Breaking News
Home / ਖੇਡਾਂ / ਜਮਾਇਕਾ ਦੇ ਜਾਏ ਓਸੈਨਬੋਲਟ ਨੂੰ ਸਲੂਟ

ਜਮਾਇਕਾ ਦੇ ਜਾਏ ਓਸੈਨਬੋਲਟ ਨੂੰ ਸਲੂਟ

ਪ੍ਰਿੰ.ਸਰਵਣ ਸਿੰਘ

‘ਜਮਾਇਕਾਦਾ ਝੱਖੜ’ ਓਸੈਨਬੋਲਟ, ਜਿਸ ਨੂੰ ‘ਲਾਈਟਨਿੰਗ ਬੋਲਟ’ਵੀ ਕਿਹਾ ਜਾਂਦੈ, ਇਕ ਵਾਰਫਿਰਖ਼ਬਰਾਂ ਵਿਚ ਹੈ। ਵਿਸ਼ਵਅਥਲੈਟਿਕਸਚੈਂਪੀਅਨਸ਼ਿਪਵਿਚ ਉਹ 100 ਮੀਟਰਦੀ ਦੌੜ ਹਾਰਜਾਣਕਾਰਨਵਿਸ਼ਵਦੀਸਭ ਤੋਂ ਵੱਡੀ ਖ਼ਬਰਬਣ ਗਿਆ ਹੈ। ਉਸ ਨੇ ਐਲਾਨਕੀਤਾ ਸੀ ਕਿ ਲੰਡਨਦੀਵਿਸ਼ਵਅਥਲੈਟਿਕਸਚੈਂਪੀਅਨਸ਼ਿਪਵਿਚਭਾਗ ਲੈ ਕੇ ਦੌੜ ਨੂੰ ਅਲਵਿਦਾ ਕਹਿ ਦੇਵੇਗਾ। ਉਸ ਦੇ ਪ੍ਰਸੰਸਕਾਂ ਨੂੰ ਆਸ ਸੀ ਕਿ ਉਹ ਅਲਵਿਦਾਈ ਦੌੜ ਜ਼ਰੂਰ ਜਿੱਤੇਗਾ। ਪਰ ਅਜਿਹਾ ਨਾ ਹੋ ਸਕਿਆ। ਉਹ 100 ਮੀਟਰਦੀ ਦੌੜ ‘ਚ ਤੀਜੇ ਸਥਾਨ’ਤੇ ਹੀ ਆ ਸਕਿਆ। ਦੋ ਵਾਰਡੋਪਟੈੱਸਟਾਂ ਵਿਚ ਸਜ਼ਾ ਭੋਗ ਚੁੱਕਾ ਤੇ ਉਸ ਤੋਂ ਚਾਰਸਾਲ ਵੱਡਾ ਅਮਰੀਕੀਅਥਲੀਟਜਸਟਿਨ ਗੈਟਲਿਨ ਉਹ ਦੌੜ ਜਿੱਤ ਗਿਆ। ਉਸ ਦਾਟਾਈਮ 9.92 ਸੈਕੰਡ ਨਿਕਲਿਆਜਦ ਕਿ ਓਸੈਨਦਾ 9.95 ਸੈਕੰਡ।
ਓਸੈਨਦਾਪੂਰਾ ਨਾਂ ਓਸੈਨ ਸੇਂਟ ਲੀਓਬੋਲਟ ਹੈ। ਉਹਦਾਜਨਮਵੈਲਜ਼ਲੇ ਤੇ ਜੈਨੀਫਰ ਦੇ ਘਰ 21 ਅਗੱਸਤ 1986 ਨੂੰ ਜਮਾਇਕਾਵਿਚ ਹੋਇਆ। ਉਸ ਦੀ ਅੰਸ਼-ਵੰਸ਼ ਅਫਰੀਕੀ/ਕੈਰੀਬੀਅਨਨਸਲਦੀ ਹੈ। ਉਸ ਦੇ ਰਿਕਾਰਡ ਦੰਗ ਕਰਦੇਣਵਾਲੇ ਹਨ। 100 ਮੀਟਰ ਦੌੜ 9.58 ਸੈਕੰਡ, 150 ਮੀਟਰ 14.35, 200 ਮੀਟਰ 19.19 ਤੇ 4+100 ਮੀਟਰਰਿਲੇਅ ਦੌੜ 36.84 ਸੈਕੰਡ। 2008 ‘ਚ ਉਹ ਨਿਊ ਯਾਰਕਵਿਚ 100 ਮੀਟਰਦੀ ਦੌੜ 9.72 ਸੈਕੰਡ ‘ਚ ਲਾ ਕੇ ਨਵਾਂ ਵਿਸ਼ਵਰਿਕਾਰਡਕਰ ਗਿਆ ਸੀ। ਬੀਜਿੰਗ ਦੀਆਂ ਉਲੰਪਿਕਖੇਡਾਂ-2008 ਵਿਚ ਤਾਂ ਉਸ ਨੇ ਕਮਾਲ ਹੀ ਕਰ ਦਿੱਤੀ ਸੀ। ਉਥੇ 100 ਮੀਟਰਦੀ ਦੌੜ 9.69 ਸੈਕੰਡ ਵਿਚਲਾਵਿਖਾਈ।ਉਥੇ ਉਸ ਨੇ 200 ਮੀਟਰਦੀ ਦੌੜ 19.30 ਸੈਕੰਡ ਵਿਚ ਜਿੱਤ ਕੇ ਇਕ ਹੋਰਵਿਸ਼ਵਰਿਕਾਰਡ ਰੱਖਿਆ। ਉਲੰਪਿਕਖੇਡਾਂ ਦਾਤੀਜਾ ਗੋਲਡਮੈਡਲ 4+100 ਮੀਟਰਦੀਰਿਲੇਅ 37.10 ਸੈਕੰਡ ਵਿਚਲਾ ਕੇ ਜਿੱਤਿਆ। ਲੰਡਨਉਲੰਪਿਕ-2012 ‘ਚ ਓਸੈਨ 100 ਮੀਟਰ 9.63 ਸੈਕੰਡ, 200 ਮੀਟਰ 19.32 ਤੇ 4+100 ਮੀਟਰਰਿਲੇਅ 36.84 ਸੈਕੰਡ ਵਿਚ ਦੌੜ ਕੇ ਫਿਰ ਤਿੰਨ ਗੋਲਡਮੈਡਲ ਜਿੱਤਿਆ।
2009 ਵਿਚਬਰਲਿਨਦੀਵਿਸ਼ਵਅਥਲੈਟਿਕਸਚੈਂਪੀਅਨਸ਼ਿਪਸਮੇਂ ਉਹ 100 ਮੀਟਰ 9.58 ਸੈਕੰਡ ਵਿਚਲਾ ਗਿਆ ਜੋ ਕ੍ਰਿਸ਼ਮਾ ਹੀ ਕਿਹਾ ਜਾ ਸਕਦੈ। 200 ਮੀਟਰ 19.19 ਸੈਕੰਡ ਵਿਚਲਾ ਕੇ ਕਹਿਰ ਹੀ ਕਰ ਦਿੱਤਾ! ਰੀਓਉਲੰਪਿਕਸ-2016ਵਿਚਫਿਰ ਤਿੰਨ ਗੋਲਡਮੈਡਲ ਜਿੱਤਣ ਨਾਲਉਹਦੇ ਉਲੰਪਿਕ ਗੋਲਡਮੈਡਲਾਂ ਦੀਗਿਣਤੀ 8 ਹੋ ਗਈ। 11 ਗੋਲਡਮੈਡਲ ਉਸ ਨੇ ਵਿਸ਼ਵਚੈਂਪੀਅਨਸ਼ਿਪਾਂ ਦੇ ਜਿੱਤੇ।
ਮਨੁੱਖ ਜਦੋਂ ਪੈਰਾਂ ‘ਤੇ ਖੜ੍ਹਨ ਜੋਗਾ ਹੋਇਆ ਤਾਂ ਇਹ ਵੀ ਮੁਸ਼ਕਲ ਲੱਗਦਾ ਸੀ ਕਿ ਉਹ ਕਦੇ ਦੌੜ ਵੀ ਸਕੇਗਾ। ਉਸ ਨੂੰ ਇਕ ਮੀਲਦੀ ਦੌੜ 4 ਮਿੰਟ ਤੋਂ ਘੱਟ ਸਮੇਂ ‘ਚ ਦੌੜਨ ਲਈ 190,000 ਸਾਲਵਿਕਸਤਹੋਣਾਪਿਆ।ਆਖ਼ਰ 6 ਮਈ 1954 ਨੂੰ 4 ਮਿੰਟ ਦੀ ਹੱਦ ਟੁੱਟੀ ਤਾਂ ਫਿਰ ਟੁੱਟਦੀ ਹੀ ਚਲੀ ਗਈ। ਮੀਲਦੀ ਦੌੜ ਦਾਸਮਾਂ 4:1.6 ਸੈਕੰਡ ਤੋਂ ਘਟਾ ਕੇ 3:59.4 ਸੈਕੰਡ ਤਕਲਿਆਉਣਲਈਦਸਵਰ੍ਹੇ ਲੱਗੇ ਪਰ ਇਸ ਸਮੇਂ ਨੂੰ 3:57.9 ਸੈਕੰਡ ਤਕਲਿਆਉਣਲਈਸਿਰਫ਼ 46 ਦਿਨ ਹੀ ਲੱਗੇ। ਅਗਲੇ ਦਸਾਂ ਸਾਲਾਂ ਵਿਚ 366 ਦੌੜਾਕ ਮੀਲਦੀ ਦੌੜ ਚਾਰ ਮਿੰਟ ਤੋਂ ਥੱਲੇ ਦੌੜੇ!  ਮਨੁੱਖ ਦੇ ਸਰੀਰਦੀਬਣਤਰ ਨੂੰ ਨਿਹਾਰਦਿਆਂ 1920 ਦੇ ਆਸ ਪਾਸਖੇਡਵਿਗਿਆਨੀਆਂ ਨੇ ਭਵਿੱਖਬਾਣੀ ਕੀਤੀ ਕਿ ਉਹ ਕਦੇ ਵੀ ਇਹ ਦੌੜ 10 ਸੈਕੰਡ ਤੋਂ ਘੱਟ ਸਮੇਂ ਵਿਚਨਹੀਂ ਦੌੜ ਸਕੇਗਾ। ਪਰ 14 ਅਕਤੂਬਰ 1968 ਨੂੰ ਅਮਰੀਕਾ ਦੇ ਜਿਮਹਾਈਨਜ਼ ਨੇ ਇਹ ਦੌੜ 9.95 ਸੈਕੰਡ ਵਿਚਲਾਵਿਖਾਈ।ਫਿਰਤੂਫ਼ਾਨਮੇਲ ਦੌੜਾਕ ਉਸੈਨਬੋਲਟਦੀ ਗੁੱਡੀ ਚੜ੍ਹੀ। 31 ਮਈ 2008 ਦੇ ਦਿਨਨਿਊ ਯਾਰਕਵਿਚ ਦੌੜਦਿਆਂ ਉਹ ਵਿਸ਼ਵਰਿਕਾਰਡ 9.72 ਸੈਕੰਡ ‘ਤੇ ਲੈ ਆਇਆ ਤੇ ਢਾਈਮਹੀਨੇ ਬਾਅਦ 16 ਅਗੱਸਤ ਨੂੰ ਬੀਜਿੰਗ ਦੀਆਂ ਓਲੰਪਿਕਖੇਡਾਂ ਵਿਚ 9.69 ਸੈਕੰਡ ਸਮਾਂ ਕੱਢ ਗਿਆ। ਇਕ ਸਾਲਬਾਅਦ 16 ਅਗੱਸਤ ਨੂੰ ਹੀ ਬਰਲਿਨਵਿਚ ਦੌੜਦਿਆਂ ਉਸ ਨੇ ਕਮਾਲਕਰ ਦਿੱਤੀ। ਉਥੇ ਉਸ ਨੇ 100 ਮੀਟਰ ਦੌੜ 9.58 ਸੈਕੰਡ ਵਿਚ ਦੌੜ ਵਿਖਾਈ!
ਕਿਆਸ ਅਰਾਈਆਂ ਲੱਗ ਰਹੀਆਂ ਕਿ ਬੰਦਾ ਹੋਰ ਕਿੰਨਾ ਤੇਜ਼ ਦੌੜ ਸਕੇਗਾ?ਕੀ ਕਦੇ 9 ਸੈਕੰਡ ਦੀ ਹੱਦ ਵੀ ਟੁੱਟ ਸਕੇਗੀ?ਖੇਡਵਿਗਿਆਨੀ ਜੌਨ੍ਹ ਬ੍ਰੈਂਕਸ ਨੇ ਪੁਸਤਕ ਲਿਖੀ ਹੈ-ਦੀਪ੍ਰਫੈਕਟ ਪੁਆਇੰਟ। ਸਵਾਲਉਠਾਇਆ ਗਿਐ ਕਿ ਬੰਦਾ ਵੱਧ ਤੋਂ ਵੱਧ ਕਿੰਨਾ ਤੇਜ਼ ਦੌੜ ਸਕਦੈ?ਵੱਧ ਤੋਂ ਵੱਧ ਤੇਜ਼ ਦੌੜਨ ਵਾਲੇ ਦਾ ਜੁੱਸਾ ਕਿਹੋ ਜਿਹਾ ਹੋਵੇ?ਉਹਦੇ ਜੀਨਜ਼ ਕਿਹੋ ਜਿਹੇ ਹੋਣਅਤੇ ਖੁਰਾਕ ਤੇ ਟ੍ਰੇਨਿੰਗ ਕਿਹੋ ਜਿਹੀ ਹੋਵੇ? ਸੌ ਮੀਟਰ ਦੌੜਨ ਦੇ ਚਾਰਪੜਾਅਹਨ।ਪਹਿਲਾਸਟਾਰਟਦੀਆਵਾਜ਼ ‘ਤੇ ਯਕਦਮਪ੍ਰਤੀਕਰਮ, ਦੂਜਾਪੂਰੀਤਾਕਤਨਾਲਬਲਾਕ ਤੋਂ ਉਠਣਾ, ਤੀਜਾਯਕਦਮਪੂਰੀਰਫ਼ਤਾਰਫੜਨੀ ਤੇ ਚੌਥਾ ਪੂਰੀਰਫ਼ਤਾਰਵਿਚਲੰਮੇ ਕਦਮਾਂ ਨਾਲ ਦੌੜ ਦਾ ਅੰਤ ਕਰਨਾ।
ਪਹਿਲਾਂ ਸਟਾਰਟਰ ਅੰਦਰਲੀ ਲੇਨਕੋਲੋਂ ਪਿਸਤੌਲ ਦੇ ਫਾਇਰਨਾਲਸਟਾਰਟਦਿਆਕਰਦਾ ਸੀ। ਉਸ ਦੀਆਵਾਜ਼ ਅੰਦਰਲੀ ਲੇਨ ਤੋਂ 0.025 ਸੈਕੰਡ ਬਾਅਦ 11 ਮੀਟਰਦੂਰਬਾਹਰਲੀਲੇਨਤਕ ਪੁੱਜਦੀ ਸੀ। ਇੰਜ ਅੰਦਰਲੀ ਲੇਨਵਾਲੇ ਨੂੰ ਸਭ ਤੋਂ ਵੱਧ ਫਾਇਦਾ ਹੁੰਦਾ ਸੀ ਤੇ ਬਾਹਰਲੀਲੇਨਵਾਲੇ ਨੂੰ ਸਭ ਤੋਂ ਵੱਧ ਨੁਕਸਾਨ।ਹੁਣਹਰ ਦੌੜਾਕ ਦੇ ਬਲਾਕਪਿਛੇ ਸਪੀਕਰਦੀਬੀਪ ਲੱਗੀ ਹੁੰਦੀ ਹੈ ਤੇ ਸਟਰਾਟਦੀਆਵਾਜ਼ ਸਭ ਨੂੰ ਇਕੋ ਸਮੇਂ ਸੁਣਾਈ ਦਿੰਦੀ ਹੈ। ਆਵਾਜ਼ ‘ਤੇ ਰੀਐਕਸ਼ਨਟਾਈਮ ਸੈਕੰਡ ਦਾਦਸਵਾਂ ਹਿੱਸਾ ਲੱਗਣਾ ਚਾਹੀਦੈ। ਇਸ ਤੋਂ ਘੱਟ ਸਮਾਂ ਲੱਗੇ ਤਾਂ ਸਟਾਰਟਗ਼ਲਤ ਹੋ ਜਾਂਦੈ। ਜੇ ਵੱਧ ਸਮਾਂ ਲੱਗ ਜਾਵੇ ਤਾਂ ਦੌੜ ਪੂਰੀਕਰਨਵਿਚਵੀ ਵੱਧ ਸਮਾਂ ਲੱਗਦੈ। ਬਰਲਿਨਵਿਚ ਜਿੱਦਣ ਉਸੈਨਬੋਲਟ ਨੇ 9.58 ਸੈਕੰਡ ਦਾਸਮਾਂ ਕੱਢਿਆ ਸੀ ਉੱਦਣ ਉਹ ਬੀਪਉਤੇ ਸੈਕੰਡ ਦੇ ਦਸਵੇਂ ਹਿੱਸੇ ਨਾਲਰੀਐਕਟਕਰਜਾਂਦਾ ਤਾਂ ਉਸ ਦਾਸਮਾਂ 9.51 ਸੈਕੰਡ ਹੋਣਾ ਸੀ!
ਖੇਡਵਿਗਿਆਨੀ ਵੱਲੋਂ 100 ਮੀਟਰ ਦੌੜ ਦੇ ਪ੍ਰਫੈਕਟ ਦੌੜਾਕ ਦੀਪ੍ਰਫੈਕਟਸਰੀਰਕਬਣਤਰਵੀਉਲੀਕੀ ਗਈ ਹੈ। ਉਸ ਨਾਲ ਹੀ ਉਹ ਪ੍ਰਫੈਕਟ ਪੁਆਇੰਟ ‘ਤੇ ਪੁੱਜ ਸਕਦੈ। ਅਜਿਹੇ ਦੌੜਾਕ ਦਾ ਕੱਦ 6 ਫੁੱਟ 2 ਇੰਚ ਤੇ ਸਰੀਰਕਵਜ਼ਨ 87 ਕਿੱਲੋ ਹੋਵੇ। ਲੱਤਾਂ ਦੀਆਂ ਹੱਡੀਆਂ ਇਕ ਮੀਟਰਅਤੇ ਪੱਟਾਂ ਦੇ ਬਾਰਾਂ ਇੰਚੀ ਪੱਠਿਆਂ ਵਿਚ 55-65% ਰੇਸ਼ੇ ਫਾਸਟਤੇ 35-45% ਮੱਠੇ ਹੋਣ। ਮੂੰਹ ਸਿਰਘੋਨਮੋਨਹੋਵੇ।ਸਟਾਰਟਦੀਆਵਾਜ਼ ‘ਤੇ ਸੈਕੰਡ ਦੇ ਦਸਵੇਂ ਹਿੱਸੇ ‘ਚ ਬਲਾਕ ਤੋਂ ਕਦਮ ਉੱਠੇ।ਟਰੈਕ ਸਮੁੰਦਰੀ ਸਤ੍ਹਾ ਤੋਂ 1000 ਮੀਟਰਦੀ ਉਚਾਈ ਵਾਲਾਹੋਵੇ। ਮੌਸਮ 27.7 ਸੈਲਸੀਅਸ, ਹੁੰਮਸ 11% ਤੇ ਹਵਾਦੀਰਫ਼ਤਾਰਪਿਛਲੇ ਪਾਸਿਓਂ 4.4 ਮੀਲਪ੍ਰਤੀ ਘੰਟਾ ਹੋਵੇ।
ਇਸ ਤੋਂ ਵੱਧ ਤੇਜ਼ ਹਵਾਹੋਵੇ ਤਾਂ ਰਿਕਾਰਡਨਹੀਂ ਮੰਨਿਆ ਜਾਂਦਾ। ਦੌੜਨ ਦੀ ਪੁਸ਼ਾਕ ਕਸਵੀਂ ਪਰਸਰੀਰ ਨੂੰ ਹਵਾ ਲੱਗਦੀ ਹੋਵੇ। ਸਿੰਥੈਟਿਕ ਟਰੈਕਉਤੇ ਦੌੜਨ ਲਈਸਪਾਈਕਸਾਂ ਦਾਭਾਰ 3 ਔਂਸ ਅਥਵਾ 87 ਗਰਾਮ ਤੋਂ ਵੱਧ ਨਾਹੋਵੇ।ਫਿਰ ਦੌੜਾਕ 29.4 ਮੀਲਯਾਨੀ 47.3 ਕਿਲੋਮੀਟਰਪ੍ਰਤੀ ਘੰਟਾ ਰਫ਼ਤਾਰਫੜਸਕਦੈ ਤੇ 100 ਮੀਟਰ ਦੌੜਦਿਆਂ 9 ਸੈਕੰਡ ਦੀ ਹੱਦ ਤੋੜਸਕਦੈ।
ਸੰਭਵ ਹੈ ਇਹ ਬਾਈਵੀਂ ਸਦੀਚੜ੍ਹਨ ਤੋਂ ਪਹਿਲਾਂ ਹੀ ਟੁੱਟ ਜਾਵੇ ਤੇ ਬਾਈਵੀਂ ਸਦੀਲਈ ਅੱਠ ਸੈਕੰਡ ਦੀਸੀਮਾਮਿਥਣੀਪਵੇ!

Check Also

ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …