ਓਟਵਾ : ਲੰਘੇ ਦਿਨਾਂ ਵਿਚ ਸਮਾਲ ਬਿਜਨਸ ਵੀਕ ਦੌਰਾਨ 25 ਤੋਂ ਜ਼ਿਆਦਾ ਐਮ.ਪੀ., ਜਿਨ੍ਹਾਂ ਵਿਚ ਦੋ ਮੰਤਰੀ ਵੀ ਸ਼ਾਮਲ ਸਨ ਅਤੇ ਵੱਡੀ ਸੰਖਿਆ ਵਿਚ ਕਾਰੋਬਾਰੀ ਕਮਿਊਨਿਟੀ ਦੇ ਵਿਅਕਤੀ ਵੀ ਹਾਜ਼ਰ ਸਨ, ਦੁਆਰਾ ਪਹਿਲੀ ਆਲ ਪਾਰਟੀ ਉਦਯੋਗਪਤੀ ਕਾਕਸ ਮੀਟਿੰਗ ਵਿਚ ਹਿੱਸਾ ਲਿਆ। ਇਹ ਬੈਠਕ ਸੈਂਟਰਲ ਬਲਾਕ ਵਿਚ ਆਯੋਜਿਤ ਕੀਤੀ ਗਈ। ਬੈਠਕ ਦੀ ਅਗਵਾਈ ਐਨਡੀਪੀ ਐਮ.ਪੀ. ਗੋਰਡ ਜੌਨਸ ਨੇ ਕੀਤੀ। ਕੰਸਰਵੇਟਿਵ ਐਮ.ਪੀ. ਡੀਨ ਅਲਿਸਨ ਨਿਆਗਰਾ ਵੈਸਟ ਅਤੇ ਐਮ ਪੀ ਰੂਬੀ ਸਹੋਤਾ, ਬਰੈਂਪਟਨ ਨਾਰਥ ਵੀ ਮੁੱਖ ਤੌਰ ‘ਤੇ ਸ਼ਾਮਲ ਹੋਏ। ਸਾਰੇ ਪ੍ਰਮੁੱਖ ਪਾਰਟੀਆਂ ਦੇ ਨੇਤਾ ਇਸ ਵਿਚ ਸ਼ਾਮਲ ਹੋਏ। ਇਸ ਦਾ ਆਯੋਜਨ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜਨਸ (ਸੀਐਫਆਈਬੀ) ਅਤੇ ਬਿਜਨਸ ਡਿਵੈਲਪਮੈਂਟ ਬੈਂਕ ਆਫ ਕੈਨੇਡਾ (ਬੀਡੀਸੀ) ਦੁਆਰਾ ਕੀਤਾ ਗਿਆ ਜੋ ਕਿ ਕਾਕਸ ਦੇ ਪ੍ਰਮੁੱਖ ਪਾਰਟਨਰ ਹੈ। ਜੌਨਸ ਨੇ ਕਿਹਾ ਕਿ ਸਾਬਕਾ ਸਮਾਲ ਬਿਜਨਸ ਓਨਰ ਅਤੇ ਟੋਫਿਨੋ ਲੌਂਗ ਬੀਚ ਚੈਂਬਰ ਆਫ ਕਾਮਰਸ ਦੇ ਐਗਜ਼ੀਕਿਊਟਿਵ ਡਾਇਰੈਕਟਰ ਹੋਣ ਦੇ ਨਾਤੇ ਮੈਂ ਜਾਣਦਾ ਹਾਂ ਕਿ ਛੋਟੇ ਕਾਰੋਬਾਰੀਆਂ ਦੇ ਵੀ ਵੱਡੇ ਜੋਖਮ ਲੈਣੇ ਪੈਂਦੇ ਹਨ ਅਤੇ ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦੇ ਫੈਸਲੇ ਕੀਤੇ ਜਾਣ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਘੱਟ ਹੋ ਸਕਣ। ਉਦਯੋਗਪਤੀ ਕਾਕਸ ਦੇ ਸਭ ਤੋਂ ਪਹਿਲਾਂ 2012 ਵਿਚ ਲਾਂਚ ਕੀਤਾ ਗਿਆ ਸੀ ਤਾਂ ਕਿ ਕੈਨੇਡੀਅਨ ਇਕੋਨਮੀ ਦੇ ਮਹੱਤਵ ਲਈ ਛੋਟੇ ਅਤੇ ਮੱਧ ਦਰਜੇ ਦੇ ਇੰਟਰਪ੍ਰਾਇਜ਼ਜ਼ ਨੂੰ ਮਾਨਤਾ ਦਿੱਤੀ ਜਾ ਸਕੇ। ਕਾਕਸ ਲਗਾਤਾਰ ਬਿਹਤਰ ਕੰਮ ਕਰ ਰਿਹਾ ਹੈ ਛੋਟੇ ਕਾਰੋਬਾਰੀ ਮਾਲਕਾਂ ਦੀਆਂ ਚੁਣੌਤੀਆਂ ਨੂੰ ਸਮਝਦੇ ਹੋਏ ਉਸ ਲਈ ਬਿਹਤਰ ਨੀਤੀਆਂ ਨੂੰ ਤਿਆਰ ਕਰ ਰਿਹਾ ਹੈ। ਐਮ ਪੀ ਡੀਨ ਅਲਿਸਨ ਨੇ ਦੱਸਿਆ ਕਿ ਪਿਛਲੇ 20 ਸਾਲਾਂ ਵਿਚ ਅਸੀਂ ਨਿਆਗਰਾ ਵਿਚ ਛੋਟਾ ਕਾਰੋਬਾਰ ਸੰਚਾਲਤ ਕਰ ਰਹੇ ਹਾਂ ਅਤੇ ਮੈਂ ਸਾਰੀਆਂ ਚੁਣੌਤੀਆਂ ਨੂੰ ਵਿਅਕਤੀਗਤ ਤੌਰ ‘ਤੇ ਜਾਣਦਾ ਹਾਂ। ਇਸ ਦਾ ਭਵਿੱਖ ਵਿਚ ਵੀ ਲਾਭ ਹੋਵੇਗਾ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …