ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 4.6 ਮਾਪੀ ਗਈ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ, ਚੰਡੀਗੜ੍ਹ ਅਤੇ ਦਿੱਲੀ ਐਨ.ਸੀ.ਆਰ. ਸਣੇ ਉਤਰੀ ਭਾਰਤ ਵਿਚ ਦੁਪਹਿਰੇ 3 ਵਜੇ ਦੇ ਕਰੀਬ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ’ਤੇ ਇਸ ਭੂਚਾਲ ਦੀ ਤੀਬਰਤਾ 4.6 ਮਾਪੀ ਗਈ ਹੈ ਅਤੇ ਇਸ ਭੂਚਾਲ ਦਾ ਕੇਂਦਰ ਨੇਪਾਲ ’ਚ ਦੱਸਿਆ ਗਿਆ ਹੈ। ਇਸ ਭੂੁਚਾਲ ਕਾਰਨ ਲੋਕ ਦਫਤਰਾਂ ਅਤੇ ਘਰਾਂ ’ਚੋਂ ਬਾਹਰ ਆ ਗਏ ਅਤੇ ਲੋਕਾਂ ਵਿਚ ਹਫੜਾ ਦਫੜੀ ਵਾਲਾ ਮਾਹੌਲ ਦੇਖਿਆ ਗਿਆ। ਮੀਡੀਆ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਨੇਪਾਲ ਵਿਚ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦਾ ਪਹਿਲਾ ਝਟਕਾ 2 ਵੱਜ ਕੇ 25 ਮਿੰਟ ’ਤੇ ਮਹਿਸੂਸ ਕੀਤਾ ਗਿਆ, ਜਿਸ ਦੀ ਤੀਬਰਤਾ 4.6 ਸੀ ਅਤੇ ਭੂਚਾਲ ਦਾ ਦੂਜਾ ਝਟਕਾ 2 ਵੱਜ ਕੇ 55 ਮਿੰਟ ’ਤੇ ਮਹਿਸੂਸ ਕੀਤਾ ਗਿਆ, ਜਿਸਦੀ ਤੀਬਰਤਾ 6.2 ਮਾਪੀ ਗਈ ਹੈ। ਇਸੇ ਦੌਰਾਨ ਉਤਰ ਪ੍ਰਦੇਸ਼ ਵਿਚ ਵੀ ਇਹ ਝਟਕੇ ਮਹਿਸੂਸ ਕੀਤੇ ਗਏ ਅਤੇ ਇਸਦੀ ਤੀਬਰਤਾ 5.5 ਮਾਪੀ ਗਈ। ਇਸ ਦੌਰਾਨ ਰਾਹਤ ਵਾਲੀ ਗੱਲ ਇਹ ਰਹੀ ਕਿ ਇਸ ਭੂਚਾਲ ਦੇ ਕਾਰਨ ਕਿਤੇ ਵੀ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।