Breaking News
Home / ਕੈਨੇਡਾ / Front / ਭਾਰਤ ਨੇ ਜ਼ਿੰਬਾਬਵੇ ਨੂੰ ਹਰਾ ਕੇ 5 ਮੈਚਾਂ ਦੀ ਲੜੀ 4-1 ਨਾਲ ਜਿੱਤੀ

ਭਾਰਤ ਨੇ ਜ਼ਿੰਬਾਬਵੇ ਨੂੰ ਹਰਾ ਕੇ 5 ਮੈਚਾਂ ਦੀ ਲੜੀ 4-1 ਨਾਲ ਜਿੱਤੀ


ਪਹਿਲੇ ਓਵਰ ਦੀ ਪਹਿਲ ਗੇਂਦ ’ਤੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਦੇਸ਼ ਬਣਿਆ
ਹਰਾਰੇ/ਬਿਊਰੋ ਨਿਊਜ਼ : ਭਾਰਤ ਅਤੇ ਜ਼ਿੰਬਾਬਵੇ ਦਰਮਿਆਨ ਖੇਡੀ ਗਈ ਪੰਜ ਟੀ-20 ਮੈਚਾਂ ਦੀ ਲੜੀ ਦਾ ਆਖਰੀ ਮੈਚ ਐਤਵਾਰ ਨੂੰ ਖੇਡਿਆ ਗਿਆ। ਇਹ ਮੈਚ ਜਿੱਤਣ ਦੇ ਨਾਲ ਹੀ ਭਾਰਤ ਨੇ ਜ਼ਿੰਬਾਬਵੇ ਨੂੰ 4-1 ਨਾਲ ਹਰਾ ਕੇ ਪੰਜ ਮੈਚਾਂ ਵਾਲੀ ਲੜੀ ਵੀ ਜਿੱਤ ਲਈ। ਇਸ ਮੈਚ ਦੌਰਾਨ ਭਾਰਤ ਪਹਿਲੇ ਓਵਰ ਦੀ ਪਹਿਲੀ ਗੇਂਦ ’ਤੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਦੇਸ਼ ਵੀ ਬਣ ਗਿਆ ਪਹਿਲੇ ਓਵਰ ਦੀ ਪਹਿਲੀ ਗੇਂਦ ’ਤੇ ਯਸ਼ਸਵੀ ਜੈਸਵਾਲ ਨੇ ਡੀਪ ਸਕਵੇਅਰ ਲੈੱਗ ’ਤੇ ਛੱਕਾ ਲਗਾਇਆ। ਇਹ ਇੱਕ ਉੱਚੀ ਫੁਲ ਟਾਸ ਗੇਂਦ ਸੀ, ਇਸ ਲਈ ਅੰਪਾਇਰ ਨੇ ਇਸਨੂੰ ਨੋ ਬਾਲ ਘੋਸ਼ਿਤ ਕਰ ਦਿੱਤਾ। ਫਰੀ ਹਿੱਟ ’ਤੇ ਵੀ ਜੈਸਵਾਲ ਨੇ ਇਕ ਹੋਰ ਛੱਕਾ ਲਗਾਇਆ। ਇਸ ਤਰ੍ਹਾਂ ਮੈਚ ਦੀ ਪਹਿਲੀ ਗੇਂਦ ’ਤੇ ਕੁੱਲ 13 ਦੌੜਾਂ ਬਣੀਆਂ। ਇਸ ਨਾਲ ਭਾਰਤੀ ਟੀਮ ਟੀ-20 ਇੰਟਰਨੈਸ਼ਨਲ ’ਚ ਪਾਰੀ ਦੀ ਪਹਿਲੀ ਗੇਂਦ ’ਤੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਟੀਮ ਬਣ ਗਈ ਹੈ। ਉਸ ਨੇ ਇਸ ਮਾਮਲੇ ’ਚ ਪਾਕਿਸਤਾਨ ਦਾ ਰਿਕਾਰਡ ਤੋੜ ਦਿੱਤਾ ਹੈ। ਪਾਕਿਸਤਾਨ ਨੇ 2022 ’ਚ ਸ਼੍ਰੀਲੰਕਾ ਖਿਲਾਫ ਟੀ-20 ’ਚ ਪਹਿਲੀ ਗੇਂਦ ’ਤੇ 10 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ 2023 ’ਚ ਨਿਊਜ਼ੀਲੈਂਡ ਨੇ ਪਾਕਿਸਤਾਨ ਖਿਲਾਫ ਟੀ-20 ਅੰਤਰਰਾਸ਼ਟਰੀ ਪਾਰੀ ਦੀ ਪਹਿਲੀ ਗੇਂਦ ’ਤੇ 9 ਦੌੜਾਂ ਬਣਾਈਆਂ ਸਨ। 2019 ਵਿੱਚ, ਉਸਨੇ ਨੇਪਾਲ ਵਿੱਚ ਭੂਟਾਨ ਦੇ ਖਿਲਾਫ ਟੀ-20 ਮੈਚ ਵਿੱਚ ਪਾਰੀ ਦੀ ਪਹਿਲੀ ਗੇਂਦ ’ਤੇ 9 ਦੌੜਾਂ ਬਣਾਈਆਂ ਸਨ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …