1 C
Toronto
Tuesday, February 10, 2026
spot_img
HomeਕੈਨੇਡਾFrontਸ੍ਰੀ ਹਰਿਮੰਦਰ ਸਾਹਿਬ ਵਿਖੇ ਰਾਹੁਲ ਨੇ ਅੱਜ ਦੂਜੇ ਦਿਨ ਵੀ ਕੀਤੀ ਸੇਵਾ

ਸ੍ਰੀ ਹਰਿਮੰਦਰ ਸਾਹਿਬ ਵਿਖੇ ਰਾਹੁਲ ਨੇ ਅੱਜ ਦੂਜੇ ਦਿਨ ਵੀ ਕੀਤੀ ਸੇਵਾ

ਲੰਗਰ ਹਾਲ ਵਿਚ ਲੰਗਰ ਵੀ ਵਰਤਾਇਆ
ਅੰਮਿ੍ਰਤਸਰ/ਬਿਊਰੋ ਨਿਊਜ਼
ਸ੍ਰੀ ਹਰਿਮੰਦਰ ਸਾਹਿਬ ਅੰਮਿ੍ਰਤਸਰ ਵਿਖੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਦੂਜੇ ਦਿਨ ਮੰਗਲਵਾਰ ਨੂੰ ਵੀ ਸੇਵਾ ਕੀਤੀ। ਇਸ ਦੌਰਾਨ ਰਾਹੁਲ ਨੇ ਝੂਠੇ ਭਾਂਡੇ ਵੀ ਧੋਤੇ ਅਤੇ ਲੰਗਰ ਹਾਲ ਵਿਚ ਲੰਗਰ ਵੀ ਵਰਤਾਇਆ। ਇਸ ਤੋਂ ਪਹਿਲਾਂ ਰਾਹੁਲ ਨੇ  ਲੰਘੀ ਦੇਰ ਰਾਤ 12 ਵਜੇ ਤੱਕ ਸੇਵਾ ਕੀਤੀ ਸੀ। ਰਾਹੁਲ ਨੇ ਪਾਲਕੀ ਸਾਹਿਬ ਦੇ ਦਰਸ਼ਨ ਵੀ ਕੀਤੇ। ਇਸੇ ਦੌਰਾਨ ਉਨ੍ਹਾਂ ਨੇ ਕੱਪੜਾ ਫੜ ਕੇ ਰੇਲਿੰਗ ਦੀ ਸਾਫ-ਸਫਾਈ ਵੀ ਕੀਤੀ। ਧਿਆਨ ਰਹੇ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਲੰਘੇ ਕੱਲ੍ਹ ਸੋਮਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰਬਾਣੀ ਦਾ ਕੀਰਤਨ ਵੀ ਸਰਵਣ ਕੀਤਾ ਸੀ। ਇਸ ਮੌਕੇ ਰਾਹੁਲ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਤੋਂ ਬਾਅਦ ਰਾਹੁਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ’ਤੇ ਵੀ ਮੱਥਾ ਟੇਕਿਆ। ਇਸੇ ਦੌਰਾਨ ਰਾਹੁਲ ਨੇ ਲੰਗਰ ਹਾਲ ਵਿਚ ਝੂਠੇ ਬਰਤਨਾਂ ਨੂੰ ਧੋਣ ਦੀ ਸੇਵਾ ਵੀ ਕੀਤੀ ਅਤੇ ਅੱਜ ਦੂਜੇ ਦਿਨ ਵੀ ਰਾਹੁਲ ਨੇ ਸ੍ਰੀ ਹਰਿਮੰਦਰ ਸਾਹਿਬ ਵਿਚ ਸੇਵਾ ਕੀਤੀ ਹੈ। ਜ਼ਿਕਰਯੋਗ ਹੈ ਕਿ ਕਾਂਗਰਸੀ ਆਗੂ ਗੁਰਜੀਤ ਸਿੰਘ ਔਜਲਾ ਦਾ ਕਹਿਣਾ ਸੀ ਕਿ ਰਾਹੁਲ ਗਾਂਧੀ ਦਾ ਇਹ ਨਿੱਜੀ ਦੌਰਾ ਹੈ। ਇਸ ਦੌਰਾਨ ਕੋਈ ਸਿਆਸੀ ਪ੍ਰੋਗਰਾਮ ਜਾਂ ਮੀਟਿੰਗ ਨਹੀਂ ਰੱਖੀ ਗਈ।
RELATED ARTICLES
POPULAR POSTS