ਪੰਜਾਬ ‘ਚ ਵੀ 76 ਟਰੈਵਲ ਏਜੰਟਾਂ ਦੇ ਨਾਮ ਆਏ ਸਾਹਮਣੇ
ਨਵੀਂ ਦਿੱਲੀ/ਬਿਊਰੋ ਨਿਊਜ਼
ਵਿਦੇਸ਼ ਭੇਜਣ ਅਤੇ ਸਸਤੇ ਪੈਕੇਜ ਵਿਚ ਟੂਰ-ਟਰੈਵਲ ਦਾ ਲਾਲਚ ਦੇ ਕੇ ਆਮ ਜਨਤਾ ਨਾਲ ਧੋਖਾ ਕਰਨ ਵਾਲੇ ਫਰਜ਼ੀ ਏਜੰਟਾਂ ਦੀ ਭਰਮਾਰ ਹੋ ਚੁੱਕੀ ਹੈ। ਲੋਕਾਂ ਨੂੰ ਵੀ ਉਦੋਂ ਸਮਝ ਆਉਂਦੀ ਹੈ, ਜਦੋਂ ਉਨ੍ਹਾਂ ਨਾਲ ਧੋਖਾ ਹੋ ਚੁੱਕਾ ਹੁੰਦਾ ਹੈ। ਇਸ ਸਬੰਧੀ ਵਿਦੇਸ਼ ਮੰਤਰਾਲੇ ਨੇ ਇਕ ਸੂਚੀ ਜਾਰੀ ਕੀਤੀ ਹੈ, ਜਿਸ ਵਿਚ ਭਾਰਤ ਭਰ ਦੇ ਸੂਬਿਆਂ ਵਿਚ ਮੌਜੂਦ ਫਰਜ਼ੀ ਟਰੈਵਲ ਏਜੰਟਾਂ ਦਾ ਡਾਟਾ ਦਿੱਤਾ ਗਿਆ ਹੈ। ਇਨ੍ਹਾਂ ਫਰਜ਼ੀ ਟਰੈਵਲ ਏਜੰਟਾਂ ਦੇ ਨਾਂ ਤੋਂ ਲੈ ਕੇ ਉਨ੍ਹਾਂ ਦੇ ਪਤੇ ਅਤੇ ਫੋਨ ਨੰਬਰ ਤੱਕ ਵੀ ਜਾਰੀ ਕੀਤੇ ਗਏ ਹਨ। ਇਸ ਸੂਚੀ ਵਿਚ ਪੰਜਾਬ ਵਿਚ 76 ਫਰਜ਼ੀ ਟਰੈਵਲ ਏਜੰਟ ਦੇ ਨਾਮ ਵੀ ਸਾਹਮਣੇ ਆਏ ਹਨ। ਇਸੇ ਤਰ੍ਹਾਂ ਦਿੱਲੀ ਵਿਚ 85, ਹਰਿਆਣਾ ਵਿਚ 13, ਚੰਡੀਗੜ੍ਹ ਵਿਚ 22, ਹਿਮਾਚਲ ਪ੍ਰਦੇਸ਼ ਵਿਚ 1, ਰਾਜਸਥਾਨ ‘ਚ 12, ਉਤਰ ਪ੍ਰਦੇਸ਼ ‘ਚ 73, ਉਤਰਾਖੰਡ ਵਿਚ 4 ਅਤੇ ਜੰਮੂ ਕਸ਼ਮੀਰ ਵਿਚ 2 ਫਰਜ਼ੀ ਟਰੈਵਲ ਏਜੰਟ ਦੱਸੇ ਗਏ। ਇਹ ਸੂਚੀ ਵੈਬਸਾਈਟ ‘ਤੇ ਵੀ ਜਾਰੀ ਕਰ ਦਿੱਤੀ ਗਈ ਹੈ।
Check Also
ਲੋਕ ਸਭਾ ’ਚ ਗੌਤਮ ਅਡਾਨੀ ਦੇ ਮੁੱਦੇ ’ਤੇ ਹੋਇਆ ਭਾਰੀ ਹੰਗਾਮਾ
ਰਾਹੁਲ ਗਾਂਧੀ ਬੋਲੇ : ਅਡਾਨੀ ਨੂੰ ਹੋਣਾ ਚਾਹੀਦਾ ਹੈ ਜੇਲ੍ਹ ’ਚ, ਪਰ ਸਰਕਾਰ ਉਸਦਾ ਕਰ …