ਅੱਤਵਾਦ ਖਿਲਾਫ ਲੜਾਈ ਕਿਸੇ ਧਰਮ ਨਾਲ ਨਹੀਂ
ਨਵੀਂ ਦਿੱਲੀ/ਬਿਊਰੋ ਨਿਊਜ਼
ਨਰਿੰਦਰ ਮੋਦੀ ਅਤੇ ਜਾਰਡਨ ਦੇ ਕਿੰਗ ਅਬਦੁੱਲਾ ਬਿਨ ਅਲ ਹੁਸੈਨ ਨੇ ਅੱਜ ਇਕ ਸੁਰ ਵਿਚ ਅੱਤਵਾਦ ਨੂੰ ਖਤਮ ਕਰਨ ਦੀ ਗੱਲ ਕਹੀ। ਦੋਵੇਂ ਨੇਤਾ ਇੰਡੀਅਨ ਇਸਮਾਲਿਕ ਸੈਂਟਰ ਦੇ ਇਕ ਪ੍ਰੋਗਰਾਮ ‘ਚ ਸ਼ਾਮਲ ਹੋਏ ਅਤੇ ਇਸਲਾਮਿਕ ਵਿਰਾਸਤ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸਲਾਮ ਦੀ ਵਿਰਾਸਤ ਦਾ ਜ਼ਿਕਰ ਨਹੀਂ ਕੀਤਾ ਜਾ ਸਕਦਾ ਬਲਕਿ ਇਸ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ। ਇਨਸਾਨੀਅਤ ਦੇ ਖਿਲਾਫ ਜੁਲਮ ਕਰਨ ਵਾਲੇ ਇਹ ਨਹੀਂ ਜਾਣਦੇ ਕਿ ਨੁਕਸਾਨ ਉਨ੍ਹਾਂ ਦੇ ਧਰਮ ਦਾ ਵੀ ਹੁੰਦਾ ਹੈ, ਜਿਸ ਲਈ ਉਹ ਲੜਨ ਦਾ ਦਾਅਵਾ ਕਰਦੇ ਹਨ। ਇਸੇ ਦੌਰਾਨ ਅਬਦੁੱਲਾ ਨੇ ਕਿਹਾ ਕਿ ਇਸਲਾਮ ਵਿਚ ਨਫਰਤ ਦੀ ਕੋਈ ਥਾਂ ਨਹੀਂ ਹੈ। ਅੱਤਵਾਦ ਨੂੰ ਇਸ ਨਾਲ ਨਾ ਜੋੜਿਆ ਜਾਵੇ। ਅੱਤਵਾਦ ਖਿਲਾਫ ਲੜਾਈ ਕਿਸੇ ਧਰਮ ਨਾਲ ਨਹੀਂ ਹੈ। ਇਸੇ ਦੌਰਾਨ ਸੁਰੱਖਿਆ ਸਹਿਯੋਗ ਮਜ਼ਬੂਤ ਬਣਾਉਣ ਸਮੇਤ ਭਾਰਤ-ਜਾਰਡਨ ਵਿਚਾਲੇ 12 ਸਮਝੌਤਿਆਂ ‘ਤੇ ਦਸਤਖ਼ਤ ਵੀ ਹੋਏ ਹਨ।
Check Also
ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ
ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …