ਕਿਹਾ – ਦੂਜਿਆਂ ਦੇ ਮੋਢਿਆਂ ’ਤੇ ਬੰਦੂਕ ਰੱਖ ਕੇ ਚਲਾਉਣੀ ਬੰਦ ਕਰੋ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਗੰਭੀਰ ਟਿੱਪਣੀਆਂ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਮੰਤਰੀਆਂ ਵੱਲੋਂ ਮੁਅੱਤਲ ਕਰਨ ਦੀ ਮੰਗ ਦੇ ਮੱਦੇਨਜ਼ਰ ਸਿੱਧੂ ਨੇ ਅੱਜ ਆਪਣੇ ਤਰਕਸ਼ ’ਚੋਂ ਇਕ ਹੋਰ ਤੀਰ ਕੱਢਿਆ ਹੈ। ਉਨ੍ਹਾਂ ਕੈਪਟਨ ਦਾ ਨਾਮ ਲਏ ਬਿਨਾ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਪਾਰਟੀ ਸਹਿਯੋਗੀਆਂ ਦੇ ਮੋਢਿਆਂ ’ਤੇ ਬੰਦੂਕ ਰੱਖ ਕੇ ਚਲਾਉਣੀ ਬੰਦ ਕਰਨ। ਮੰਤਰੀਆਂ ਦੇ ਬਿਆਨਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਆਤਮਾ ਨੇ ਕੱਲ੍ਹ ਵੀ ਤੇ ਅੱਜ ਵੀ ਗੁਰੂ ਸਾਹਿਬ ਲਈ ਇਨਸਾਫ ਦੀ ਮੰਗ ਕੀਤੀ ਹੈ। ਇਹ ਮੰਗ ਕੱਲ੍ਹ ਵੀ ਦੁਹਰਾਈ ਜਾਵੇਗੀ। ਪੰਜਾਬ ਦੀ ਜ਼ਮੀਰ ਪਾਰਟੀ ਲੀਹਾਂ ਤੋਂ ਉਪਰ ਹੈ ਪਾਰਟੀ ਸਹਿਯੋਗੀਆਂ ਦੇ ਮੋਢਿਆਂ ’ਤੇ ਬੰਦੂਕ ਰੱਖ ਕੇ ਚਲਾਉਣੀ ਬੰਦ ਕਰੋ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …