, August 6, 2026
spot_img
Homeਭਾਰਤਜੇਲ੍ਹ 'ਚੋਂ ਭਗੌੜੇ ਹੋਏ ਵਿਅਕਤੀ ਨੇ ਪਤਨੀ ਅਤੇ ਧੀ ਦੇ ਮਾਰੀਆਂ ਗੋਲੀਆਂ

ਜੇਲ੍ਹ ‘ਚੋਂ ਭਗੌੜੇ ਹੋਏ ਵਿਅਕਤੀ ਨੇ ਪਤਨੀ ਅਤੇ ਧੀ ਦੇ ਮਾਰੀਆਂ ਗੋਲੀਆਂ

ਧੀ ਦੀ ਹੋਈ ਮੌਤ, ਪਤਨੀ ਗੰਭੀਰ ਜ਼ਖ਼ਮੀ

ਗੜ੍ਹਸ਼ੰਕਰ/ਬਿਊਰੋ ਨਿਊਜ਼

ਪੁਲਿਸ ਹਿਰਾਸਤ ਵਿਚੋਂ ਭਗੌੜੇ ਹੋਏ ਗੜ੍ਹਸ਼ੰਕਰ ਨੇੜਲੇ ਪਿੰਡ  ਦੇਨੋਵਾਲ ਖ਼ੁਰਦ ਦੇ ਮੇਜਰ ਨਾਮੀ ਵਿਅਕਤੀ ਨੇ ਲੰਘੀ ਦੇਰ ਸ਼ਾਮ ਆਪਣੇ ਘਰ ਵਿਚ ਰਿਵਾਲਵਰ ਨਾਲ ਪਤਨੀ ਅਤੇ ਧੀ ‘ਤੇ ਗੋਲੀਆਂ ਚਲਾ ਕੇ ਹਮਲਾ ਕਰ ਦਿੱਤਾ। ਜਾਣਕਾਰੀ ਅਨੁਸਾਰ ਮੇਜਰ ਵੱਲੋਂ ਰਿਵਾਲਵਰ ਵਿਚੋਂ ਪੰਜ ਫਾਇਰ ਕੀਤੇ ਗਏ ਜਿਸ ਵਿਚੋ ਦੋ ਗੋਲੀਆਂ ਉਸ ਦੀ ਪਤਨੀ ਰਜਨੀ  ਅਤੇ 3 ਗੋਲੀਆਂ ਉਸ ਦੀ ਧੀ ਪ੍ਰਿਆ ਦੇ ਲੱਗ ਗਈਆਂ। ਪ੍ਰਿਆ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਪਤਨੀ ਗੰਭੀਰ ਹਾਲਤ ਵਿਚ ਜ਼ਖ਼ਮੀ ਹੋ ਗਈ ਹੈ।  ਪੁਲਿਸ ਵੱਲੋਂ ਦੱਸਿਆ ਗਿਆ ਕਿ ਵੱਖ-ਵੱਖ ਮਾਮਲਿਆਂ ਕਾਰਨ ਮੇਜਰ ਹੁਸ਼ਿਆਰਪੁਰ ਜੇਲ੍ਹ ਵਿਚ ਬੰਦ ਸੀ ਅਤੇ ਉਹ ਕੁੱਝ ਮਹੀਨੇ ਪਹਿਲਾ ਪੇਸ਼ੀ ਦੌਰਾਨ ਫ਼ਰਾਰ ਹੋ ਗਿਆ ਸੀ, ਜਿਸ ਨੇ ਘਰ ਪਹੁੰਚ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ।

 

RELATED ARTICLES
POPULAR POSTS