20.4 C
Toronto
Friday, September 18, 2026
spot_img
Homeਖੇਡਾਂਨਿਊਜ਼ੀਲੈਂਡ ਖ਼ਿਲਾਫ਼ ਕ੍ਰਿਕਟ ਟੀਮ ਇੰਡੀਆ ਦਾ ਐਲਾਨ

ਨਿਊਜ਼ੀਲੈਂਡ ਖ਼ਿਲਾਫ਼ ਕ੍ਰਿਕਟ ਟੀਮ ਇੰਡੀਆ ਦਾ ਐਲਾਨ

ਨਿਊਜ਼ੀਲੈਂਡ ਖ਼ਿਲਾਫ਼ ਕ੍ਰਿਕਟ ਟੀਮ ਇੰਡੀਆ ਦਾ ਐਲਾਨਵਿਰਾਟ ਕੋਹਲੀ ਨੂੰ ਮਿਲੀ ਕਪਤਾਨੀ
ਮੁੰਬਈ/ਬਿਊਰੋ ਨਿਊਜ਼
ਨਿਊਜ਼ੀਲੈਂਡ ਖ਼ਿਲਾਫ਼ 22 ਸਤੰਬਰ ਤੋਂ ਹੋ ਰਹੀ ਕ੍ਰਿਕਟ ਦੀ ਘਰੇਲੂ ਤਿੰਨ ਟੈੱਸਟ ਮੈਚਾਂ ਦੀ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ ਹੋ ਗਿਆ ਹੈ। ਟੀਮ ਦੀ ਕਪਤਾਨੀ ਵਿਰਾਟ ਕੋਹਲੀ ਨੂੰ ਸੌਂਪੀ ਗਈ ਹੈ ਜਦੋਂ ਕਿ ਅਜਿੰਕੈ ਰਹਾਣੇ ਉਪ ਕਪਤਾਨ ਹੋਣਗੇ। ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਨੂੰ ਟੀਮ ਵਿੱਚ ਬਰਕਰਾਰ ਰੱਖਿਆ ਗਿਆ ਹੈ। ਸਟੂਅਰਟ ਬਿੰਨੀ ਦੀ ਟੀਮ ਵਿਚੋਂ ਛੁੱਟੀ ਕਰ ਦਿੱਤੀ ਗਈ ਹੈ।
ਸੰਦੀਪ ਪਾਟਿਲ ਦੀ ਅਗਵਾਈ ਚੁਣੀ ਗਈ ਟੀਮ ਵਿਚ ਲੋਕੇਸ਼ ਰਾਹੁਲ, ਰਿਦੀਮਨ ਸਾਹਾ, ਰਵਿੰਦਰ ਜਡੇਜਾ, ਅਮਿਤ ਮਿਸ਼ਰਾ, ਭੁਵਨੇਸ਼ਵਰ ਕੁਮਾਰ, ਆਰ ਅਸ਼ਵਿਨ, ਮੁਹੰਮਦ ਸ਼ੰਮੀ,  ਅਤੇ ਇਸ਼ਾਂਤ ਸ਼ਰਮਾ ਨੂੰ ਜਗ੍ਹਾ ਮਿਲੀ ਹੈ। ਨਿਊਜ਼ੀਲੈਂਡ ਅਤੇ ਭਾਰਤ ਦੀਆਂ ਟੀਮਾਂ ਵਿਚਾਲੇ ਪਹਿਲਾਂ ਮੈਚ 22 ਸਤੰਬਰ ਨੂੰ ਕਾਨਪੁਰ ਵਿੱਚ ਖੇਡਿਆ ਜਾਵੇਗਾ। ਦੂਜਾ ਟੈੱਸਟ 30 ਸਤੰਬਰ ਤੋਂ 4 ਅਕਤੂਬਰ ਤੱਕ ਕੋਲਕਾਤਾ ਵਿੱਚ ਅਤੇ ਤੀਜਾ ਟੈੱਸਟ ਮੈਚ 8 ਤੋਂ 12 ਅਕਤੂਬਰ ਨੂੰ ਇੰਦੌਰ ਵਿੱਚ ਖੇਡਿਆ ਜਾਵੇਗਾ।

RELATED ARTICLES
POPULAR POSTS