9.2 C
Toronto
Friday, January 9, 2026
spot_img
Homeਖੇਡਾਂਭਾਰਤ ਨੇ 7ਵੀਂ ਵਾਰ ਜਿੱਤਿਆ ਵੁਮੈਨ ਕ੍ਰਿਕਟ ਏਸ਼ੀਆ ਕੱਪ

ਭਾਰਤ ਨੇ 7ਵੀਂ ਵਾਰ ਜਿੱਤਿਆ ਵੁਮੈਨ ਕ੍ਰਿਕਟ ਏਸ਼ੀਆ ਕੱਪ

ਫਾਈਨਲ ਮੈਚ ’ਚ ਸ੍ਰੀਲੰਕਾ ਨੂੰ 8 ਵਿਕਟਾਂ ਨਾਲ ਹਰਾਇਆ
ਸਿਲਹਟ/ਬਿਊਰੋ ਨਿਊਜ਼ : ਭਾਰਤ ਨੇ ਸੱਤਵੀਂ ਵਾਰ ਵੁਮੈਨ ਕ੍ਰਿਕਟ ਏਸ਼ੀਆ ਕੱਪ ਜਿੱਤ ਲਿਆ ਹੈ। ਅੱਜ ਖੇਡੇ ਗਏ ਫਾਈਨਲ ਮੈਚ ਵਿਚ ਭਾਰਤੀ ਮਹਿਲਾ ਟੀਮ ਨੇ ਸ੍ਰੀਲੰਕਾ ਦੀ ਟੀਮ ਨੂੰ 8 ਵਿਕਟਾਂ ਨਾਲ ਮਾਤ ਦਿੱਤੀ। ਸ੍ਰੀਲੰਕਾ ਨੇ ਟੌਸ ਜਿੱਤਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਗੇਂਦਬਾਜਾਂ ਨੇ ਵਧੀਆ ਪ੍ਰਦਰਸ਼ਨ ਕੀਤਾ ਅਤੇ ਸ੍ਰੀਲੰਕਾ ਦੀ ਟੀਮ 20 ਓਵਰਾਂ ਵਿਚ ਸਿਰਫ਼ 65 ਦੌੜਾਂ ਹੀ ਬਣਾ ਸਕੀ। ਭਾਰਤੀ ਗੇਂਦਬਾਜ਼ ਰੇਣੂਕਾ ਸਿੰਘ ਠਾਕੁਰ ਤਿੰਨ, ਰਾਜੇਸ਼ਵਰੀ ਗਾਇਕਾੜ ਅਤੇ ਸਨੇਹ ਰਾਣਾ ਨੇ ਸ੍ਰੀਲੰਕਾ ਦੇ ਦੋ-ਦੋ ਖਿਡਾਰੀਆਂ ਨੂੰ ਆਊਟ ਕੀਤਾ। ਜਵਾਬ ਵਿਚ ਬੱਲੇਬਾਜੀ ਕਰਨ ਮੈਦਾਨ ’ਚ ਉਤਰੀ ਭਾਰਤੀ ਟੀਮ ਨੇ 8.3 ਓਵਰਾਂ ਵਿਚ ਹੀ ਦੋ ਵਿਕਟਾਂ ਗੁਆ ਕੇ 71 ਦੌੜਾਂ ਬਣਾ ਲਈਆਂ। ਸਮਿ੍ਰਤੀ ਮੰਧਾਨਾ ਨੇ ਛੱਕਾ ਮਾਰ ਕੇ ਭਾਰਤੀ ਟੀਮ ਨੂੰ ਜਿੱਤ ਦਿਵਾਈ। ਮੰਧਾਨਾ ਨੇ 25 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਨਾਬਾਦ 51 ਦੌੜਾਂ ਬਣਾਈਆਂ। ਉਨ੍ਹਾਂ ਨੇ 6 ਚੌਕੇ ਅਤੇ 3 ਤਿੰਨ ਛੱਕੇ ਵੀ ਜੜੇ। ਭਾਰਤੀ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ 11 ਦੌੜਾਂ ਬਣਾ ਕੇ ਨਾਟਆਊਟ ਰਹੀ। ਟੀਮ ਇੰਡੀਆ ਨੇ ਏਸ਼ੀਆ ਕੱਪ ਦੇ ਇਤਿਹਾਸ ’ਚ ਸ੍ਰੀਲੰਕਾ ਤੋਂ 5ਵਾਂ ਫਾਈਨਲ ਮੈਚ ਜਿੱਤਿਆ ਹੈ। ਦੋਵੇਂ ਟੀਮਾਂ ਦਰਮਿਆਨ ਹੁਣ 5 ਫਾਈਨਲ ਮੈਚ ਖੇਡੇ ਗਏ ਹਨ ਅਤੇ ਇਨ੍ਹਾਂ ਪੰਜੇ ਮੈਚਾਂ ਦੌਰਾਨ ਟੀਮ ਇੰਡੀਆ ਨੇ ਜਿੱਤ ਦਰਜ ਕੀਤੀ ਹੈ।

 

RELATED ARTICLES

POPULAR POSTS