ਵੋਟ ਪਾਉਣ ਲਈ ਆਉਣਾ ਪਵੇਗਾ ਭਾਰਤ ਅਤੇ ਵੋਟਰ ਸੂਚੀ ‘ਚ ਨਾਮ ਹੋਣਾ ਚਾਹੀਦਾ ਹੈ ਦਰਜ
ਨਵੀਂ ਦਿੱਲੀ/ਬਿਊਰੋ ਨਿਊਜ਼
ਇਸੇ ਵਰ੍ਹੇ ਹੋ ਰਹੀਆਂ ਲੋਕ ਸਭਾ ਚੋਣਾਂ ਵਿੱਚ ਪਰਵਾਸੀ ਭਾਰਤੀ ਆਪੋ-ਆਪਣੇ ਮੁਲਕਾਂ ਵਿੱਚ ਬੈਠੇ ਵੋਟਾਂ ਨਹੀਂ ਪਾ ਸਕਣਗੇ। ਜੇਕਰ ਉਨ੍ਹਾਂ ਵੋਟਾਂ ਪਾਉਣੀਆਂ ਹਨ ਤਾਂ ਉਨ੍ਹਾਂ ਨੂੰ ਭਾਰਤ ਆਉਣਾ ਪਵੇਗਾ ਤੇ ਉਨ੍ਹਾਂ ਦਾ ਨਾਮ ਵੋਟਰ ਸੂਚੀ ਵਿੱਚ ਵੀ ਦਰਜ ਹੋਣਾ ਚਾਹੀਦਾ ਹੈ। ਚੋਣ ਕਮਿਸ਼ਨ ਨੇ ਆਨਲਾਈਨ ਵੋਟਾਂ ਪਾਉਣ ਦੀ ਸਹੂਲਤ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ। ਭਾਰਤ ਦੇ 3 ਕਰੋੜ ਵਿਅਕਤੀ ਹੋਰ ਮੁਲਕਾਂ ਵਿੱਚ ਵਸੇ ਹੋਏ ਹਨ ਜਿਨ੍ਹਾਂ ਵਿੱਚੋਂ ਕਰੀਬ ਇਕ ਕਰੋੜ ਪਰਵਾਸੀ ਪੰਜਾਬੀ ਹਨ ਜੋ ਕੈਨੇਡਾ, ਅਮਰੀਕਾ, ਆਸਟਰੇਲੀਆ, ਜਰਮਨੀ, ਬਰਤਾਨੀਆ, ਸਵੀਡਨ, ਕਈ ਅਰਬ ਮੁਲਕਾਂ ਸਮੇਤ ਹੋਰ ਦੇਸ਼ਾਂ ਵਿੱਚ ਵਸਦੇ ਹਨ । ਜ਼ਿਕਰਯੋਗ ਹੈ ਕਿ ਪਰਵਾਸੀਆਂ ਦੀ ਭਾਰਤੀ ਰਾਜਨੀਤੀ ਵਿੱਚ ਖਾਸ ਦਿਲਚਸਪੀ ਰਹਿੰਦੀ ਹੈ। ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਰੀਬ 12 ਹਜ਼ਾਰ ਪਰਵਾਸੀ ਵੋਟਾਂ ਪਾਉਣ ਲਈ ਭਾਰੀ ਖਰਚਾ ਕਰ ਕੇ ਭਾਰਤ ਆਏ ਸਨ।
Check Also
ਸ੍ਰੀ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਹੋਈ ਸ਼ੁਰੂ
3 ਜੁਲਾਈ ਤੋਂ ਲੈ ਕੇ 9 ਅਗਸਤ ਤੱਕ ਚੱਲੇਗੀ ਅਮਰਨਾਥ ਯਾਤਰਾ ਸ੍ਰੀਨਗਰ/ਬਿਊਰੋ ਨਿਊਜ਼ : ਅਮਰਨਾਥ …