6.3 C
Toronto
Saturday, April 25, 2026
spot_img
Homeਭਾਰਤਪ੍ਰਦੂਸ਼ਣ ਮਾਮਲੇ ’ਤੇ ਸੁਪਰੀਮ ਕੋਰਟ ’ਚ ਹੋਈ ਸੁਣਵਾਈ

ਪ੍ਰਦੂਸ਼ਣ ਮਾਮਲੇ ’ਤੇ ਸੁਪਰੀਮ ਕੋਰਟ ’ਚ ਹੋਈ ਸੁਣਵਾਈ

ਏ.ਸੀ. ਰੂਮਾਂ ’ਚ ਬੈਠ ਕੇ ਕਿਸਾਨਾਂ ’ਤੇ ਦੋਸ਼ ਲਗਾਉਣਾ ਆਸਾਨ : ਸੁਪਰੀਮ ਕੋਰਟ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ- ਐੱਨ. ਸੀ. ਆਰ. ਵਿਚ ਪ੍ਰਦੂਸ਼ਣ ਮਾਮਲੇ ਸਬੰਧੀ ਸੁਪਰੀਮ ਕੋਰਟ ’ਚ ਅੱਜ ਫਿਰ ਸੁਣਵਾਈ ਹੋਈ। ਇਸ ਦੌਰਾਨ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਪੰਜ ਤਾਰਾ ਹੋਟਲਾਂ ਦੇ ਏ.ਸੀ. ਕਮਰਿਆਂ ’ਚ ਬੈਠ ਕੇ ਕਿਸਾਨਾਂ ’ਤੇ ਦੋਸ਼ ਲਗਾਉਣਾ ਆਸਾਨ ਹੈ। ਪਰਾਲੀ ਵਿਵਾਦ ’ਤੇ ਚੀਫ ਜਸਟਿਸ ਨੇ ਕਿਹਾ ਕਿ ਟੀ.ਵੀ. ਡਿਬੇਟ ਜ਼ਿਆਦਾ ਪ੍ਰਦੂਸ਼ਣ ਫੈਲਾਉਂਦੇ ਹਨ। ਧਿਆਨ ਰਹੇ ਦਿੱਲੀ ਵਿਚ ਏਅਰ ਕੁਆਲਟੀ ਵਿਚ ਕੋਈ ਸੁਧਾਰ ਨਜ਼ਰ ਨਹੀਂ ਆ ਰਿਹਾ ਹੈ। ਸੁਪਰੀਮ ਕੋਰਟ ਨੇ ਪ੍ਰਦੂਸ਼ਣ ਮਾਮਲੇ ’ਤੇ ਕੇਂਦਰ ਅਤੇ ਦਿੱਲੀ ਸਰਕਾਰ ਕੋਲੋਂ ਐਕਸ਼ਨ ਪਲਾਨ ਵੀ ਮੰਗਿਆ ਹੈ। ਅੱਜ ਹੋਈ ਸੁਣਵਾਈ ਮੌਕੇ ਅਦਾਲਤ ਨੇ ਦਿੱਲੀ ਅਤੇ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਕਿਸਾਨਾਂ ਦੇ ਪਰਾਲੀ ਸਾੜਨ ’ਤੇ ਵਿਵਾਦ ਕਰਨਾ ਬੰਦ ਕਰੇ। ਇਸ ਮਾਮਲੇ ਵਿਚ ਅਗਲੀ ਸੁਣਵਾਈ ਹੁਣ 24 ਨਵੰਬਰ ਨੂੰ ਹੋਵੇਗੀ। ਚੀਫ ਜਸਟਿਸ ਐਨ.ਵੀ. ਰਮਨਾ ਨੇ ਕਿਹਾ ਕਿ ਸਰਕਾਰ ਜੇਕਰ ਪਰਾਲੀ ਸਾੜਨ ਨੂੰ ਲੈ ਕੇ ਕਿਸਾਨਾਂ ਨਾਲ ਗੱਲ ਕਰਨਾ ਚਾਹੁੰਦੀ ਹੈ ਤਾਂ ਬੇਸ਼ਕ ਕਰੇ, ਪਰ ਅਸੀਂ ਕਿਸਾਨਾਂ ਨੂੰ ਕੋਈ ਜੁਰਮਾਨਾ ਨਹੀਂ ਲਗਾਉਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਦਿੱਲੀ ਦੇ ਪੰਜ ਤਾਰਾ ਹੋਟਲਾਂ ਵਿਚ ਬੈਠ ਕੇ ਕਿਸਾਨਾਂ ’ਤੇ ਟਿੱਪਣੀ ਕਰਨਾ ਬਹੁਤ ਅਸਾਨ ਹੈ। ਚੀਫ ਜਸਟਿਸ ਨੇ ਇਹ ਵੀ ਕਿਹਾ ਕਿ ਇਹ ਕੋਈ ਨਹੀਂ ਸਮਝਣਾ ਚਾਹੁੰਦਾ ਕਿ ਕਿਸਾਨਾਂ ਨੂੰ ਪਰਾਲੀ ਕਿਉਂ ਸਾੜਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸਰੋਤ ਤੋਂ ਜ਼ਿਆਦਾ ਪ੍ਰਦੂਸ਼ਣ ਟੀ.ਵੀ. ਚੈਨਲਾਂ ’ਤੇ ਹੁੰਦੀ ਬਹਿਸਬਾਜ਼ੀ ਨਾਲ ਫੈਲਦਾ ਹੈ।

RELATED ARTICLES
POPULAR POSTS